ਲੁਧਿਆਣਾ :ਲੁਧਿਆਣਾ 'ਚ ਇਕ ਵਿਅਕਤੀ ਦੀ ਦਰੱਖਤ ਨਾਲ ਲਟਕਦੀ ਲਾਸ਼ ਮਿਲੀ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਵਿਅਕਤੀ ਨੇ ਰੱਸੀ ਨਾਲ ਦਰੱਖਤ ਉਤੇ ਫਾਹਾ ਲੈਕੇ ਆਪਣੀ ਜਾਨ ਦੇ ਦਿੱਤੀ ਹੈ। ਰਾਤ ਸਮੇਂ ਧੂਰੀ ਰੇਲਵੇ ਲਾਈਨ ਨੇੜਿਓਂ ਲੰਘ ਰਹੇ ਲੋਕਾਂ ਨੇ ਅਚਾਨਕ ਲਾਸ਼ ਦਰੱਖਤ ਨਾਲ ਲਟਕਦੀ ਦੇਖੀ, ਜਿਸ ਤੋਂ ਬਾਅਦ ਨੇੜੇ ਤੇੜੇ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਮ੍ਰਿਤਕ ਵਿਅਕਤੀ ਦੀ ਜੇਬ੍ਹ ਵਿੱਚੋਂ ਲੁਧਿਆਣਾ ਤੋਂ ਅੰਬਾਲਾ ਦੀ ਟਿਕਟ ਵੀ ਬਰਾਮਦ ਹੋਈ ਹੈ।
Ludhiana News: ਦਰੱਖਤ ਨਾਲ ਲਟਕਦੀ ਮਿਲੀ ਅਣਪਛਾਤੀ ਲਾਸ਼, ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਲੁਧਿਆਣਾ ਦੇ ਧੂਰੀ ਰੇਲਵੇ ਲਾਈਨ ਨਜ਼ਦੀਕ ਇਕ ਅਣਪਛਾਤੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ ਹੈ। ਲਾਸ਼ ਮਿਲਣ ਮਗਰੋਂ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਜੀਆਰਪੀ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈਕੇ ਮੋਰਚਰੀ ਵਿੱਚ ਰਖਵਾ ਦਿੱਤੀ ਹੈ।
ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ :ਲਵਾਰਿਸ ਲਾਸ਼ ਮਿਲਣ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ। ਵੱਡੀ ਗੱਲ ਇਹ ਹੈ ਕਿ ਜਿਸ ਵੇਲੇ ਵਿਅਕਤੀ ਨੇ ਫਾਹਾ ਲਿਆ ਉਸ ਵੇਲੇ ਕੋਈ ਨੇੜੇ ਤੇੜੇ ਮੌਜੂਦ ਨਹੀਂ ਸੀ ਕਿਉਂ ਉਸ ਨੂੰ ਕੋਈ ਰੋਕ ਨਹੀਂ ਸਕਿਆ, ਕਿਉਂਕਿ ਉਹ ਇਲਾਕਾ ਕਾਫ਼ੀ ਆਵਾਜਾਈ ਵਾਲਾ ਹੈ। ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਲੁਧਿਆਣਾ ਜੀਆਰਪੀ ਸਟੇਸ਼ਨ ਤੋਂ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ। ਲੋਕਾਂ ਦੀ ਮਦਦ ਨਾਲ ਵਿਅਕਤੀ ਦੀ ਲਾਸ਼ ਨੂੰ ਦਰੱਖਤ ਤੋਂ ਕੱਢਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਵਿਅਕਤੀ ਦੀ ਜੇਬ੍ਹ 'ਚੋਂ ਇਕ ਬੱਸ ਦੀ ਟਿਕਟ ਮਿਲੀ ਹੈ, ਜੋ ਕਿ ਲੁਧਿਆਣਾ ਤੋਂ ਅੰਬਾਲਾ ਦੀ ਹੈ, ਪਰ ਪੁਲਿਸ ਦੀ ਪੁਸ਼ਟੀ ਨਹੀਂ ਹੋਈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਮੌਕੇ 'ਤੇ ਪੁਲਿਸ ਨੇ ਆਸ-ਪਾਸ ਦੇ ਇਲਾਕਿਆਂ 'ਚ ਪੁੱਛਗਿੱਛ ਕੀਤੀ ਪਰ ਉਕਤ ਵਿਅਕਤੀ ਦਾ ਕੋਈ ਪਤਾ ਨਹੀਂ ਲੱਗਾ ਹੈ।
- ਕਨ੍ਹਈਲਾਲ ਕਤਲੇਆਮ ਦੀ ਪਹਿਲੀ ਬਰਸੀ: ਇਨਸਾਫ਼ ਦੀ ਆਸ 'ਚ ਬੀਤਿਆ ਇਕ ਸਾਲ, ਕਤਲੇਆਮ 'ਤੇ ਬਣ ਰਹੀ ਹੈ ਫ਼ਿਲਮ, ਨਿਰਮਾਤਾ ਨੇ ਕਿਹਾ ਇਹ
- ਕਮਰੇ 'ਚ ਮਹਿਲਾ ਨਾਲ ਇਤਰਾਜ਼ਯੋਗ ਹਾਲਤ 'ਚ ਸੀ ਆਮ ਆਦਮੀ ਪਾਰਟੀ ਦਾ ਵੱਡਾ ਆਗੂ, ਮੌਕੇ 'ਤੇ ਆ ਗਈ ਘਰਵਾਲੀ, ਦੇਖੋ ਕੀ ਮਾਹੌਲ ਬਣਿਆ...
- Road accident in Jaipur: ਜੈਪੂਰ 'ਚ ਸੜਕ ਉੱਤੇ ਮੌਤ ਦਾਂ ਤਾਂਡਵ, ਤਿੰਨ ਟਰੱਕਾਂ ਦੀ ਟੱਕਰ 'ਚ ਜ਼ਿੰਦਾ ਸੜ ਗਏ ਦੋ ਲੋਕ
ਪੁਲਿਸ ਦੀ ਜਾਂਚ ਜਾਰੀ :ਲਾਸ਼ ਨੂੰ ਕਬਜ਼ੇ 'ਚ ਲੈ ਕੇ ਮੁਰਦਾਘਰ 'ਚ ਰਖਵਾ ਦਿੱਤਾ ਹੈ। ਪੁਲਿਸ ਦੇ ਅਨੁਸਾਰ ਲਾਸ਼ ਨੂੰ 72 ਘੰਟਿਆਂ ਤੱਕ ਪਛਾਣ ਲਈ ਰੱਖਿਆ ਜਾਵੇਗਾ। ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ। ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ਖ਼ੁਦਕੁਸ਼ੀ ਦਾ ਮਾਮਲਾ ਲੱਗਦਾ ਹੈ ਪਰ ਫਿਰ ਵੀ ਅਸੀਂ ਇਸ ਦੀ ਡੂੰਘਾਈ ਨਾਲ ਜਾਂਚ ਕਰਾਂਗੇ ਇਸ ਮਾਮਲੇ ਦੇ ਵਿੱਚ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।