ਪੰਜਾਬ

punjab

ETV Bharat / state

ਲੁਧਿਆਣਾ ਟ੍ਰੈਫਿਕ ਪੁਲਿਸ ਦਾ ASI ਬਣਿਆ ਲੋਕਾਂ ਲਈ ਮਸੀਹਾ - ਲੁਧਿਆਣਾ ਦੀ ਖਬਰ

ਲੁਧਿਆਣਾ ਦੇ ਟ੍ਰੈਫਿਕ ਪੁਲਿਸ ਦੇ ASI ਮਾਨਵਤਾ ਭਲਾਈ ਦੇ ਕੰਮ ਕਰਕੇ ਲੋਕਾਂ ਲਈ ਮਸੀਹਾ ਬਣੇ ਹੋਏ ਹਨ। ਉਹ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਸਮਮਾਨਿਤ ਵੀ ਕੀਤਾ ਜਾ ਚੁੱਕਾ ਹੈ। News of ASI Ashok Chauhan of Ludhiana.ASI of Ludhiana became a messiah for the people.

Ashok Chauhan ASI of Ludhiana Traffic Police
Ashok Chauhan ASI of Ludhiana Traffic Police

By

Published : Oct 6, 2022, 3:43 PM IST

ਲੁਧਿਆਣਾ:ਲੁਧਿਆਣਾ ਦੇ ਅਸ਼ੋਕ ਚੌਹਾਨ ਇਹਨੀਂ ਦਿਨੀਂ ਸੁਰਖੀਆਂ ਵਿੱਚ ਹਨ, ਹਾਲਾਕਿ ਪੰਜਾਬ ਪੁਲਿਸ ਅਫਸਰ ਹੀ ਆਪਣੇ ਸਖ਼ਤ ਰਵਈਏ ਕਰਕੇ ਜਾਣੀ ਜਾਂਦੀ ਹੈ ਪਰ ਅਸ਼ੋਕ ਚੌਹਾਨ ਦਿਨ ਰਾਤ ਲੋਕਾਂ ਦੀ ਸੇਵਾ ਕਰਦੇ ਹਨ ਅਤੇ ਲੋੜਵੰਦਾਂ ਲਈ ਮਸੀਹਾ ਬਣੇ ਹੋਏ ਹਨ। News of ASI Ashok Chauhan of Ludhiana.ASI of Ludhiana became a messiah for the people.

Ashok Chauhan ASI of Ludhiana Traffic Police

ਦੱਸ ਦੇਈਏ ਕਿ ਸੋਸ਼ਲ ਮੀਡੀਆ ਤੇ ਉਹਨਾਂ ਦੀਆ ਵੀਡੀਓਜ਼ ਲੋਕ ਦੱਬ ਕੇ ਪਸੰਦ ਕਰ ਰਹੇ ਹਨ ਕਿਉਂਕਿ ਉਹਨਾਂ ਵੱਲੋਂ ਮਨੁੱਖਤਾ ਦੀ ਜੋ ਇਹ ਸੇਵਾ ਕੀਤੀ ਜਾ ਰਹੀ ਹੈ, ਉਸ ਦੀ ਲੋਕ ਕਾਫ਼ੀ ਸ਼ਲਾਘਾ ਕਰਦੇ ਹਨ। ਅਸ਼ੋਕ ਚੌਹਾਨ ਲੁਧਿਆਣਾ ਟਰੈਫਿਕ ਪੁਲਿਸ ਵਿੱਚ ਬਤੌਰ MSI ਤੈਨਾਤ ਹਨ ਅਤੇ ਆਪਣੀ ਡਿਊਟੀ ਦੇ ਨਾਲ ਉਹ ਸਮਾਂ ਕੱਢ ਕੇ ਲੋਕਾਂ ਦੀ ਸੇਵਾ ਕਰਦੇ ਹਨ।

Ashok Chauhan ASI of Ludhiana Traffic Police

ਉਹਨ੍ਹਾਂ ਦੀਆਂ ਵੀਡੀਓਜ਼ ਵਿੱਚ ਦੇਖਿਆ ਜਾਂਦਾ ਹੈ ਕਿ ਉਹ ਕਦੀ ਲੋਕਾਂ ਨੂੰ ਚੱਪਲਾਂ ਦਿੰਦੇ ਹਨ, ਕਦੇ ਮੰਗਤਿਆਂ ਨੂੰ ਰੋਟੀ ਦਿੰਦੇ ਹਨ, ਕਦੇ ਅਪੰਗਾਂ ਨੂੰ ਵੀਹਲ ਚੇਅਰ ਦਿੰਦੇ ਹਨ, ਕਦੀ ਬਿਨ੍ਹਾਂ ਹੈਲਮੇਟ ਵਾਲਿਆਂ ਨੂੰ ਮੁਫ਼ਤ ਹੈਲਮਟ ਦਿੰਦੇ ਹਨ। ਉਨ੍ਹਾਂ ਦੀ ਇਸ ਸੇਵਾ ਦੀ ਮਹਿਕਮਾ ਵੀ ਸ਼ਲਾਘਾ ਕਰਦਾ ਹੈ। ਉਨ੍ਹਾਂ ਨੂੰ 2015 ਵਿੱਚ 2021 ਵਿੱਚ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਅਸ਼ੋਕ ਚੌਹਾਨ 10 ਸਾਲ ਤੋਂ ਇਹ ਸੇਵਾ ਕਰ ਰਹੇ ਹਨ। ਉਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਕਾਫ਼ੀ ਨੌਜਵਾਨ ਫੋਲੋ ਕਰਦੇ ਹਨ। ਉਨ੍ਹਾਂ ਦੀਆਂ ਜ਼ਿਆਦਾਤਰ ਵੀਡਿਓ ਲੋਕਾਂ ਦੀ ਮੱਦਦ ਦੀਆਂ ਹੁੰਦੀਆਂ ਹਨ।

