ਪੰਜਾਬ

punjab

ETV Bharat / state

ਸੁਪਰਸਟਾਰ ਕਲਾਕਾਰ ਨੂੰ ਹਾਲਾਤਾਂ ਨੇ ਲਗਾਇਆ ਸੋਡੇ ਵੇਚਣ, ਵੇਖੋ ਇਸ ਕਲਾਕਾਰ ਦੀ ਅਸਲ ਸੱਚਾਈ... - ਲੁਧਿਆਣਾ ਦੇ ਲੱਕੀ ਸੋਡੇ ਵਾਲਾ ਤੇ ਕੁਦਰਤ ਦੀ ਮਾਰ

ਲੁਧਿਆਣਾ ਦਾ ਲੱਕੀ ਸੋਡੇ ਵਾਲਾ ਜੋ ਕਿ ਮਮਿੱਕਰੀ ਦਾ ਸ਼ੌਂਕ ਰੱਖਦਾ ਸੀ, ਪਰ ਘਰ ਦੇ ਹਾਲਾਤਾਂ ਤੇ ਮਜਬੂਰੀਆਂ ਨੇ ਲੱਕੀ ਨੂੰ ਸੋਡੇ ਵੇਚਣ ਲਗਾ ਦਿੱਤਾ।

ਸੁਪਰਸਟਾਰ ਕਲਾਕਾਰ ਨੂੰ ਹਾਲਾਤਾਂ ਨੇ ਲਗਾਇਆ ਸੋਡੇ ਵੇਚਣ
ਸੁਪਰਸਟਾਰ ਕਲਾਕਾਰ ਨੂੰ ਹਾਲਾਤਾਂ ਨੇ ਲਗਾਇਆ ਸੋਡੇ ਵੇਚਣ

By

Published : May 19, 2022, 10:18 PM IST

Updated : May 19, 2022, 10:26 PM IST

ਲੁਧਿਆਣਾ:ਲੁਧਿਆਣਾ ਦੇ ਵਿੱਚ ਇਨ੍ਹੀਂ ਦਿਨੀਂ ਲੱਕੀ ਸੋਡੇ ਵਾਲਾ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਦਰਅਸਲ ਨੌਜਵਾਨ ਸੋਡੇ ਵੇਚਦਾ ਹੈ ਅਤੇ ਨਾਲ ਮੂਮੇਕਰੀ ਕਰਕੇ ਲੋਕਾਂ ਦਾ ਮਨੋਰੰਜਨ ਵੀ ਕਰਦਾ ਹੈ, ਹਾਲਾਂਕਿ ਉਹ ਆਪ ਜਿਨ੍ਹਾਂ ਹਾਲਾਤਾਂ ਦੇ ਵਿੱਚੋਂ ਲੰਘਿਆ, ਉਸ ਦਾ ਦਰਦ ਉਸ ਦੇ ਚਿਹਰੇ ਤੋਂ ਉਹ ਨਹੀਂ ਝਲਕਣ ਦਿੰਦਾ।

ਲੱਕੀ ਨਾਂ ਦਾ ਇਹ ਕਲਾਕਾਰ ਲੋਕਾਂ ਨੂੰ ਭਾਂਤ ਭਾਂਤ ਦੇ ਸੋਡੇ ਬਣਾ ਬਣਾ ਕੇ ਵੇਚਦਾ ਹੈ ਅਤੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ। ਦੱਸ ਦਈਏ ਕਿ ਲੱਕੀ ਕਾਮੇਡੀ ਸਰਕਸ ਵਿੱਚ ਕੰਮ ਵੀ ਕਰ ਚੁੱਕਾ ਹੈ, ਉਸ ਨੇ ਬਤੌਰ ਰਾਮਦੇਵ ਦੀ ਐਕਟਿੰਗ ਕਰਕੇ ਕਾਫ਼ੀ ਵਾਹਵਾਹੀ ਵੀ ਖੱਟੀ ਸੀ, ਪਰ ਉਸ ਤੋਂ ਬਾਅਦ ਕਪਿਲ ਨੇ ਆਪਣਾ ਨਵਾਂ ਸ਼ੋਅ ਸ਼ੁਰੂ ਕਰ ਲਿਆ। ਜਿਸ ਤੋਂ ਬਾਅਦ ਲੜਕੀ ਦੇ ਪਿਤਾ ਦੀ ਤਬੀਅਤ ਖ਼ਰਾਬ ਹੋ ਗਈ ਅਤੇ ਉਸ ਨੂੰ ਆਪਣਾ ਸ਼ੌਂਕ ਛੱਡ ਕੇ ਕੰਮ ਵੱਲ ਧਿਆਨ ਦੇਣਾ ਪਿਆ।

