ਪੰਜਾਬ

punjab

ETV Bharat / state

ਆਂਗਣਵਾੜੀ ਵਰਕਰਾਂ ਨੇ DC ਦਫ਼ਤਰ ਲਹਿਰਾਇਆ ਤਿਰੰਗਾ - hoist DC office flag

ਲੁਧਿਆਣਾ ਦੇ ਡੀਸੀ ਦਫਤਰ ਵਿਖੇ ਆਪਣੇ ਹੱਕੀ ਮੰਗਾਂ ਲਈ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਆਂਗਣਵਾੜੀ ਵਰਕਰਾਂ ਨੇ ਡੀ ਸੀ ਦਫਤਰ ਝੰਡਾ ਲਹਿਰਾਇਆ
ਆਂਗਣਵਾੜੀ ਵਰਕਰਾਂ ਨੇ ਡੀ ਸੀ ਦਫਤਰ ਝੰਡਾ ਲਹਿਰਾਇਆ

By

Published : Aug 15, 2021, 1:33 PM IST

ਲੁਧਿਆਣਾ: ਇੱਕ ਪਾਸੇ ਪੂਰਾ ਦੇਸ਼ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਉੱਥੇ ਦੂਜੇ ਪਾਸੇ ਆਂਗਣਵਾੜੀ ਵਰਕਰਾਂ ਵੱਲੋਂ ਬੀਤੀ ਰਾਤ ਤੋਂ ਹੀ ਲੁਧਿਆਣਾ ਦੇ ਡੀਸੀ ਦਫਤਰ ਵਿਖੇ ਆਪਣੇ ਹੱਕੀ ਮੰਗਾਂ ਲਈ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਆਂਗਨਵਾੜੀ ਵਰਕਰਾਂ ਵੱਲੋਂ ਵੱਡੀ ਪੱਧਰ ਤੇ ਇਕੱਠੇ ਹੋ ਪੂਰੀ ਰਾਤ ਡੀਸੀ ਦਫਤਰ ਹੀ ਰਾਤ ਕੱਟੀ। ਆਂਗਨਵਾੜੀ ਵਰਕਰਾਂ ਅੱਤ ਦੀ ਗਰਮੀ ਅਤੇ ਮੱਛਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਸਰਕਾਰ ਦੀਆਂ ਗਲਤ ਨੀਤੀਆਂ ਦੇ ਖ਼ਿਲਾਫ ਜੂਝਦਿਆਂ ਵਿਖਾਈ ਦਿੱਤੀਆਂ। ਸਵੇਰੇ ਡੀਸੀ ਦਫ਼ਤਰ ਦੀ ਪਾਰਕਿੰਗ ਚ ਹੀ ਇਨ੍ਹਾਂ ਆਂਗਣਵਾੜੀ ਵਰਕਰਾਂ ਵੱਲੋਂ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।

ਆਂਗਣਵਾੜੀ ਵਰਕਰਾਂ ਨੇ ਡੀ ਸੀ ਦਫਤਰ ਝੰਡਾ ਲਹਿਰਾਇਆ

ਇਸ ਦੌਰਾਨ ਆਂਗਨਵਾੜੀ ਵਰਕਰਾਂ ਅਤੇ ਮੁਲਾਜ਼ਮ ਯੂਨੀਅਨਾਂ ਦੇ ਆਗੂਆਂ ਨੇ ਕਿਹਾ ਕਿ ਅੱਜ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਆਜ਼ਾਦੀ ਦਿਹਾੜੇ ਮਜ਼ਬੂਰੀ ਵੱਸ ਸੜਕਾਂ ਤੇ ਹੀ ਮਨਾਉਣੇ ਪੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਤਿਰੰਗਾ ਲਹਿਰਾ ਕੇ ਵਿਖਾਇਆ ਹੈ ਸਾਡੇ ਛੋਟੇ ਛੋਟੇ ਬੱਚੇ ਸਾਡੇ ਨਾਲ ਆਏ ਹਨ।

ਇਹ ਵੀ ਪੜ੍ਹੋ:-75 ਵਾਂ ਸੁਤੰਤਰਤਾ ਦਿਵਸ: PM ਮੋਦੀ ਨੇ ਕੀਤੇ ਵੱਡੇ ਐਲਾਨ

ABOUT THE AUTHOR

...view details