ਲੁਧਿਆਣਾ ਟ੍ਰੈਫਿਕ ਪੁਲਿਸ ਦਾ ASI ਬਣਿਆ ਲੋਕਾਂ ਲਈ ਮਸੀਹਾ

ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਅਸ਼ੋਕ ਚੌਹਾਨ ਨੇ ਦੱਸਿਆ ਹੈ ਕਿ ਉਹ 10 ਸਾਲ ਤੋਂ ਇਹ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਸਭ ਤੋਂ ਪਹਿਲਾਂ ਸੇਵਾ ਦੀ ਸ਼ੁਰੂਆਤ ਚੱਪਲਾਂ ਵੰਡਣ ਤੋਂ ਕੀਤੀ ਸੀ। ਫਿਰ ਉਨ੍ਹਾਂ ਨੇ ਕਰੋਨਾ ਦੌਰਾਨ ਲੋਕਾਂ ਨੂੰ ਲੰਗਰ ਦੀ ਸੇਵਾ ਸ਼ੁਰੂ ਕੀਤੀ, ਇਸ ਤੋਂ ਇਲਾਵਾ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਉਦੋਂ ਹੀ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ 2010 ਵਿੱਚ ਉਨ੍ਹਾਂ ਨੂੰ ਇਕ ਡਾਇਮੰਡ ਦਾ ਹਾਰ ਲੱਭਿਆ ਸੀ ਅਤੇ ਉਨ੍ਹਾਂ ਨੇ ਓਹ ਮਾਲਿਕਾਂ ਨੂੰ ਵਾਪਿਸ ਕੀਤਾ।

ਲੁਧਿਆਣਾ ਟ੍ਰੈਫਿਕ ਪੁਲਿਸ ਦਾ ASI ਬਣਿਆ ਲੋਕਾਂ ਲਈ ਮਸੀਹਾ

ਜਿਸ ਲਈ 2015 ਵਿੱਚ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਉਸ ਤੋਂ ਬਾਅਦ 2021 ਵਿੱਚ ਉਨ੍ਹਾਂ ਨੂੰ 15 ਅਗਸਤ ਉੱਤੇ ਵੀ ਸਨਮਾਨਿਤ ਕੀਤਾ ਗਿਆ ਹੈ, ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੀਨੀਅਰ ਅਫ਼ਸਰਾਂ ਤੋਂ ਵੀ ਕਾਫੀ ਸਹਿਯੋਗ ਮਿਲਦਾ ਰਹਿੰਦਾ ਹੈ।

ਹਰ ਲੋੜਵੰਦ ਦਾ ਬਣੇ ਆਸਰਾ

ਇਸ ਦੌਰਾਨ ਅਸ਼ੋਕ ਨੇ ਕਿਹਾ ਕਿ ਉਨ੍ਹਾਂ ਨੂੰ ਸੇਵਾ ਕਰਕੇ ਕਾਫੀ ਖੁਸ਼ੀ ਮਿਲਦੀ ਹੈ। ਉਹ ਕਿਸੇ ਤੋਂ ਕੋਈ ਪੈਸਾ ਸੇਵਾ ਲਈ ਨਹੀਂ ਲੈਂਦੇ, ਉਨ੍ਹਾਂ ਕਿਹਾ ਕਿ ਕਰੋਨਾ ਦੌਰਾਨ ਉਨ੍ਹਾ ਇਕ ਸਖ਼ਸ਼ ਦੀ ਮੱਦਦ ਕੀਤੀ ਸੀ ਜਿਸ ਦੀ ਹਾਲਤ ਕਾਫੀ ਖਰਾਬ ਸੀ ਅਤੇ 35 ਸਾਲ ਤੋਂ ਉਹ ਆਪਣੇ ਘਰ ਤੋਂ ਲਾਪਤਾ ਸੀ। ਉਸ ਦੀ ਵੀਡਿਓ ਵੇਖਣ ਤੋਂ ਬਾਅਦ ਪਰਿਵਾਰ 35 ਸਾਲ ਬਾਅਦ ਆਪਣੇ ਜੀਅ ਨੂੰ ਮਿਲ ਸਕਿਆ, ਜਿਸ ਲਈ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ:ਏਆਈਜੀ ਆਸ਼ੀਸ਼ ਕਪੂਰ ਨੂੰ ਪੰਜਾਬ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ

ABOUT THE AUTHOR

...view details