ਸੁਪਰਸਟਾਰ ਕਲਾਕਾਰ ਨੂੰ ਹਾਲਾਤਾਂ ਨੇ ਲਗਾਇਆ ਸੋਡੇ ਵੇਚਣ

ਕਈ ਫਿਲਮਾਂ ਦੇ ਸ਼ੋਅ 'ਚ ਕੀਤਾ ਕੰਮ:-ਦੱਸ ਦਈਏ ਕਿਲੱਕੀ ਕਈ ਫ਼ਿਲਮਾਂ ਤੇ ਸ਼ੋਅ 'ਚ ਕੰਮ ਕਰ ਚੁੱਕਾ ਹੈ ਤੇ ਹੁਣ ਵੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰਚੇਤ ਚਿੱਤਰਕਾਰ ਦੀ 2 ਫ਼ਿਲਮਾਂ ਦੇ ਵਿੱਚ ਉਹ ਕੰਮ ਕਰ ਚੁੱਕਾ ਹੈ, ਇਸ ਤੋਂ ਇਲਾਵਾ ਕਾਮੇਡੀ ਸਰਕਸ ਵਿੱਚ ਵੀ ਉਸ ਨੇ ਕੰਮ ਕੀਤਾ ਹੈ।

ਰੀਜਨਲ ਚੈਨਲ 'ਤੇ ਆਉਣ ਵਾਲੇ ਕਾਮੇਡੀ ਸ਼ੋਅ ਵਿੱਚ ਵੀ ਉਸ ਨੇ ਭਾਗ ਲਿਆ ਸੀ, ਇਸ ਤੋਂ ਇਲਾਵਾ ਡਾਇਰੈਕਟਰ ਪ੍ਰਵੀਨ ਮਹਿਰਾ ਨਾਲ ਵੀ ਉਹ ਕੰਮ ਕਰ ਰਿਹਾ ਹੈ ਤੇ ਅਗਲੀ ਫ਼ਿਲਮ ਉਸਦੀ ਮਲਕੀਤ ਅਤੇ ਰੌਣੀ ਦੇ ਨਾਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਘੁੱਗੀ ਨਾਲ ਵੀ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ, ਪਰ ਇਸਦੇ ਬਾਵਜੂਦ ਉਹ ਆਪਣੀ ਔਕਾਤ ਨਹੀਂ ਭੁੱਲਦਾ ਅਤੇ ਨਾ ਹੀ ਛੱਡਦਾ ਹੈ।

