ਪੰਜਾਬ

punjab

ETV Bharat / state

ਧਮਕੀਆਂ ਦਾ ਦੌਰ ਜਾਰੀ, ਇੱਕ ਹੋਰ ਕਾਂਗਰਸੀ ਆਗੂ ਨੂੰ ਵਿਦੇਸ਼ ਤੋਂ ਧਮਕੀ

ਬੀਤੇ ਦਿਨ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ (Member Parliament from Ludhiana) ਰਵਨੀਤ ਸਿੰਘ ਬਿੱਟੂ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਰਾਹੀਂ ਧਮਕੀ ਦਿੱਤੀ ਗਈ ਸੀ ਅਤੇ ਰਵਨੀਤ ਸਿੰਘ ਬਿੱਟੂ ਦੇ ਕਰੀਬੀ ਵੱਲੋਂ ਪੁਲਿਸ ਕਮਿਸ਼ਨਰ ਲੁਧਿਆਣਾ (Commissioner of Police Ludhiana) ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਵਿਦੇਸ਼ੀ ਨੰਬਰ ਤੋਂ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।

ਕਾਂਗਰਸੀ ਆਗੂ ਨੂੰ ਵਿਦੇਸ਼ ਤੋਂ ਧਮਕੀ
ਕਾਂਗਰਸੀ ਆਗੂ ਨੂੰ ਵਿਦੇਸ਼ ਤੋਂ ਧਮਕੀ

By

Published : Jun 8, 2022, 7:41 AM IST

ਲੁਧਿਆਣਾ:ਸਿੱਧੂ ਮੂਸੇਵਾਲੇ ਦੇ ਕਤਲ (Assassination of Sidhu Musewale) ਤੋਂ ਬਾਅਦ ਲਗਾਤਾਰ ਵਿਦੇਸ਼ੀ ਨੰਬਰਾਂ ਤੋਂ ਪੰਜਾਬ (Punjab) ਵਿੱਚ ਧਮਕੀਆਂ ਦਾ ਦੌਰ ਜਾਰੀ ਹੈ। ਇਸ ਲੜੀ ਵਿੱਚ ਅਨੇਕਾਂ ਵਪਾਰੀਆਂ, ਰਾਜਨੀਤਕ ਅਤੇ ਉਸ ਨੂੰ ਵੀ ਧਮਕੀ ਭਰੇ ਫੋਨ ਆ ਚੁੱਕੇ ਹਨ। ਬੀਤੇ ਦਿਨ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ (Member Parliament from Ludhiana) ਰਵਨੀਤ ਸਿੰਘ ਬਿੱਟੂ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਰਾਹੀਂ ਧਮਕੀ ਦਿੱਤੀ ਗਈ ਸੀ ਅਤੇ ਰਵਨੀਤ ਸਿੰਘ ਬਿੱਟੂ ਦੇ ਕਰੀਬੀ ਵੱਲੋਂ ਪੁਲਿਸ ਕਮਿਸ਼ਨਰ ਲੁਧਿਆਣਾ (Commissioner of Police Ludhiana) ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਵਿਦੇਸ਼ੀ ਨੰਬਰ ਤੋਂ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।

ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਕਾਂਗਰਸੀ ਆਗੂ ਅਤੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ (Member of Parliament Ravneet Singh Bittu) ਦੇ ਕਰੀਬੀ ਰਾਜੀਵ ਰਾਜਾ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਕਰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਜਿਸ ਦੇ ਚਲਦਿਆਂ ਪਰਿਵਾਰ ਵਿੱਚ ਸਹਿਮ ਦਾ ਮਾਹੌਲ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਸੁਰੱਖਿਆ ਕਰਮਚਾਰੀਆਂ ਦੀ ਜ਼ਰੂਰਤ ਨਹੀਂ ਹੈ, ਪਰ ਉਨ੍ਹਾਂ ਦੀ ਅਤੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ (Chief Minister of Punjab Bhagwant Mann) ਨੂੰ ਵੀ ਅਪੀਲ ਕੀਤੀ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਠੋਸ ਕਦਮ ਚੁੱਕੇ ਜਾਣ।

ਐੱਮ.ਪੀ. ਬਿੱਟੂ ਨਾਲ ਹੋਰਾਂ ਨੂੰ ਵੀ ਧਮਕੀ:ਸਿਰਫ਼ ਰਵਨੀਤ ਬਿੱਟੂ ਨੂੰ ਹੀ ਨਹੀਂ ਸਗੋਂ ਵਿਦੇਸ਼ ਤੋਂ ਆਈ ਗਰੁੱਪ ਕੋਲ ਵਿੱਚ ਗਰੁੱਪ ਅੰਦਰ ਕਈਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਅਤੇ ਕਿਹਾ ਕਿ 10 ਦਿਨ ਦੇ ਅੰਦਰ ਉਨ੍ਹਾਂ ਦਾ ਕਤਲ ਕਰ ਦਿੱਤਾ ਜਾਵੇਗਾ, ਰਵਨੀਤ ਬਿੱਟੂ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਲੁਧਿਆਣਾ ਤੋਂ ਕਾਰਜਕਾਰੀ ਪ੍ਰਧਾਨ ਰਾਜੀਵ ਰਾਜਾ, ਸ਼ਿਵ ਸੈਨਾ ਆਗੂ ਗੋਰਾ ਥਾਪਰ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੂੰ ਵੀ ਧਮਕੀ ਭਰਿਆ ਕੋਲ ਆਇਆ ਹੈ।

