ਲੁਧਿਆਣਾ:ਜਗਰਾਓਂ ਡਿਸਪੋਸਲ ਰੋਡ ਸ਼ਿਵਾਲਾ ਚੋਂਕ ਗੰਦੇ ਨਾਲ਼ੇ ਵਿੱਚੋਂ ਇਕ ਅਣਪਛਾਤੀ ਲਾਸ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸਫ਼ਾਈ ਸੇਵਕਾਂ ਨੂੰ ਨਾਲੇ ਦੀ ਸਫ਼ਾਈ ਦੌਰਾਨ ਇਹ ਲਾਸ਼ ਮਿਲੀ ਜਿਸ ਤੋਂ ਉਨ੍ਹਾਂ ਨੇ ਆਪਣੇ ਪ੍ਰਧਾਨ ਨੂੰ ਜਾਣਕਾਰੀ ਦਿੱਤੀ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਗੰਦੇ ਨਾਲੇ ਚੋਂ ਅਣਪਛਾਤੀ ਲਾਸ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ - ਲੁਧਿਆਣਾ
ਜਗਰਾਓਂ ਡਿਸਪੋਸਲ ਰੋਡ ਸ਼ਿਵਾਲਾ ਚੋਂਕ ਗੰਦੇ ਨਾਲ਼ੇ ਵਿੱਚੋਂ ਸਫ਼ਾਈ ਸੇਵਕਾਂ ਨੂੰ ਇਕ ਅਣਪਛਾਤੀ ਲਾਸ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
An atmosphere of terror as unidentified bodies were found in the sewers
ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ। ਉਸ ਤੋਂ ਬਾਅਦ ਮੌਕੇ ਤੇ ਆਡਿਸ਼ਨਲ DSP ਸਿਟੀ ਹਰਸ਼ ਪ੍ਰੀਤ ਨੇ ਮੌਕੇ ਤੇ ਪਹੁੰਚ ਗਏ। ਉਨ੍ਹਾਂ ਜਾਣਕਾਰੀ ਦਿੰਦਿਆ ਕਿਹਾ ਕਿ ਲਾਸ਼ ਦੀ ਹਾਲਤ ਇੰਨੀ ਜ਼ਿਆਦਾ ਖ਼ਰਾਬ ਸੀ ਕਿ ਇਹ ਵੀ ਨਹੀਂ ਦੱਸ ਸਕਦੇ ਕਿ ਇਹ ਔਰਤ ਦੀ ਲਾਸ਼ ਹੈ ਜਾਂ ਮਰਦ ਦੀ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਹੀ ਇਸ ਬਾਰੇ ਪਤਾ ਲੱਗ ਸਕੇਗਾ।
ਇਹ ਵੀ ਪੜੋ:ਮਨਾਲੀ 'ਚ ਪੰਜਾਬ ਦੇ ਸੈਲਾਨੀਆਂ ਦੀ ਬਦਮਾਸ਼ੀ, ਸੜਕ 'ਤੇ ਖੜ੍ਹ ਲਹਿਰਾਈਆਂ ਤਲਵਾਰਾਂ