ਲੁਧਿਆਣਾ: ਦਾਜ ਨੂੰ ਲੈ ਕੇ ਧੀਆਂ ਨੂੰ ਮਾਰਨ ਦਾ ਸਿਲਸਿਲਾ ਖਤਮ ਨਹੀਂ ਹੋ ਰਿਹਾ। ਬੇਸ਼ੱਕ ਦਾਜ ਲੋਭੀਆਂ ਨੂੰ ਸਬਕ ਸਿਖਾਉਣ ਲਈ ਕਾਨੂੰਨ ਬਣਾਏ ਗਏ ਹਨ ਪ੍ਰੰਤੂ ਇਹਨਾਂ ਦੇ ਅਧੀਨ ਸਖਤ ਸਜਾਵਾਂ ਨਾ ਹੋਣ ਕਰਕੇ ਅਤੇ ਲੰਬੀ ਪ੍ਰਕਿਰਿਆ ਹੋਣ ਕਰਕੇ ਦਾਜ ਲੋਭੀ ਅੱਜ ਵੀ ਧੀਆਂ ਦੀ ਬਲੀ ਲੈ ਰਹੇ ਹਨ। ਅਜਿਹਾ ਹੀ ਮਾਮਲਾ ਸਾਹਨੇਵਾਲ ਤੋਂ ਸਾਮਣੇ ਆਇਆ ਜਿੱਥੇ ਇੱਕ ਧੀ ਨੂੰ ਤੇਲ ਪਾ ਕੇ ਸਾੜ ਦਿੱਤਾ ਗਿਆ।
ਮ੍ਰਿਤਕਾ ਮਨਦੀਪ ਕੌਰ ਦੇ ਪਿਤਾ ਸ਼ਿੰਦਰਪਾਲ ਸਿੰਘ ਨੇ ਦੱਸਿਆ ਕਿ ਢਾਈ ਸਾਲ ਪਹਿਲਾਂ ਉਸਦੀ ਧੀ ਦਾ ਵਿਆਹ ਹੋਇਆ ਸੀ। ਐਤਵਾਰ ਦੀ ਰਾਤ ਨੂੰ ਸਹੁਰਾ ਪਰਿਵਾਰ ਨੇ ਫੋਨ ਕਰਕੇ ਧਮਕੀ ਦਿੱਤੀ ਕਿ ਆਪਣੀ ਧੀ ਨੂੰ ਲੈ ਜਾ ਨਹੀਂ ਮਾਰ ਦੇਵਾਂਗੇ। ਜਦੋਂ ਉਹ ਪਿੰਡ ਗਏ ਤਾਂ ਉਥੋਂ ਉਸਦੀ ਧੀ ਨੂੰ ਸਰਕਾਰੀ ਹਸਪਤਾਲ ਦਾਖਲ਼ ਕਰਾਇਆ ਹੋਇਆ ਸੀ ਜਿੱਥੇ ਹਾਲਤ ਗੰਭੀਰ ਹੋਣ ਕਰਕੇ ਰੈਫਰ ਕਰ ਦਿੱਤਾ ਗਿਆ। ਖੰਨਾ ਦੇ ਸਰਕਾਰੀ ਹਸਪਤਾਲ 'ਚ ਉਸਦੀ ਧੀ ਦੀ ਮੌਤ ਹੋ ਗਈ। ਉਸਦੀ ਧੀ ਨੂੰ ਤੇਲ ਪਾ ਕੇ ਸਾੜਿਆ ਗਿਆ।