ਲੁਧਿਆਣਾ: ਕੰਨਿਆ ਕੁਮਾਰੀ ਤੋਂ ਸ਼ੁਰੂ ਹੋਈ ਕਾਂਗਰਸ ਸਾਂਸਦ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 10 ਜਨਵਰੀ ਤੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਲਗਾਤਾਰ ਪਹੁੰਚ ਰਹੀ ਹੈ। ਹੁਣ ਇਹ ਯਾਤਰਾ ਲੁਧਿਆਣਾ ਵਿੱਚ ਪ੍ਰਵੇਸ਼ ਕਰਨ ਜਾ ਰਹੀ ਹੈ। ਯਾਤਰਾ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਨੇ ਲੁਧਿਆਣਾ ਦੇ ਵੱਖ ਵੱਖ ਰਾਹਾਂ ਨੂੰ ਬੰਦ ਕੀਤਾ ਹੋਇਆ ਹੈ ਕਿਉਂਕਿ ਰਾਹੁਲ ਗਾਂਧੀ ਦੀ ਯਾਤਰਾ ਸਮੇਂ ਸੜਕਾਂ ਉੱਤੇ ਹੀ ਕਈ ਸਿਆਸੀ ਕਾਨਫਰੰਸਾਂ ਹੋਣੀਆਂ ਹਨ। ਦੂਜੇ ਪਾਸੇ ਥਾਂ ਥਾਂ ਬੰਦ ਕੀਤੇ ਰਸਤਿਆਂ ਤੋਂ ਆਮ ਲੋਕ ਪਰੇਸ਼ਾਨ ਹਨ।
ਕਰਾਉਂਦੇ ਨਜ਼ਰ ਆਏ ਲੋਕ: ਪੁਲਿਸ ਵੱਲੋਂ ਸਮਰਾਲਾ ਚੌਕ ਨੂੰ ਆਉਣ ਵਾਲੇ ਰਸਤੇ ਬੰਦ ਕਰ ਦਿੱਤੇ ਨੇ ਅਤੇ ਰੂਟ ਡਾਈਵਰਟ ਕਰਨ ਦੇ ਦਾਅਵੇ ਤਾਂ ਕੀਤੇ ਗਏ ਨੇ ਪਰ ਲੋਕ ਜ਼ਰੂਰ ਖਜ਼ਲ ਖੁਆਰ ਹੁੰਦੇ ਦਿਖਾਈ ਦੇ ਰਹੇ ਨੇ। ਰਸਤੇ ਬੰਦ ਹੋਣ ਕਾਰਣ ਫਸੀ ਇੱਕ ਮਹਿਲਾ ਨੇ ਰੌਂਦੇ ਹੋਏ ਦੱਸਿਆ ਕਿ ਉਹ ਪਿਛਲੇ 2 ਘੰਟਿਆਂ ਤੋਂ ਅਣਜਾਣ ਰਾਹਾਂ ਦੇ ਚੱਕਰ ਕੱਟ ਰਹੀ ਹੈ। ਪਰ ਪੁਲਿਸ ਵੱਲੋਂ ਬਿਨਾਂ ਦੱਸ ਰਾਹ ਬੰਦ ਕੀਤੇ ਗਏ ਹਨ। ਜਿਸ ਕਾਰਣ ਉਹ ਹੱਡ ਚੀਰਵੀਂ ਠੰਢ ਵਿੱਚ ਪਰੇਸ਼ਾਨ ਹੋ ਰਹੀ ਹੈ।ਰਾਹਗੀਰ ਮਹਿਲਾ ਨੇ ਅੱਗੇ ਕਿਹਾ ਕਿ ਲੀਡਰ ਆਮ ਜਨਤਾ ਨੂੰ ਪ੍ਰੇਸ਼ਾਨ ਕਰਦੇ ਨੇ। ਉਨ੍ਹਾਂ ਕਿਹਾ ਕਿ ਜੇਕਰ ਯਾਤਰਾ ਕਰਨੀ ਹੈ ਤਾਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ ਇਸ ਤਰ੍ਹਾਂ ਆਮ ਜਨਤਾ ਨੂੰ ਦੁਖੀ ਕਰਨਾ ਕਿਸੇ ਤਰੀਕੇ ਵੀ ਜਾਇਜ਼ ਨੀ।