ਲੁਧਿਆਣਾ/ਖੰਨਾ:ਪੰਜਾਬ ਸਰਕਾਰ ਖਿਲਾਫ ਆਂਗਣਵਾੜੀ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਮੌਕੇ ਧਰਨੇ ਉੱਤੇ ਪਹੁੰਚੇ ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਜਾਇਜ ਹਨ ਅਤੇ ਸਰਕਾਰ (MLA support aanganwadi dharna) ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰੇਗੀ। ਵਿਧਾਇਕ ਨੇ ਮੁੱਖ ਮੰਤਰੀ ਦਫ਼ਤਰ ਵਿੱਚ ਮੰਗਾਂ ਬਾਰੇ ਗੱਲਬਾਤ ਵੀ ਕੀਤੀ। ਦੂਜੇ ਪਾਸੇ ਪ੍ਰਦਰਸ਼ਨਕਾਰੀ ਵੀ ਆਪ ਵਿਧਾਇਕ ਦੇ ਭਰੋਸੇ ਤੋਂ ਸੰਤੁਸ਼ਟ ਨਜ਼ਰ ਆਏ।
Aanganwadi Dharna In Khanna : ਖੰਨਾ 'ਚ ਆਂਗਨਵਾੜੀ ਵਰਕਰਾਂ ਨੇ ਲਾਇਆ ਧਰਨਾ, ਵਿਧਾਇਕ ਨੇ ਕਿਹਾ-ਤੁਹਾਡਾ ਗੁੱਸਾ ਜਾਇਜ਼ ਏ... - ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ
ਖੰਨਾ ਵਿੱਚ ਧਰਨਾ ਦੇ ਰਹੀਆਂ ਆਂਗਨਵਾੜੀ ਮੁਲਾਜ਼ਮਾਂ ਵੱਲੋਂ ਸਰਕਾਰ ਖਿਲਾਫ (Aanganwadi Dharna In Khanna) ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪਹੁੰਚੇ ਵਿਧਾਇਕ ਨੇ ਕਿਹਾ ਕਿ ਮੰਗਾਂ ਪੂਰੀਆਂ ਕਰਵਾਉਣ ਲਈ ਕੋਸ਼ਿਸ਼ ਕੀਤੀ ਜਾਵੇਗੀ।
Published : Sep 29, 2023, 4:13 PM IST
ਧਰਨੇ ਉੱਤੇ ਪਹੁੰਚੇ ਆਪ ਵਿਧਾਇਕ :ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੀਟਿੰਗਾਂ ਦਾ ਸਮਾਂ ਵਾਰ-ਵਾਰ ਬਦਲਣ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਸੂਬੇ ਭਰ ਵਿੱਚ ਵਿਧਾਇਕਾਂ ਦੇ ਦਫ਼ਤਰਾਂ ਦੇ ਬਾਹਰ (Anganwadi workers strike in Khanna) ਧਰਨੇ ਦਿੱਤੇ ਗਏ। ਇਸੇ ਲੜੀ ਤਹਿਤ ਜਦੋਂ ਆਂਗਣਵਾੜੀ (Aanganwadi Dharna In Khanna) ਵਰਕਰਾਂ ਨੇ ਪਾਇਲ ਵਿਧਾਨ ਸਭਾ ਤੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਤਾਂ ਵਿਧਾਇਕ ਵੀ ਉਨ੍ਹਾਂ ਵਿਚਕਾਰ ਧਰਨੇ ’ਤੇ ਬੈਠ ਗਏ।
- New agricultural policy: ਪੰਜਾਬ ਦੇ ਖੇਤੀ ਮੰਤਰੀ ਲੁਧਿਆਣਾ ਪਹੁੰਚੇ, ਕਿਹਾ-ਜਲਦ ਆਵੇਗੀ ਨਵੀਂ ਖੇਤੀ ਨੀਤੀ, ਹੁਣ ਬਾਸਮਤੀ ਦੀ ਦਰਾਮਦ 'ਤੇ ਕੋਈ ਰੋਕ ਨਹੀਂ
- Vigilance Bureau Bathinda: ਵਿਜੀਲੈਂਸ ਨੇ ਨੌਕਰੀ ਦਿਵਾਉਣ ਦੇ ਨਾਂ ’ਤੇ ਅਫ਼ਸਰ ਨੂੰ ਰਿਸ਼ਵਤ ਲੈਂਦਿਆ ਕੀਤਾ ਗ੍ਰਿਫ਼ਤਾਰ
- Vigilance Raid Search Manpreet Badal : ਮਨਪ੍ਰੀਤ ਬਾਦਲ ਦੀ ਭਾਲ ਲਈ ਸ਼ਿਮਲਾ ਪਹੁੰਚੀ ਪੰਜਾਬ ਵਿਜੀਲੈਂਸ, ਹਿਮਾਚਲ 'ਚ ਵੱਖ-ਵੱਖ ਥਾਵਾਂ ਉੱਤੇ ਕੀਤੀ ਛਾਪੇਮਾਰੀ
ਇਹ ਹਨ ਮੰਗਾਂ :ਧਰਨੇ ਵਿੱਚ ਸ਼ਾਮਲ ਦੋਰਾਹਾ ਬਲਾਕ ਯੂਨੀਅਨ ਦੀ ਪ੍ਰਧਾਨ ਸੁਨੀਤਾ ਰਾਣੀ ਅਤੇ ਸਕੱਤਰ ਰਾਜ ਰਾਣੀ ਨੇ ਕਿਹਾ ਕਿ ਪੰਜਾਬ ਵਿੱਚ ਆਂਗਣਵਾੜੀ ਵਰਕਰਾਂ ਨੂੰ ਦੂਜੇ ਰਾਜਾਂ ਦੇ ਮੁਕਾਬਲੇ ਬਹੁਤ ਘੱਟ ਤਨਖਾਹਾਂ ਮਿਲ ਰਹੀਆਂ ਹਨ। ਭੱਤੇ ਵੀ ਨਹੀਂ ਦਿੱਤੇ ਜਾ ਰਹੇ ਹਨ। ਹੋਰ ਸਹੂਲਤਾਂ ਦੀ ਵੀ ਘਾਟ ਹੈ। ਇਸ ਸਬੰਧੀ ਉਨ੍ਹਾਂ ਦਾ ਸੰਘਰਸ਼ ਜਾਰੀ ਹੈ। ਸਰਕਾਰ ਨੇ ਕਈ ਵਾਰ ਸੀਐਮ ਭਗਵੰਤ (Anganwadi Employees Union Punjab) ਮਾਨ ਨਾਲ ਮੁਲਾਕਾਤ ਦਾ ਭਰੋਸਾ ਦਿੱਤਾ ਸੀ। ਇਸ ਵਾਰ ਮੁੱਖ ਮੰਤਰੀ ਨਾਲ 29 ਸਤੰਬਰ ਨੂੰ ਮੀਟਿੰਗ ਹੋਣੀ ਸੀ। ਇੱਕ ਦਿਨ ਪਹਿਲਾਂ ਸੁਨੇਹਾ ਦਿੱਤਾ ਗਿਆ ਕਿ ਮੀਟਿੰਗ ਰੱਦ ਕਰ ਦਿੱਤੀ ਗਈ ਹੈ। ਜਿਸ ਕਾਰਨ ਯੂਨੀਅਨ ਨੇ ਗੁੱਸੇ ਵਿੱਚ ਧਰਨੇ ਦਾ ਐਲਾਨ ਕਰ ਦਿੱਤਾ।