ਲੁਧਿਆਣਾ: ਜ਼ਿਲ੍ਹੇ ਦੇ ਖੁਰਾਕ ਸੁਰੱਖਿਆ ਵਿਭਾਗ ਅਤੇ ਥਾਣਾ ਮਲੋਦ ਦੀ ਪੁਲਿਸ ਵੱਲੋਂ ਗੁਪਤ ਸੂਚਨਾ 'ਤੇ ਕੀਤੀ ਗਈ ਸਾਂਝੀ ਕਾਰਵਾਈ ਵਿੱਚ ਵੇਰਕਾ ਦੀ ਡੇਅਰੀ ਤੋਂ ਇਤਰਾਜ਼ਯੋਗ ਸਮਾਨ ਬਰਾਮਦ ਕੀਤਾ ਗਿਆ ਹੈ। ਇਸ ਦੌਰਾਨ ਛਾਪੇਮਾਰੀ ਕਰਨ ਤੇ ਟੀਮ ਨੇ ਦੁੱਧ ਸੁਸਾਇਟੀ ਸੋਮਲ ਖੇੜੀ ਦੇ ਸੈਕਟਰੀ ਗੁਰਵਿੰਦਰ ਸਿੰਘ ਦੇ ਘਰ ਕੀਤੀ ਛਾਪੇਮਾਰੀ ਜਿਸ ਦੌਰਾਨ ਨਕਲੀ ਦੁੱਧ ਬਣਾਉਂਣ ਦਾ ਸਮਾਨ ਬਰਾਮਦ ਕਰਕੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਸ਼ੁਰੂ।
ਛਾਪੇਮਾਰੀ ਕਰਕੇ ਵੇਰਕਾ ਸਭਾ ਦੇ ਸੈਕਟਰੀ ਦੇ ਘਰੋਂ ਬਰਾਮਦ ਕੀਤਾ ਨਕਲੀ ਦੁੱਧ ਬਣਾਉਣ ਦਾ ਸਮਾਨ - Milk Producers Cooperative Society Lim. Somal Kheri
ਲੁਧਿਆਣਾ ਜ਼ਿਲ੍ਹੇ ਦੇ ਖੁਰਾਕ ਸੁਰੱਖਿਆ ਵਿਭਾਗ ਅਤੇ ਥਾਣਾ ਮਲੋਦ ਦੀ ਪੁਲਿਸ ਵੱਲੋਂ ਗੁਪਤ ਸੂਚਨਾ 'ਤੇ ਕੀਤੀ ਗਈ ਸਾਂਝੀ ਕਾਰਵਾਈ ਵਿੱਚ ਵੇਰਕਾ ਦੀ ਡੇਅਰੀ ਤੋਂ ਇਤਰਾਜ਼ਯੋਗ ਸਮਾਨ ਬਰਾਮਦ ਕੀਤਾ ਗਿਆ ਹੈ। ਛਾਪੇਮਾਰੀ ਦੌਰਾਨ ਸੋਮਲ ਖੇਡੀ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਦੇ ਸਕੱਤਰ ਦੇ ਘਰੋਂ ਇਤਰਾਜ਼ਯੋਗ ਸਮਾਨ ਦੀ ਬਰਾਮਦਗੀ ਹੋਈ ਹੈ।
ਜ਼ਿਲ੍ਹਾ ਲੁਧਿਆਣਾ ਦੇ ਖੁਰਾਕ ਸੁਰੱਖਿਆ ਅਫ਼ਸਰ ਚਰਨਜੀਤ ਸਿੰਘ ਨੇ ਦੱਸਿਆ ਕਿ ਬਰਾਮਦ ਕੀਤੇ ਇਤਰਾਜ਼ਯੋਗ ਸਮਾਨ ਅਤੇ ਦੁੱਧ ਦੇ ਸੈਂਪਲਾਂ ਨੂੰ ਟੈਸਟਿੰਗ ਲਈ ਭੇਜੇ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਈ ਦਿਨਾਂ ਤੋਂ ਦੀ ਦੁੱਧ ਉਤਪਾਦਿਕ ਸਹਿਕਾਰੀ ਸਭਾ ਲਿਮ. ਸੋਮਲ ਖੇੜੀ ਦੀ ਸ਼ਿਕਾਇਤ ਆ ਰਹੀ ਸੀ। ਇਸੇ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਛਾਪਾ ਮਾਰਿਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਛਾਪੇ ਦੌਰਾਨ ਰਿਫਾਂਈਡ ਤੇਲ 19 ਕੇਨ, ਪ੍ਰੋਟੀਨ ਦਾ ਪਾਊਡਰ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਮਠਿਆਈ ਅਤੇ ਹੋਰ ਖਾਣ ਪੀਣ ਦੀਆਂ ਦੁਕਾਨਾਂ ਦੀ ਵੀ ਚੈਕਿੰਗ ਕਰਕੇ ਦੁਕਾਨਦਾਰਾਂ ਨੂੰ ਫੂਡ ਲਾਇਸੈਂਸ ਲੈਣ, ਮਿਆਦ ਪੁੱਗਣ ਦੀ ਮਿਤੀ ਜ਼ਰੂਰ ਲਿਖਣ ਅਤੇ ਹੋਰ ਹਦਾਇਤਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਹੈ।
ਥਾਣਾ ਮੋਲਦ ਦੇ ਐਸ.ਐਚ.ਓ. ਕਰਨੈਲ ਸਿੰਘ ਨੇ ਦੱਸਿਆ ਕਿ ਦੁੱਧ ਸੁਸਾਇਟੀ ਪਿੰਡ ਸੋਮਲ ਖੇੜੀ ਦੇ ਸੈਕਟਰੀ ਗੁਰਵਿੰਦਰ ਸਿੰਘ ਦੇ ਘਰ ਕੀਤੀ ਛਾਪੇਮਾਰੀ ਦੌਰਾਨ ਉਸ ਦੇ ਘਰੋਂ 9 ਟੀਨ ਰਿਫਾਇਡ ਭਰੇ ਹੋਏ, 10 ਟੀਨ ਰਿਫਾਇਡ ਖਾਲੀ ਅਤੇ 75 ਕਿੱਲੋਂ ਵੇਅ ਪ੍ਰੋਟੀਨ ਬ੍ਰਾਮਦ ਹੋਇਆ ਹੈ ਜੋ ਕਿ ਨਕਲੀ ਦੁੱਧ ਬਣਾਉਂਣ ਦੇ ਕੰਮ ਆਉਂਦਾ ਹੈ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦੁੱਧ ਵਿਕਰੇਤਾ ਇੰਨ੍ਹਾਂ ਨੂੰ ਨਹੀਂ ਰੱਖ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਕਤ ਸਬੰਧਤ ਵਿਅਕਤੀ ਖਿਲਾਫ਼ ਧਾਰਾ 272, 59 ਤਹਿਤ ਪਰਚਾ ਦਰਜ਼ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।