ਪੰਜਾਬ

punjab

ETV Bharat / state

ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆ ਦੀ ਬਰਸੀ ’ਤੇ ਵਿਸ਼ੇਸ਼ - Anniversary

ਸੰਤ ਬਾਬਾ ਈਸ਼ਰ ਸਿੰਘ ਜੀ (Sant Baba Ishar Singh Ji) ਰਾੜਾ ਸਾਹਿਬ (Rara Sahib) ਵਾਲਿਆਂ ਦੀ ਬਰਸੀ ਮਨਾਈ ਜਾ ਰਹੀ ਹੈ। 1 ਸਤੰਬਰ 1975 ਨੂੰ ਗੁਰਦੁਆਰਾ ਵਿਭੌਰ ਸਾਹਿਬ ਦੇ ਨੇੜੇ ਸਤਲੁਜ ਦਰਿਆ ਵਿੱਚ ਜਲ ਪ੍ਰਵਾਹਿਤ ਕਰ ਦਿੱਤਾ।

ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆ ਦੀ ਬਰਸੀ ’ਤੇ ਵਿਸ਼ੇਸ਼
ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆ ਦੀ ਬਰਸੀ ’ਤੇ ਵਿਸ਼ੇਸ਼

By

Published : Oct 8, 2021, 8:31 AM IST

ਚੰਡੀਗੜ੍ਹ:20ਵੀਂ ਸਦੀ ਦੇ ਮਹਾਨ ਯੁੱਗ-ਪੁਰਸ਼ ਸੰਤ ਬਾਬਾ ਈਸ਼ਰ ਸਿੰਘ ਜੀ (Sant Baba Ishar Singh Ji) ਰਾੜਾ ਸਾਹਿਬ (Rara Sahib) ਵਾਲਿਆਂ ਦੀ ਬਰਸੀ ਮਨਾਈ ਜਾ ਰਹੀ ਹੈ। ਇਸ ਮੌਕੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ ਤੇ ਸੰਗਤ ਵੱਡੀ ਗਿਣਤੀ ਵਿੱਚ ਰਾੜਾ ਸਾਹਿਬ ਵਿਖੇ ਪਹੁੰਚ ਰਹੀ ਹੈ।

ਜੀਵਨ ’ਤੇ ਝਾਤ

ਸੰਤ ਬਾਬਾ ਈਸ਼ਰ ਸਿੰਘ ਜੀ (Sant Baba Ishar Singh Ji) ਦਾ ਜਨਮ ਪਟਿਆਲਾ ਜ਼ਿਲ੍ਹੇ ਦੇ ਪਿੰਡ ਆਲੋਵਾਲ ਵਿਖੇ 5 ਅਗਸਤ 1905 ਨੂੰ ਹੋਇਆ ਸੀ। ਸੰਤ ਬਾਬਾ ਈਸ਼ਰ ਸਿੰਘ ਜੀ (Sant Baba Ishar Singh Ji) ਦੇ ਪਿਤਾ ਦਾ ਨਾਂ ਰਾਮ ਸਿੰਘ ਨੰਬਰਦਾਰ ਤੇ ਮਾਤਾ ਦਾ ਨਾਂ ਮਾਈ ਰਤਨ ਕੌਰ ਸੀ। ਦੱਸ ਦਈਏ ਕਿ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਘਰ ਦਾ ਨਾਂ ਗੁਲਾਬ ਸਿੰਘ ਜੀ। ਸੰਤ ਬਾਬਾ ਈਸ਼ਰ ਸਿੰਘ ਜੀ (Sant Baba Ishar Singh Ji) ਬਚਪਨ ਤੋਂ ਹੀ ਧਾਰਮਿਕ ਬਿਰਤੀ ਵਾਲੇ ਸਨ।

ਇਹ ਵੀ ਪੜੋ: ਭਾਰਤੀ ਹਵਾਈ ਸੈਨਾ ਦਿਵਸ 'ਤੇ ਵਿਸ਼ੇਸ਼

ਸੰਤ ਬਾਬਾ ਈਸ਼ਰ ਸਿੰਘ ਜੀ (Sant Baba Ishar Singh Ji) ਪੜ੍ਹਾਈ ਕਰਨ ਲਈ ਪਟਿਆਲਾ ਵਿਖੇ ਆਪਣੇ ਭੂਆ ਕੋਲ ਰਹਿੰਦੇ ਸਨ ਇਸ ਦੌਰਾਨ ਉਹ ਸੰਤ ਅਤਰ ਸਿੰਘ ਰੇਰੂ ਵਾਲੇ ਦੇ ਸੇਵਕਾਂ ਬਾਬਾ ਕਿਸ਼ਨ ਸਿੰਘ ਤੇ ਬਾਬਾ ਹੀਰਾ ਸਿੰਘ ਜੀ ਦੇ ਸੰਪਰਕ ਵਿੱਚ ਆਏ। ਇਸ ਤੋਂ ਮਗਰੋਂ ਆਪ ਜੀ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਤੇ ਫਿਰ ਅੰਮ੍ਰਿਤ ਸ਼ਕ ਆਪ ਗੁਲਾਬ ਸਿੰਘ ਤੋਂ ਈਸ਼ਰ ਸਿੰਘ ਬਣ ਗਏ ਤੇ ਸਾਲ 1924 ਤੋਂ ਆਪ ਰੇਰੂ ਸਾਹਿਬ ਹੀ ਰਹਿਣ ਲੱਗ ਗਏ।

