ਪੰਜਾਬ

punjab

ETV Bharat / state

14 ਸਾਲ 8 ਮਹੀਨਿਆਂ 'ਚ ਇੱਕ ਵੀ ਨਹੀਂ ਕੀਤੀ ਛੁੱਟੀ, ਇੰਡੀਆ ਬੁੱਕ ਆਫ਼ ਰਿਕਾਰਡ 'ਚ ਨਾਂਅ ਹੋਇਆ ਦਰਜ

ਅੰਮ੍ਰਿਤਸਰ ਦੀ ਇੱਕ ਵਿਦਿਆਰਥਣ ਪਿਛਲੇ 14 ਸਾਲ ਤੇ 8 ਮਹੀਨਿਆਂ ਤੋਂ ਲਗਾਤਾਰ ਸਕੂਲ 'ਚ ਹਾਜ਼ਰ ਰਹੀ ਹੈ ਜਿਸ ਕਾਰਨ ਉਸ ਦਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ 'ਚ ਦਰਜ ਹੋ ਗਿਆ ਹੈ।

ਅਵਨੀਤ ਕੌਰ

By

Published : Jul 13, 2019, 1:45 AM IST

ਅੰਮ੍ਰਿਤਸਰ: ਗੁਰੂਨਗਰੀ ਦੀ ਰਹਿਣ ਵਾਲੀ ਅਵਨੀਤ ਕੌਰ ਨੇ ਪਿਛਲੇ 14 ਸਾਲ 8 ਮਹੀਨਿਆਂ ਤੋਂ ਸਕੂਲ ਤੋਂ ਇੱਕ ਵੀ ਛੁੱਟੀ ਨਹੀਂ ਕੀਤੀ। ਪਹਿਲਾਂ ਉਹ ਲਗਾਤਾਰ ਸਕੂਲ ਜਾਂਦੀ ਰਹੀ ਤੇ ਹੁਣ ਕਾਲਜ ਜਾ ਰਹੀ ਹੈ। ਅਵਨੀਤ ਕੌਰ ਦੇ ਇਸੇ ਹੁਨਰ ਕਾਰਨ ਉਸ ਦਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ 'ਚ ਦਰਜ ਹੋਇਆ ਹੈ।

ਵੀਡੀਓ
ਦੱਸ ਦੇਈਏ ਕਿ 2018-2019 'ਚ ਭਾਰਤ ਵਿੱਚੋਂ 1298 ਲੋਕਾਂ ਦਾ ਇੰਡੀਆ ਬੁੱਕ ਰਿਕਾਰਡ 'ਚ ਨਾਂਅ ਦਰਜ ਹੋਇਆ ਸੀ। ਅਵਨੀਤ ਕੌਰ ਟਾਪ 100 ਵਿਚ ਸ਼ਾਮਲ ਹੈ। ਅਵਨੀਤ ਕੌਰ ਦੀ ਸਫ਼ਲਤਾ ਦੀ ਕਹਾਣੀ ਇਥੇ ਹੀ ਖ਼ਤਮ ਨਹੀਂ ਹੁੰਦੀ। ਉਸ ਨੇ ਵਰਲਡ ਰਿਕਾਰਡ ਯੂਨੀਵਰਸਿਟੀ ਲੰਦਨ ਤੋਂ ਗ੍ਰੈਂਡ ਮਾਸਟਰ ਦਾ ਖਿਤਾਬ ਵੀ ਜਿੱਤਿਆ ਹੋਇਆ ਹੈ। ਅਵਨੀਤ ਦਾ ਕਹਿਣਾ ਹੈ ਕਿ ਉਹ ਆਪਣੀ ਦਾਦੀ ਜੀ ਤੋਂ ਪ੍ਰੇਰਣਾ ਲੈਂਦੀ ਹੈ ਤੇ ਉਨ੍ਹਾਂ ਦੀ ਸਮਝਾਈ ਹਰ ਗੱਲ 'ਤੇ ਅਮਲ ਕਰਦੀ ਹੈ। ਅਵਨੀਤ ਕੌਰ ਦੀਆਂ ਉਪਲੱਬਧੀਆਂ 'ਤੇ ਉਸ ਦੇ ਮਾਤਾ-ਪਿਤਾ ਮਾਣ ਮਹਿਸੂਸ ਕਰਦੇ ਹਨ। ਅਵਨੀਤ ਦੇ ਪਿਤਾ ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਜਦ ਉਨ੍ਹਾਂ ਦੀ ਬੇਟੀ 4 ਸਾਲ ਦੀ ਸੀ, ਉਦੋਂ ਤੋਂ ਉਸ ਨੇ ਕੋਈ ਛੁੱਟੀ ਨਹੀਂ ਕੀਤੀ ਤੇ ਉਦੋਂ ਤੋਂ ਹੀ ਅਵਨੀਤ ਨੂੰ ਐਵਾਰਡ ਮਿਲਨੇ ਸ਼ੁਰੂ ਹੋ ਗਏ ਸਨ।

ABOUT THE AUTHOR

...view details