ਲੁਧਿਆਣਾ: ਜ਼ਿਲ੍ਹੇ ਦੀ ਐੱਸ.ਟੀ.ਐੱਫ. ਟੀਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ, ਜਦੋਂ ਐੱਸ.ਟੀ.ਐੱਫ. ਦੀ ਟੀਮ ਨੇ ਸਾਢੇ ਪੰਜ ਕਿਲੋ ਅਫ਼ੀਮ ਸਣੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਾਜ਼ਮ ਮੋਗਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਪਿਛਲੇ 15 ਸਾਲ ਤੋਂ ਨਸ਼ਾ ਤਸਕਰੀ ਕਰਦਾ ਸੀ।
ਨਸ਼ਾ ਤਸਕਰੀ ਦੇ ਦੋਸ਼ 'ਚ ਏਐੱਸਆਈ ਸਣੇ 2 ਕਾਬੂ - Punjab police
ਲੁਧਿਆਣਾ ਐੱਸ.ਟੀ.ਐੱਫ. ਨੇ ਏਐੱਸਆਈ ਐਂਟੀ ਬ੍ਰਾਂਚ ਕਮਿਸ਼ਨਰੇਟ ਆਫ਼ ਲੁਧਿਆਣਾ ਨੂੰ ਨਸ਼ਾ ਤਸਕਰੀ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਇੱਕ ਮਹਿਲਾ ਨਾਲ ਮਿਲ ਕੇ ਪਿਛਲੇ 15 ਸਾਲਾਂ ਤੋਂ ਇਹ ਗੋਰਖ ਧੰਧਾ ਕਰ ਰਿਹਾ ਸੀ।
ਏ.ਐੱਸ.ਆਈ ਨਸ਼ਾ ਤਸਕਰੀ ਦੇ ਆਰੋਪ 'ਚ ਇੱਕ ਮਹਿਲਾ ਸਣੇ ਕਾਬੂ
ਏ.ਆਈ.ਜੀ. ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਏ.ਐੱਸ.ਆਈ. ਐਂਟੀ ਬ੍ਰਾਂਚ ਕਮਿਸ਼ਨਰੇਟ ਆਫ਼ ਲੁਧਿਆਣਾ ਦੇ ਵਿੱਚ ਤੈਨਾਤ ਸੀ। ਮੁਲਜ਼ਮ 15 ਸਾਲ ਤੋਂ ਇੱਕ ਮਹਿਲਾ ਦੀ ਮਦਦ ਨਾਲ ਇਹ ਗੋਰਖ ਧੰਧਾ ਕਰਦਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਏ.ਐੱਸ.ਆਈ. ਸਣੇ ਉਕਤ ਮਹਿਲਾ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਖ਼ਿਲਾਫ਼ ਐੱਨ.ਡੀ.ਪੀ.ਸੀ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੂੰ ਮੁਲਜ਼ਮ ਪਾਸੋਂ ਹੋਰ ਵੀ ਖ਼ੁਲਾਸੇ ਹੋਣ ਦੀ ਉਮੀਦ ਹੈ।
Last Updated : Jun 27, 2019, 5:07 PM IST