ਪੰਜਾਬ

punjab

ਭਾਰਤੀ ਮੂਲ ਦੇ ਸ਼ਖਸ ਦਾ ਕੋਰੋਨਾ ਪੀੜਤਾਂ ਲਈ ਅਹਿਮ ਉਪਰਾਲਾ

By

Published : May 20, 2021, 10:51 PM IST

ਦੁਬਈ ਵਿਚ ਰਹਿੰਦਾ ਭਾਰਤੀ ਮੂਲ ਦੇ ਵਿਅਕਤੀ ਨੇ ਕੋੇਰੋਨਾ ਪੀੜਤਾਂ ਦੀ ਮੱਦਦ ਲਈ ਹੱਥ ਅੱਗੇ ਵਧਾਇਆ ਹੈ। ਉਨ੍ਹਾਂ ਵਲੋਂ ਹਮ ਹੈਂ ਐਪ ਦੀ ਮੱਦਦ ਨਾਲ ਲੋੜਵੰਦਾਂ ਨੂੰ ਵਰਤੋਂ ਕੰਨਸਟਰੇਟਰ ਮੁਹੱਈਆ ਕਰਵਾਏ ਹਨ। ਹਮ ਹੈਂ ਐਪ ਰਾਹੀਂ ਲੋਕ ਘਰ ਬੈਠੇ ਹੀ ਕੰਨਸਟਰੇਟਰ ਮੰਗਵਾ ਸਕਦੇ ਹਨ।

ਭਾਰਤੀ ਮੂਲ ਦੇ ਸ਼ਖਸ ਦਾ ਕੋਰੋਨਾ ਪੀੜਤਾਂ ਲਈ ਅਹਿਮ ਉਪਰਾਲਾ

ਲੁਧਿਆਣਾ:ਕੋਰੋਨਾ ਵਾਇਰਸ ਦੇ ਵਧਦੇ ਹੋਏ ਮਾਮਲਿਆਂ ਨੂੰ ਦੇਖਦੇ ਹੋਏ ਲਗਾਤਾਰ ਸੰਸਥਾਵਾਂ ਵੱਲੋਂ ਲਗਾਤਾਰ ਫਰੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ ਇਸ ਲੜੀ ਵਿੱਚ ਭਾਰਤੀ ਮੂਲ ਦੇ ਦੁਬਈ ਵਿਚ ਰਹਿਣ ਵਾਲੇੇ ਦਮਨਪ੍ਰੀਤ ਵੀ ਹੁਣ ਅੱਗੇ ਆਏ ਹਨ ਅਤੇ ਆਪਣੀ ਸੰਸਥਾ ਡੇਮਸਬਰਗ ਵੱਲੋਂ ਦਸ ਕੰਨਸਟ੍ਰੇਟਰ ਭਾਰਤ ਭੇਜੇ ਹਨ । ਜੋ ਕਿ ਲੁਧਿਆਣਾ ਵਾਸੀਆਂ ਨੂੰ ਹਮ ਹੈਂ ਐਪ ਦੀ ਮਦਦ ਨਾਲ ਫਰੀ ਮੁੱਹਈਆ ਕਰਵਾਏ ਜਾਣਗੇ । ਲੋੜਵੰਦ ਵਿਅਕਤੀ ਇਸ ਐਪ ਦੇ ਰਾਹੀਂ ਘਰ ਬੈਠੇ ਹੀ ਕੰਨਸਟ੍ਰੇਟਰ ਮੰਗਵਾ ਸਕਦਾ ਹੈ । ਇਹ ਸੇਵਾ ਬਿਲਕੁਲ ਫਰੀ ਦਿੱਤੀ ਜਾਵੇਗੀ । ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਤੋਂ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਦੱਸਿਆ ਕੀ ਦੁਬਈ-ਤੋਂ ਭਾਰਤੀ ਮੂਲ ਦੇ ਵਿਅਕਤੀ ਦੁਆਰਾ ਦਿੱਤੀ ਗਈ ਸੇਵਾ ਨੂੰ ਲੋਕ ਹਮ ਹੈਂ ਐਪ ਰਾਹੀਂ ਲੈ ਸਕਦੇ ਹਨ ।

ਦੁਬਈ ਚ ਰਹਿੰਦੇ ਭਾਰਤੀ ਮੂਲ ਦੇ ਸ਼ਖਸ ਦਾ ਕੋਰੋਨਾ ਪੀੜਤਾਂ ਲਈ ਅਹਿਮ ਉਪਰਾਲਾ
ਕਾਂਗਰਸ ਦੇ ਵਿਧਾਇਕ ਕੁਲਦੀਪ ਵੈਦ ਨੇ ਕਿਹਾ ਕਿ ਇਹ ਸੇਵਾ ਬਿਲਕੁਲ ਫ੍ਰੀ ਹੈ ਤੇ ਲੋੜਵੰਦ ਇਸ ਦਾ ਫਾਇਦਾ ਉਠਾ ਸਕਦੇ ਹਨ। ਉੱਥੇ ਹੀ ਹਮ ਹੈਂ ਦੇ ਮੈਂਬਰਾਂ ਨੇ ਵੀ ਦੱਸਿਆ ਕਿ ਡੈੱਮਜਬਰਗ ਦੁਆਰਾ ਦਿੱਤੀ ਗਈ ਇਸ ਸੇਵਾ ਨੂੰ ਹਮ ਹੈਂ ਐਪ ਰਾਹੀਂ ਲੋਕ ਫਰੀ ਲੈ ਸਕਦੇ ਹਨ । ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਘਰੇ ਡਿਲੀਵਰੀ ਦੇਣਗੇ ਅਤੇ ਠੀਕ ਹੋਣ ਤੋਂ ਬਾਅਦ ਵਾਪਸ ਕੰਨਸਟ੍ਰੇਟਰ ਲੈ ਜਾਣਗੇ । ਉਹਨਾਂ ਨੇ ਦੱਸਿਆ ਕਿ 10 ਕੰਨਸਟ੍ਰੇਟਰ ਅਤੇ 500 ਆਕਸੀਮੀਟਰ ਵੀ ਦਿੱਤੇ ਗਏ ਹਨ ।ਇਹ ਵੀ ਪੜੋ:ਪੰਜਾਬ ਨੇ ਵੀ ਬਲੈਕ ਫੰਗਸ ਨੂੰ ਐਲਾਨਿਆ ਮਹਾਂਮਾਰੀ

ABOUT THE AUTHOR

...view details