ਲੁਧਿਆਣਾ :ਲੁਧਿਆਣਾ ਥਾਣਾ ਸਦਰ ਦੇ ਅਧੀਨ ਆਉਂਦੇ ਮਲੇਰਕੋਟਲਾ ਰੋਡ ਉੱਤੇ ਨਾਕੇਬੰਦੀ ਦੌਰਾਨ ਇਨੋਵਾ ਕਾਰ ਚਾਲਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਐੱਮਐੱਲਏ ਦਾ ਸਟਿੱਕਰ ਲਗਾ ਕੇ ਘੁੰਮ ਰਿਹਾ ਸੀ। ਇਹੀ ਨਹੀਂ ਉਸਦੀ ਕਾਰ ਵਿੱਚ ਹੂਟਰ ਵੀ ਲਗਾਇਆ ਗਿਆ ਸੀ। ਇਸ ਤੋਂ ਬਾਅਦ ਪੁੁਲਿਸ ਨੇ ਜਾਂਚ ਪੜਤਾਲ ਕਰਦਿਆਂ ਮੁਲਜ਼ਮ ਨੂੰ ਕਾਬੂ ਕਰ ਲਿਆ। ਥਾਣਾ ਸਦਰ ਦੇ ਐੱਸਐੱਚਓ ਗਰਪ੍ਰੀਤ ਸਿੰਘ ਨੇ ਦੱਸਿਆ ਕਿ ਨਾਕੇਬੰਦੀ ਦੌਰਾਨ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ ਅਤੇ ਮੁਲਜ਼ਮ ਦਾ ਨਾਂ ਹਰਪ੍ਰੀਤ ਸਿੰਘ ਹੈ ਅਤੇ ਇਹ ਲੁਧਿਆਣਾ ਦੇ ਬਾਬਾ ਦੀਪ ਸਿੰਘ ਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਮੁਲਜ਼ਮ ਉੱਤੇ ਧਾਰਾ 420, 419, 170, 171, 188 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਵੀ ਕਿਹਾ ਕਿ ਇਸ ਤਰਾਂ ਸਟਿੱਕਰ ਲਗਾ ਕੇ ਘੁੰਮਣਾ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਕਾਨੂੰਨ ਤੋੜਨ ਦਾ ਜੁਰਮ ਹੈ।
ਲੁਧਿਆਣਾ ਪੁਲਿਸ ਨੇ ਐੱਮਐੱਲਏ ਦਾ ਸਟਿੱਕਰ ਅਤੇ ਹੁਟਰ ਲਗਾ ਕੇ ਘੁੰਮਣ ਵਾਲੇ ਨੂੰ ਕੀਤਾ ਕਾਬੂ, ਇਸ ਪਾਰਟੀ ਦਾ ਲੱਗਿਆ ਸੀ ਕਾਰ 'ਤੇ ਲੋਗੋ
ਲੁਧਿਆਣਾ ਪੁਲਿਸ ਨੇ ਐਮਐਲਏ ਦਾ ਸਟਿੱਕਰ ਅਤੇ ਹੁਟਰ ਲਗਾ ਕੇ ਘੁੰਮਣ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਿਕ ਕਾਂਗਰਸ ਪਾਰਟੀ ਦਾ ਕਾਰ ਉੱਤੇ ਲੋਗੋ ਲਗਾਇਆ ਗਿਆ ਸੀ।
ਪੁਲਿਸ ਕਰ ਰਹੀ ਜਾਂਚ :ਪੁਲਿਸ ਨੇ ਕਿਹਾ ਕਿ ਇਨੋਵਾ ਕਾਰ ਉੱਤੇ ਲੱਗਿਆ ਨੰਬਰ ਜਲੰਧਰ ਦਾ ਸੀ ਅਤੇ ਮੁਲਜ਼ਮ ਲੁਧਿਆਣਾ ਦਾ ਹੀ ਰਹਿਣ ਵਾਲਾ ਹੈ। ਉਹ ਕਦੋਂ ਤੋਂ ਇਸ ਤਰਾਂ ਕਾਰ ਵਿੱਚ ਘੁੰਮ ਰਿਹਾ ਸੀ ਅਤੇ ਇਸ ਪਿੱਛੇ ਇਸਦਾ ਮੰਤਵ ਸੀ, ਇਸ ਬਾਰੇ ਜਾਂਚ ਕੀਤੀ ਜਾ ਰਹੀਂ ਹੈ। ਪੁਲਿਸ ਨੇ ਕਿਹਾ ਕਿ ਮੁਲਜ਼ਮ ਰੋਹਬ ਪਾਉਣ ਲਈ ਇਸ ਤਰਾਂ ਦਾ ਸਟਿੱਕਰ ਲਗਾ ਕੇ ਘੁੰਮ ਰਿਹਾ ਸੀ ਜਾਂ ਇਸ ਪਿੱਛੇ ਉਸ ਦਾ ਕੋਈ ਹੋਰ ਮੰਤਵ ਸੀ, ਇਸਦੀ ਵੀ ਜਾਂਚ ਕੀਤੀ ਜਾਵੇਗੀ। ਮੁਲਜਮ ਦਾ ਰਿਮਾਂਡ ਹਾਸਿਲ ਕਰਕੇ ਸਾਰੀ ਤਫਤੀਸ਼ ਕੀਤੀ ਜਾਵੇਗੀ।
ਯਾਦ ਰਹੇ ਕਿ ਕਾਰ ਉੱਤੇ ਵੀਆਈਪੀ ਕਲਚਰ ਨੂੰ ਵਿਖਾਉਣਾ ਕਾਨੂੰਨੀ ਜੁਰਮ ਹੈ, ਜਿਸ ਕਰਕੇ ਪੁਲਿਸ ਨੇ ਕਾਰਵਾਈ ਕੀਤੀ ਹੈ। ਮੁਲਜ਼ਮ ਦੀ ਕਾਰ ਉੱਤੇ ਕਾਂਗਰਸ ਦਾ ਝੰਡਾ ਲੱਗਿਆ ਹੋਇਆ ਸੀ ਉਸਦੇ ਕਿਸੇ ਪਾਰਟੀ ਨਾਲ ਸਬੰਧ ਹਨ ਜਾਂ ਨਹੀਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਿਸ ਨੇ ਇਸ ਸਬੰਧੀ ਕੁਝ ਵੀ ਕਹਿਣ ਤੋਂ ਇੰਨਕਾਰ ਕੀਤਾ ਹੈ ਪਰ ਇਹ ਜਰੂਰ ਕਿਹਾ ਕਿ ਕਾਂਗਰਸ ਪਾਰਟੀ ਦੇ ਨਾਲ ਸਬੰਧਿਤ ਲੋਗੋ ਜਰੂਰ ਕਾਰ ਉੱਤੇ ਲੱਗਿਆ ਮਿਲਿਆ ਹੈ।