1927 ਈ. ਨੂੰ ਸੰਤ ਅਤਰ ਸਿੰਘ ਜੀ ਦੇ ਅਕਾਲ ਚਲਾਣੇ ਕਰਨ ਤੋਂ ਬਾਅਦ ਆਪ ਉਦਾਸ ਰਹਿਣ ਲੱਗੇ ਤੇ ਇਸ ਉਪਰੰਤ ਆਪ ਸ਼ਾਂਤੀ ਲਈ ਗੁਰੂਘਰਾਂ ਦੇ ਦਰਸ਼ਨਾਂ ਲਈ ਯਾਤਰਾ ’ਤੇ ਚਲੇ ਗਏ। ਯਾਤਰਾ ਤੋਂ ਆਉਣ ਤੋਂ ਬਾਅਦ ਆਪ ਨੇ ਰਾੜਾ ਪਿੰਡ ਦੀ ਢਕੀ ਵਿੱਚ ਡੇਰਾ ਲਗਾ ਲਿਆ ਤੇ ਲੋਕਾਂ ਨੂੰ ਗੁਰਮਤ ਅਨੁਸਾਰ ਜੀਵਨ ਜੀਣ ਦਾ ਉਪਦੇਸ਼ ਦੇਣ ਲੱਗੇ।

ਇਸ ਤੋਂ ਮਗਰੋਂ ਆਪ ਜੀ ਨੇ ਇਲਾਕੇ ਦੇ ਲੋਕਾਂ ਨੂੰ ਵਿੱਦਿਅਤ ਸਹੂਲਤਾਂ ਤੇ ਸਿਹਤ ਸੇਵਾਵਾਂ ਦੇਣ ਦੀ ਉਦਮ ਕੀਤਾ ਤੇ ਹੁਣ ਰਾੜਾ ਸਾਹਿਬ (Rara Sahib) ਵਿਖੇ ਇੱਕ ਵਿਸ਼ਾਲ ਗੁਰਦੁਆਰਾ ਸਾਹਿਬ ਬਣ ਗਿਆ ਤੇ ਜਿਥੇ ਧਰਮ ਪ੍ਰਚਾਰ ਦੇ ਨਾਲ-ਨਾਲ ਲੋਕਾਂ ਦੀ ਸੇਵਾ ਵੀ ਕੀਤੀ ਜਾਂਦੀ ਹੈ।

ਇਹ ਵੀ ਪੜੋ: Shardiya Navratri 2021 : ਨਰਾਤੇ ਦੇ ਦੂਜੇ ਦਿਨ ਹੁੰਦੀ ਹੈ ਮਾਂ ਬ੍ਰਹਮਚਾਰਿਣੀ ਦੀ ਪੂਜਾ

ਸੰਤ ਬਾਬਾ ਈਸ਼ਰ ਸਿੰਘ ਜੀ (Sant Baba Ishar Singh Ji) ਵੱਲੋਂ ਸ਼ੁਰੂ ਕੀਤੇ ਗਏ ਸਕੂਲ ਤੇ ਕਾਲਜ ਸਰਕਾਰੀ ਪ੍ਰਬੰਧ ਅਧੀਨ ਚੱਲ ਰਹੇ ਹਨ। ਅੰਤ ਵਿਦੇਸ਼ ਫੇਰੀ ਦੌਰਾਨ ਆਪ ਜੀ ਇੰਗਲੈਂਡ ਦੇ ਸ਼ਹਿਰ ਵੁਲਵਰਹੈਂਪਟਨ ਵਿੱਚ 1975 ਈ. ਨੂੰ ਆਪ ਜੀ ਨੇ ਸੰਸਾਰ ਨਾਲੋਂ ਨਾਤਾ ਤੋੜ ਲਿਆ ਤੇ ਆਪ ਜੀ ਦੀ ਦੇਹ ਨੂੰ ਪੰਜਾਬ ਲਿਆ ਕੇ 1 ਸਤੰਬਰ 1975 ਨੂੰ ਗੁਰਦੁਆਰਾ ਵਿਭੌਰ ਸਾਹਿਬ ਦੇ ਨੇੜੇ ਸਤਲੁਜ ਦਰਿਆ ਵਿੱਚ ਜਲ ਪ੍ਰਵਾਹਿਤ ਕਰ ਦਿੱਤਾ।

ABOUT THE AUTHOR

...view details