ਲੁਧਿਆਣਾ:ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ (Commotion outside Ludhiana Police Commissioner's office) ਹੰਗਾਮਾ ਹੋਇਆ ਹੈ। ਇਨਸਾਫ਼ ਲਈ ਪੁਲਿਸ ਕਮਿਸ਼ਨਰ ਕੋਲ ਲਗਾਤਾਰ ਗੇੜੇ ਮਾਰ ਰਹੀ ਇਕ ਮਹਿਲਾ ਅਤੇ ਮੁਲਜ਼ਮ ਦੋਵੇਂ ਆਹਮੋ-ਸਾਹਮਣੇ ਹੋ ਗਏ। ਦਰਅਸਲ, ਲੁਧਿਆਣਾ ਦੀ ਇੱਕ ਰਾਜਨੀਤਿਕ ਪਾਰਟੀ ਨਾਲ ਸਬੰਧਤ ਬਬਲੂ ਕੁਰੈਸ਼ੀ 'ਤੇ ਔਰਤ ਵੱਲੋਂ ਬਲਾਤਕਾਰ ਕਰਨ ਦੇ ਇਲਜ਼ਾਮ ਲਾਇਆ ਗਿਆ ਸੀ, ਜਿਸ ਤੋਂ ਬਾਅਦ ਉਹ ਇਨਸਾਫ਼ ਲਈ ਲਗਾਤਾਰ ਪੁਲਿਸ ਕਮਿਸ਼ਨਰ ਦਫ਼ਤਰ ਦੇ ਚੱਕਰ ਮਾਰ ਰਹੀ ਹੈ ਪਰ ਅੱਜ ਬਬਲੂ ਕੁਰੈਸ਼ੀ ਮੌਕੇ 'ਤੇ ਪਹੁੰਚ ਗਿਆ, ਜਿੱਥੇ ਮਹਿਲਾ ਨੇ ਉਸ 'ਤੇ ਬਲਾਤਕਾਰ ਦੇ ਇਲਜ਼ਾਮ ਲਗਾਇਆ ਅਤੇ ਉਸ ਨਾਲ ਹੱਥਾਪਾਈ ਕੀਤੀ।
Bablu Qureshi accused of rape: ਬਬਲੂ ਕੁਰੈਸ਼ੀ 'ਤੇ ਬਲਾਤਕਾਰ ਦਾ ਇਲਜ਼ਾਮ ਲਗਾਉਣ ਵਾਲੀ ਔਰਤ ਅਤੇ ਕੁਰੈਸ਼ੀ 'ਚ ਝਗੜਾ - ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਬਾਹਰ ਹੰਗਾਮਾ
ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਬਬਲੂ ਕੁਰੈਸ਼ੀ 'ਤੇ ਬਲਾਤਕਾਰ ਦਾ ਇਲਜ਼ਾਮ ਲਗਾਉਣ ਵਾਲੀ ਔਰਤ ਨਾਲ ਝਗੜਾ ਹੋਇਆ ਹੈ। ਦੋਵਾਂ ਨੇ ਇੱਕ ਦੂਜੇ ਖਿਲਾਫ ਇਲਜ਼ਾਮ ਲਗਾਏ ਹਨ।
Published : Sep 11, 2023, 9:12 PM IST
|Updated : Oct 4, 2023, 5:06 PM IST
ਦੋਵਾਂ ਨੇ ਲਗਾਏ ਇਲਜ਼ਾਮ:ਇਸ ਦੌਰਾਨ ਭਾਰੀ ਹੰਗਾਮਾ ਹੋਇਆ, ਦੋਵਾਂ ਵਿਚਾਲੇ ਹੱਥੋਪਾਈ ਹੋ ਗਈ, ਲੋਕਾਂ ਨੇ ਦਖਲ ਦਿੱਤਾ ਅਤੇ ਦੋਵੇਂ ਇਕ-ਦੂਜੇ 'ਤੇ ਇਲਜ਼ਾਮ ਲਗਾਉਂਦੇ ਦਿਖਾਈ ਦਿੱਤੇ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਾਰਾ ਹੰਗਾਮਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਿਲਕੁਲ ਬਾਹਰ ਹੋਇਆ ਜਿੱਥੇ ਹਰ ਸਮੇਂ ਪੁਲਿਸ ਮੁਲਾਜ਼ਮ ਤਾਇਨਾਤ ਰਹਿੰਦੇ ਹਨ ਪਰ ਦੋਵਾਂ ਨੂੰ ਹਟਾਉਣ ਲਈ ਕੋਈ ਨਹੀਂ ਆਇਆ। ਦੋਵਾਂ ਨੇ ਇਕ ਦੂਜੇ 'ਤੇ ਦੋਸ਼ ਲਗਾਉਂਦੇ ਹੋਏ ਇਨਸਾਫ ਦੀ ਮੰਗ ਕੀਤੀ।
- CM Khattar met Dera Beas chief: ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ ਨਾਲ ਕੀਤੀ ਮੁਲਾਕਤ, ਜਾਣੋ ਮੰਤਵ
- Punjab First Tourism Summit Travel Mart Start: ਪੰਜਾਬ ਦੇ ਪਹਿਲੇ ਟੂਰਿਜ਼ਮ ਸੰਮੇਲਨ ਦਾ ਆਗਾਜ਼, ਕਾਮੇਡੀਅਨ ਕਪਿਲ ਸ਼ਰਮਾ ਨੇ AAP ਸਰਕਾਰ ਦੀ ਕੀਤੀ ਸ਼ਲਾਘਾ
- ASI beat up person: ਲੁਧਿਆਣਾ 'ਚ ਏਐੱਸਆਈ ਨੇ ਨਾਰੀਅਲ ਵੇਚਣ ਵਾਲੇ ਦੀ ਕੀਤੀ ਕੁੱਟਮਾਰ, ਵੀਡੀਓ ਵਾਇਰਲ, ਏਐੱਸਆਈ ਨੂੰ ਸਸਪੈਂਡ ਕਰਨ ਦੀ ਮੰਗ
ਬਬਲੂ ਕੁਰੈਸ਼ੀ ਨੇ ਜਿਥੇ ਕਿਹਾ ਕੇ ਮਹਿਲਾ ਉਸ ਨੂੰ ਕੁਝ ਸਿਆਸੀ ਆਗੂਆਂ ਦੇ ਦਬਾਅ ਹੇਠ ਆ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਓਥੇ ਹੀ ਦੂਜੇ ਪਾਸੇ ਮਹਿਲਾ ਨੇ ਕਿਹਾ ਕਿ ਬਬਲੂ ਕੁਰੈਸ਼ੀ ਨੇ ਉਸ ਦੀ ਅਸਮਤ ਲੁੱਟੀ ਹੈ ਉਸ ਤੇ ਕਾਰਵਾਈ ਹੋਵੇ। ਬਬਲੂ ਕੁਰੈਸ਼ੀ ਨੇ ਕਿਹਾ ਕਿ ਅਕਾਲੀ ਦਲ ਅੰਮ੍ਰਿਤਸਰ ਦੇ ਸਾਬਕਾ ਜ਼ਿਲ੍ਹੇ ਪ੍ਰਧਾਨ ਅਤੇ ਕੁਝ ਹੋਰ ਆਗੂਆਂ ਨੇ ਉਨ੍ਹਾ ਨੂੰ ਬਦਨਾਮ ਕਰਨ ਦੇ ਲਈ ਇਹ ਇਲਜ਼ਾਮ ਮਹਿਲਾ ਤੋਂ ਲਗਵਾਏ ਹਨ। ਜਦੋਂ ਕਿ ਉਹ ਪਾਕ ਸਾਫ ਹਨ। ਉਧਰ, ਮਹਿਲਾ ਲਗਾਤਾਰ ਇਨਸਾਫ਼ ਦੀ ਮੰਗ ਕਰ ਰਹੀ ਹੈ। ਹੰਗਾਮੇ ਦੀ ਵੀਡਿਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।