ਸੁਪਰਸਟਾਰ ਕਲਾਕਾਰ ਨੂੰ ਹਾਲਾਤਾਂ ਨੇ ਲਗਾਇਆ ਸੋਡੇ ਵੇਚਣ

ਪਿਤਾ ਦੀ ਮੌਤ ਤੋਂ ਲੱਗਾ ਸਦਮਾ :-ਲੱਕੀ ਨੇ ਦੱਸਿਆ ਕਿ ਉਹ ਹੱਸਦਾ ਖੇਡਦਾ ਰਹਿੰਦਾ ਸੀ ਤੇ ਖ਼ਰਚੇ ਜੋਗੇ ਥੋੜ੍ਹੇ ਬਹੁਤ ਪੈਸੇ ਕਮਾ ਵੀ ਲੈਂਦਾ ਸੀ। ਉਨ੍ਹਾਂ ਦੱਸਿਆ ਕਿ ਉਸ ਨੇ 3 ਮਹੀਨੇ ਰਿਕਸ਼ਾ ਵੀ ਚਲਾਇਆ ਤੇ ਕਈ ਤਰ੍ਹਾਂ ਦੇ ਕੰਮ ਵੀ ਕੀਤੇ ਹਨ। ਉਸ ਨੇ ਦੱਸਿਆ ਕਿ ਉਸ ਨੂੰ ਸਭ ਤੋਂ ਵੱਡਾ ਸਦਮਾ ਉਦੋਂ ਲੱਗਾ, ਜਦੋਂ ਉਸ ਦੇ ਪਿਤਾ ਦੀ ਹਾਲਤ ਇੰਨੀ ਖ਼ਰਾਬ ਹੋ ਗਈ ਕਿ ਉਨ੍ਹਾਂ ਨੂੰ ਲੁਧਿਆਣਾ ਦੇ ਹੀਰੋ ਹਾਰਟ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ, ਜਿਥੇ ਉਨ੍ਹਾਂ ਦਾ ਲੱਖਾਂ ਰੁਪਿਆ ਦਾ ਖਰਚਾ ਆਉਣਾ ਸੀ।

ਸੁਪਰਸਟਾਰ ਕਲਾਕਾਰ ਨੂੰ ਹਾਲਾਤਾਂ ਨੇ ਲਗਾਇਆ ਸੋਡੇ ਵੇਚਣ

ਉਹ ਹਾਲਤ ਉਸ ਸਮੇਂ ਅਜਿਹੀ ਸੀ ਕਿ ਉਸ ਨੂੰ ਪੈਸਿਆਂ ਦੀ ਲੋੜ ਸੀ, ਪਰ ਰਿਸ਼ਤੇਦਾਰਾਂ ਨੇ ਉਸਦੇ ਫੋਨ ਤੱਕ ਚੁੱਕਣੇ ਬੰਦ ਕਰ ਦਿੱਤੇ ਸਨ। ਜਿਸ ਤੋਂ ਬਾਅਦ ਉਸ ਨੂੰ ਇਹ ਸਬਕ ਮਿਲਿਆ ਕਿ ਪੈਸੇ ਹੋਣੇ ਬਹੁਤ ਜ਼ਰੂਰੀ ਹੈ, ਜਿਸ ਕਰਕੇ ਉਸ ਨੇ ਸੋਨੇ ਦਾ ਕੰਮ ਸ਼ੁਰੂ ਕੀਤਾ ਤੇ ਹੁਣ ਤੱਕ ਉਹ ਇਹ ਕੰਮ ਕਰ ਰਿਹਾ ਹੈ।

ਸੁਪਰਸਟਾਰ ਕਲਾਕਾਰ ਨੂੰ ਹਾਲਾਤਾਂ ਨੇ ਲਗਾਇਆ ਸੋਡੇ ਵੇਚਣ

ਸੋਡੇ ਨਾਲ ਲੋਕਾਂ ਨੂੰ ਮਿਲਦਾ ਮਨੋਰੰਜਨ:-ਪੰਜਾਬ ਦੇ ਵਿੱਚ ਤਪਦੀ ਗਰਮੀ ਪੈ ਰਹੀ ਹੈ, ਜਿਸ ਕਰਕੇ ਲੋਕ ਅਕਸਰ ਤਰਲ ਪਦਾਰਥਾਂ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਠੰਢਾ ਰੱਖਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ, ਇਸੇ ਦੇ ਤਹਿਤ ਲੱਕੀ ਦੇ ਸੋਡੇ ਮਸ਼ਹੂਰ ਹੋ ਗਏ ਹਨ। ਉਹ ਸੋਡੇ ਬਣਾਉਣ ਦੇ ਨਾਲ ਕਈ ਤਰ੍ਹਾਂ ਦੇ ਬਾਲੀਵੁੱਡ ਕਲਾਕਾਰਾਂ ਦੀ ਮਿਮਿਕਰੀ ਕਰਦਾ ਹੈ, ਇਸ ਤੋਂ ਇਲਾਵਾ ਉਹ ਕਈ ਰਾਜਨੀਤਕ ਆਗੂਆਂ ਦੀਆਂ ਵੀ ਆਵਾਜ਼ਾਂ ਕੱਢਦਾ ਹੈ।