ਕਾਂਗਰਸੀ ਆਗੂ ਨੂੰ ਵਿਦੇਸ਼ ਤੋਂ ਧਮਕੀ

ਪੁਲਿਸ ਨੂੰ ਦਿੱਤੀ ਸ਼ਿਕਾਇਤ:ਇਸ ਪੂਰੇ ਮਾਮਲੇ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ (Member of Parliament Ravneet Singh Bittu) ਦੇ ਪੀ.ਏ. ਹਰਵਿੰਦਰ ਢੀਂਡਸਾ ਸਣੇ ਰਾਜੀਵ ਰਾਜਾ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਵੀ ਕੀਤੀ ਹੈ ਅਤੇ ਅਪੀਲ ਕੀਤੀ ਹੈ ਕਿ ਇਸ ਪੂਰੇ ਮਾਮਲੇ ਵਿੱਚ ਦਖ਼ਲ ਦੇ ਕੇ ਕਾਰਵਾਈ ਕੀਤੀ ਜਾਵੇ, ਹਾਲਾਂਕਿ ਪੁਲਿਸ ਕਮਿਸ਼ਨਰ ਨੇ ਇਨ੍ਹਾਂ ਦੋਵਾਂ ਆਗੂਆਂ ਨਾਲ ਮੁਲਾਕਾਤ ਕਰਕੇ ਇਸ ਸੰਬੰਧੀ ਸਾਈਬਰ ਸੈੱਲ ਅਤੇ ਕਮਿਸ਼ਨਰ ਵਰਿੰਦਰ ਬਰਾੜ ਨੂੰ ਇਨਕੁਆਰੀ ਦੇ ਦਿੱਤੀ ਹੈ।

ਫਿਲਹਾਲ ਉਸ ਨੇ ਮੀਡੀਆ ਅੱਗੇ ਕੁਝ ਵੀ ਨਹੀਂ ਬੋਲਿਆ। ਰਾਜੀਵ ਰਾਜਾ ਨੇ ਕਿਹਾ ਕਿ ਜੇਕਰ ਪੁਲਿਸ ਨੇ ਕਾਰਵਾਈ ਨਾ ਕੀਤੀ ਤਾਂ ਉਹ ਮੁੱਖ ਮੰਤਰੀ ਭਗਵੰਤ ਮਾਨ ਕੋਲ ਜਾਣਗੇ ਅਤੇ ਇਸ ਸੰਬੰਧੀ ਉਨ੍ਹਾਂ ਨੂੰ ਅਪੀਲ ਕਰਨਗੇ ਕਿ ਪੰਜਾਬ ਵਿੱਚ ਅਜਿਹੀ ਸਥਿਤੀ ਪੈਦਾ ਨਾ ਹੋਵੇ ਕਿ ਕੋਈ ਘਰੋਂ ਹੀ ਬਾਹਰ ਨਾ ਨਿਕਲ ਸਕੇ।

ਕਾਂਗਰਸੀ ਆਗੂ ਨੂੰ ਵਿਦੇਸ਼ ਤੋਂ ਧਮਕੀ

ਐੱਮ.ਪੀ. ਰਵਨੀਤ ਬਿੱਟੂ ਕੋਲ ਪਹਿਲਾਂ ਹੀ ਜ਼ੈੱਡ ਪਲੱਸ ਸੁਰੱਖਿਆ: ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਨੇ ਇਸ ਕਰਕੇ ਅਕਸਰ ਹੀ ਉਨ੍ਹਾਂ ਨੂੰ ਜਾਨ ਦਾ ਖ਼ਤਰਾ ਰਹਿੰਦਾ ਹੈ ਧਮਕੀ ਫੋਨ ਵੀ ਆਉਂਦੇ ਰਹਿੰਦੇ ਨੇ ਜਿਸ ਕਰਕੇ ਐਮ ਪੀ ਰਵਨੀਤ ਬਿੱਟੂ ਨੂੰ ਪਹਿਲਾਂ ਹੀ ਕੇਂਦਰ ਸਰਕਾਰ ਵੱਲੋਂ ਜ਼ੈੱਡ ਪਲੱਸ ਸੁਰੱਖਿਆ ਦੀ ਕੈਟਾਗਿਰੀ ਵਿੱਚ ਰੱਖਿਆ ਗਿਆ ਹੈ ਐਮਪੀ ਰਵਨੀਤ ਬਿੱਟੂ ਦੇ ਕਾਫਿਲੇ ਅੰਦਰ 13 ਗੱਡੀਆਂ ਚਲਦੀਆਂ ਨੇ ਇਕ ਬੰਬ ਵਿਰੋਧੀ ਗੱਡੀ ਵੀ ਉਨ੍ਹਾਂ ਦੇ ਕਾਫ਼ਲੇ ਵਿੱਚ ਸ਼ਾਮਿਲ ਹੈ ਇਸ ਤੋਂ ਇਲਾਵਾ ਪੰਜਾਬ ਪੁਲੀਸ ਦੀ ਟੁਕੜੀ ਸੈਂਟਰ ਫੋਰਸਿਸ ਬਲੈਕ ਕਮਾਂਡੋ ਵੀ ਦਰਜਨਾਂ ਦੀ ਗਿਣਤੀ ਚ ਰਵਨੀਤ ਬਿੱਟੂ ਦੇ ਕੋਲ ਹਨ।

ਇਹ ਵੀ ਪੜ੍ਹੋ:ਮੂਸੇਵਾਲਾ ਦੇ ਭੋਗ ਤੋਂ ਪਹਿਲਾਂ ਪੁਲਿਸ ਚੌਕਸ, ਵੱਡੇ ਇਕੱਠ ਨੂੰ ਲੈਕੇ ਇਸ ਤਰ੍ਹਾਂ ਦੇ ਕੀਤੇ ਪ੍ਰਬੰਧ

ABOUT THE AUTHOR

...view details