ਪੰਜਾਬ

punjab

ETV Bharat / state

ਲੁਧਿਆਣਾ 'ਚ ਦਰਜਨ ਤੋਂ ਵੱਧ ਲੋਕਾਂ ਨੇ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜ਼ਾਮ, ਸੀਸੀਟੀਵੀ 'ਚ ਕੈਦ ਹੋਇਆ ਚੋਰ ਗਿਰੋਹ - incident of theft

incident of theft: ਲੁਧਿਆਣਾ ਵਿੱਚ 20 ਤੋਂ ਜ਼ਿਆਦਾ ਚੋਰਾਂ ਦਾ ਇੱਕ ਗਿਰੋਹ ਸਰਗਰਮ ਵਿਖਾਈ ਦੇ ਰਿਹਾ ਹੈ। ਅਮਨ ਜਵੈਲਰ ਦੀ ਦੁਕਾਨ ਉੱਤੇ ਇਨ੍ਹਾਂ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

An incident of theft by more than a dozen people in Ludhiana
ਦਰਜਨ ਤੋਂ ਵੱਧ ਲੋਕਾਂ ਵੱਲੋਂ ਚੋਰੀ ਦੀ ਵਾਰਦਾਤ

By ETV Bharat Punjabi Team

Published : Jan 19, 2024, 3:21 PM IST

ਸੀਸੀਟੀਵੀ ਵਿੱਚ ਕੈਦ ਹੋਏ ਚੋਰ

ਲੁਧਿਆਣਾ: ਤਾਜਪੁਰ ਰੋਡ ਸਥਿਤ ਅਮਨ ਜਵੈਲਰ ਦੇ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ। ਚੋਰੀ ਇੱਕ ਦਰਜਨ ਤੋਂ ਵੱਧ ਲੋਕਾਂ ਵੱਲੋਂ ਕੀਤੀ ਗਈ ਹੈ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਦੁਕਾਨ ਦੇ ਮਾਲਿਕ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਦੁਕਾਨ ਵਿੱਚ ਸੁਰੱਖਿਆ ਸਿਸਟਮ ਲਗਾਇਆ ਹੈ ਦੇਰ ਰਾਤ ਉਸ ਦਾ ਅਲਾਰਮ ਵੱਜਿਆ ਜਿਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਦੁਕਾਨ ਦੇ ਵਿੱਚ ਕੋਈ ਦਾਖਲ ਹੋਇਆ ਹੈ। ਉਹਨਾਂ ਕਿਹਾ ਕਿ ਦੁਕਾਨ ਦੇ ਵਿੱਚ ਦੋ ਲੋਕ ਦਾਖਲ ਹੋਏ ਸਨ ਅਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਬਾਹਰ ਆ ਕੇ ਰੌਲਾ ਪਾਇਆ ਕਿਉਂਕਿ ਉਹ ਕਾਫੀ ਲੋਕ ਸਨ ਰੌਲਾ ਪੈਣ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ।

ਵੱਡੇ ਨੁਕਸਾਨ ਤੋਂ ਬਚਾਅ: ਉਹਨਾਂ ਕਿਹਾ ਕਿ ਗੈਂਗ ਨੂੰ ਚੋਰੀ ਕਰਨ ਦਾ ਬਹੁਤਾ ਸਮਾਂ ਨਹੀਂ ਮਿਲਿਆ ਕਿਉਂਕਿ ਸੁਰੱਖਿਆ ਅਲਾਰਮ ਕਰਕੇ ਉਹ ਚੋਕਸ ਹੋ ਗਏ। ਉਹਨਾਂ ਕਿਹਾ ਪਰ ਉਹ ਸ਼ੀਸ਼ੇ ਦੇ ਕਾਊਂਟਰ ਦੇ ਵਿੱਚ ਪਈ ਲਗਭਗ ਕਿੱਲੋ ਤੋਂ ਡੇਢ ਕਿਲੋ ਚਾਂਦੀ ਦੇ ਗਹਿਣੇ ਜਰੂਰ ਨਾਲ ਲੈ ਕੇ ਫਰਾਰ ਹੋ ਗਏ। ਉਹਨਾਂ ਕਾਨੂੰਨ ਵਿਵਸਥਾ ਉੱਤੇ ਵੀ ਸਵਾਲ ਖੜ੍ਹੇ ਕੀਤੇ। ਇਸ ਦੌਰਾਨ ਮੌਕੇ ਉੱਤੇ ਪਹੁੰਚੇ ਪੁਲਿਸ ਸਟੇਸ਼ਨ ਤਾਸ਼ਪੁਰ ਦੇ ਇੰਚਾਰਜ ਨੇ ਕਿਹਾ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਹਨਾਂ ਕਿਹਾ ਕਿ ਧੁੰਦ ਪੈਣ ਕਰਕੇ ਸੀਸੀਟੀਵੀ ਵਿੱਚ ਵੀ ਕੁਝ ਸਾਫ ਵਿਖਾਈ ਨਹੀਂ ਦੇ ਰਿਹਾ ਹੈ। ਦੁਕਾਨ ਵਿੱਚ ਸੁਰੱਖਿਆ ਅਲਾਰਮ ਲੱਗਿਆ ਹੋਇਆ ਸੀ ਜਿਸ ਕਰਕੇ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਕਾਰਵਾਈ ਦਾ ਭਰੋਸਾ: ਉੱਧਰ ਦੂਜੇ ਪਾਸੇ ਹਲਕੇ ਦੇ ਐਮਐਲਏ ਦਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਪੀੜਤ ਦੁਕਾਨਦਾਰ ਉਨ੍ਹਾਂ ਦੇ ਸਾਡੇ ਕਰੀਬੀ ਹਨ । ਉਹਨਾਂ ਕਿਹਾ ਕਿ ਅਸੀਂ ਪਰਿਵਾਰ ਦੇ ਨਾਲ ਹਾਂ ਅਤੇ ਪੁਲਿਸ ਨੂੰ ਵੀ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ ਗਈ ਹੈ। ਇਲਾਕੇ ਦੇ ਵਿੱਚ ਅੱਗੇ ਤੋਂ ਅਜਿਹਾ ਨਾ ਹੋਵੇ ਇਸ ਸਬੰਧੀ ਪੀਸੀਆਰ ਨੂੰ ਵੀ ਵੱਧ ਤੋਂ ਵੱਧ ਰਾਤ ਨੂੰ ਚੌਕਸ ਰਹਿਣ ਦੀ ਸਲਾਹ ਦੇਵਾਂਗੇ। ਉਹਨਾਂ ਨੂੰ ਆਪਣੀ ਗਸ਼ਤ ਵਧਾਉਣ ਲਈ ਕਿਹਾ ਗਿਆ ਹੈ।

ABOUT THE AUTHOR

...view details