ਜ਼ਿਆਦਾਤਰ ਨੌਜਵਾਨ ਸਕੂਲੀ ਵਿਦਿਆਰਥੀ ਲੱਕੀ ਕੋਲ ਉਸ ਦੀ ਇਸ ਕਲਾ ਨੂੰ ਵੇਖਣ ਆਉਂਦੇ ਹਨ ਅਤੇ ਸੋਡੇ ਪੀਂਦੇ ਨੇ ਅਤੇ ਉਸ ਨੂੰ ਵੇਖ ਕੇ ਕਾਫ਼ੀ ਖੁਸ਼ ਹੁੰਦੇ ਹਨ। ਇਸ ਤੋਂ ਇਲਾਵਾ ਲੱਕੀ ਨੇ ਆਪਣਾ ਸੋਸ਼ਲ ਮੀਡੀਆ 'ਤੇ ਅਕਾਉਂਟ ਵੀ ਬਣਾਇਆ ਹੋਇਆ ਹੈ, ਜਿਸ 'ਤੇ ਉਹ ਅਕਸਰ ਅਜਿਹੀਆਂ ਵੀਡੀਓ ਪਾਉਂਦਾ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰਦੇ ਹਨ।

ਸੁਪਰਸਟਾਰ ਕਲਾਕਾਰ ਨੂੰ ਹਾਲਾਤਾਂ ਨੇ ਲਗਾਇਆ ਸੋਡੇ ਵੇਚਣ

1984 'ਚ ਉਜੜਿਆ ਪਰਿਵਾਰ ਲੱਕੀ ਭਾਵੇਂ ਸਾਰਿਆਂ ਨੂੰ ਆਪਣੇ ਮਮਿਕਰੀ ਦੇ ਨਾਲ ਹਸਾਉਂਦਾ ਰਹਿੰਦਾ ਹੈ, ਪਰ ਉਸ ਦੇ ਆਪਣੇ ਪਿੰਡੇ 'ਤੇ ਜੋ ਸੰਤਾਪ ਹੰਢਾਏ ਹਨ, ਉਹ ਸੁਣ ਕੇ ਕਿਸੇ ਦਾ ਵੀ ਹਿਰਦਾ ਵਲੂੰਧਰ ਸਕਦਾ ਹੈ। ਲੱਕੀ ਨੇ ਦੱਸਿਆ ਕਿ ਜਦੋਂ ਦਿੱਲੀ ਦੇ ਵਿੱਚ ਦੰਗੇ ਹੋਏ, ਉਸ ਵੇਲੇ ਉਨ੍ਹਾਂ ਦੇ ਪਰਿਵਾਰ ਦਾ ਮੁਖੀ ਚੰਗਾ ਕੰਮ ਸੀ, ਪਰ ਜਾਨੀ ਨੁਕਸਾਨ ਤਾਂ ਉਨ੍ਹਾਂ ਦਾ ਨਹੀਂ ਹੋਇਆ ਮਾਲੀ ਨੁਕਸਾਨ ਜ਼ਰੂਰ ਹੋਇਆ। ਜਿਸ ਕਰਕੇ ਉਹ ਲੁਧਿਆਣਾ ਆ ਗਏ ਅਤੇ ਲੁਧਿਆਣਾ ਆ ਕੇ ਜਿਨ੍ਹਾਂ ਹਾਲਾਤਾਂ ਦਾ ਉਨ੍ਹਾਂ ਨੇ ਸਾਹਮਣਾ ਕੀਤਾ, ਉਸ ਨੇ ਉਸ ਨੂੰ ਜ਼ਿੰਦਗੀ ਦਾ ਸਬਕ ਸਿਖਾ ਦਿੱਤਾ।

ਇਹ ਵੀ ਪੜੋ:-75 ਸਾਲ ਬਾਅਦ ਪਾਕਿਸਤਾਨ 'ਚ ਰਹਿ ਰਹੀ ਭੈਣ ਦੀ ਪੰਜਾਬ 'ਚ ਰਹਿ ਰਹੇ ਭਰਾਵਾਂ ਨਾਲ ਹੋਈ ਮੁਲਾਕਾਤ

Last Updated : May 19, 2022, 10:26 PM IST

ABOUT THE AUTHOR

...view details