ਲੁਧਿਆਣਾ: ਸਮਰਾਲਾ ਚੌਂਕ ਵਿੱਚ ਦੇਰ ਰਾਤ ਚੰਡੀਗੜ੍ਹ ਰੋਡ ਤੋਂ ਤੇਜ਼ ਰਫਤਾਰ ਆ ਰਿਹਾ ਟਰੱਕ ਬੇਕਾਬੂ ਹੋਕੇ ਆਟੋ ਨਾਲ ਜਾ ਵੱਜਿਆ ਅਤੇ ਉਸ ਤੋਂ ਬਾਅਦ ਡੀਵਾਈਡਰ ਪਾਰ ਕਰ ਸੜਕ ਦੀ ਦੂਜੀ ਸਾਈਡ ਚਲਾ ਗਿਆ ਅਤੇ ਬੇਕਾਬੂ ਹੋਕੇ ਨੇੜੇ ਦੀਆਂ ਦੁਕਾਨਾਂ ਵਿੱਚ ਜਾ ਵੜਿਆ, ਇਸ ਦੌਰਾਨ ਦੁਕਾਨਾਂ ਦੇ ਪਿੱਲਰ ਵੀ ਟੁੱਟ ਗਏ ਅਤੇ ਆਟੋ ਚਾਲਕ ਨੂੰ ਵੀ ਕਾਫੀ ਸੱਟਾਂ ਲੱਗੀਆਂ। ਦੇਰ ਰਾਤ ਹੀ ਆਟੋ ਚਾਲਕ ਨੂੰ ਹਸਪਤਾਲ ਭੇਜ ਦਿੱਤਾ ਗਿਆ। ਆਟੋ ਚਾਲਕ ਨੇ ਦੱਸਿਆ ਕਿ ਮੌਕੇ ਦਾ ਫਾਇਦਾ ਚੁੱਕ ਕੁੱਝ ਚੋਰਾਂ ਵਲੋ ਉਸ ਦੇ ਆਟੋ ਵਿੱਚੋ ਬੈਟਰੀ ਅਤੇ ਦਿਨ ਭਰ ਦੀ ਕੀਤੀ ਗਈ ਕਮਾਈ ਚੋਰੀ ਕਰ ਲਈ, ਉਸ ਨੇ ਦੱਸਿਆ ਕਿ ਉਹ ਗਰੀਬ ਇਨਸਾਨ ਹੈ ਅਤੇ ਉਸ ਦੀ ਮਦਦ ਕੀਤੀ ਜਾਵੇ।
ਪ੍ਰਤੱਖਦਰਸ਼ੀ ਨੇ ਦੱਸੀ ਸਚਾਈ: ਦੂਜੇ ਪਾਸੇ ਪ੍ਰਤੱਖਦਰਸ਼ੀ ਦਾ ਕਹਿਣਾ ਹੈ ਕਿ ਪੂਰਾ ਵਾਕਾ ਰਾਤ ਇਕ ਬਜੇ ਕਰੀਬ ਵਾਪਰਿਆ ਉਨ੍ਹਾਂ ਕਿਹਾ ਕਿ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਸਮਰਾਲਾ ਚੌਂਕ ਤੋਂ ਲੈਣ ਆਇਆ ਸੀ ਅਤੇ ਉਸ ਨੇ ਵੇਖਿਆ ਕਿ ਹਰਿਆਣਾ ਨੰਬਰ ਟਰੱਕ ਤੇਜ਼ ਰਫਤਾਰ ਨਾਲ ਚੰਡੀਗੜ੍ਹ ਵੱਲੋਂ ਆ ਰਿਹਾ ਸੀ ਜੋਕਿ ਸਮਰਾਲਾ ਚੌਂਕ ਵਿੱਚ ਬੱਸ ਸਟੈਂਡ ਰੋਡ ਅਤੇ ਆਟੋ ਵਿਚ ਆ ਕੇ ਵੱਜਣ ਕਰਕੇ ਬੇਕਾਬੂ ਹੋ ਗਿਆ। ਉਸ ਤੋਂ ਬਾਅਦ ਬੇਕਾਬੂ ਹੋਕੇ ਰੋਡ ਤੋਂ ਦੂਜੀ ਸਾਈਡ ਚਲਾ ਗਿਆ ਅਤੇ ਦੁਕਾਨਾਂ ਵਿੱਚ ਜਾ ਲਗਾ ਜਿੱਥੇ ਆਟੋ ਅਤੇ ਦੁਕਾਨਦਾਰਾਂ ਦਾ ਕਾਫੀ ਨੁਕਸਾਨ ਹੋ ਗਿਆ। ਮੌਕੇ ਉੱਤੇ ਪੁਲਿਸ ਵੱਲੋੋਂ ਇੱਕ ਨੌਜਵਾਨ ਗ੍ਰਿਫ਼ਤਾਰ ਵੀ ਕੀਤਾ ਗਿਆ ਜੋ ਕਿ ਖੁੱਦ ਨੂੰ ਟਰੱਕ ਦਾ ਕਲੀਨਰ ਦੱਸ ਰਿਹਾ ਹੈ ਦੱਸ ਦਈਏ ਮੌਕੇ ਤੋਂ ਟਰੱਕ ਚਾਲਕ ਫਰਾਰ ਹੋ ਗਿਆ।