ਪੰਜਾਬ

punjab

ETV Bharat / state

ਸਿੱਖ ਕੁੱਟਮਾਰ ਮਾਮਲਾ: ਜੇਰੇ ਇਲਾਜ ਹੋਈ ਵਿਅਕਤੀ ਦੀ ਮੌਤ - pump opreator

ਪਾਣੀ ਦਾ ਬਿੱਲ ਲੈਣ ਗਏ ਅੰਮ੍ਰਿਤਧਾਰੀ ਸਿੱਖ ਨਾਲ ਕੀਤੀ ਕੁੱਟਮਾਰ, ਜੇਰੇ ਇਲਾਜ ਹੋਈ ਵਿਅਕਤੀ ਦੀ ਮੌਤ।

ਅੰਮ੍ਰਿਤਧਾਰੀ ਸਿੱਖ ਨਾਲ ਕੀਤੀ ਮਾਰ-ਕੁੱਟ

By

Published : Jul 1, 2019, 1:46 PM IST

ਮਲੇਰਕੋਟਲਾ : ਪਿੰਡ ਸੰਦੋੜ ਵਿੱਚ ਇੱਕ ਜਲ ਸਪਲਾਈ ਵਿਭਾਗ ਦੇ ਟੈਂਕੀ ਆਪ੍ਰੇਟਰ ਲਾਭ ਸਿੰਘ ਨਾਂਅ ਦੇ ਇੱਕ ਵਿਅਕਤੀ ਦੀ ਮਾਰ-ਕੁੱਟ ਕਰਨ ਦਾ ਵੀਡਿਓ ਵਾਇਰਲ ਹੋਇਆ ਹੈ। ਜਿਸ ਵਿੱਚ 2 ਲੜਕੇ ਉੱਕਤ ਸਰਦਾਰ ਵਿਅਕਤੀ ਨਾਲ ਮਾਰ-ਕੁੱਟ ਕਰ ਰਹੇ ਹਨ।

ਮਾਮਲਾ ਸਿੱਖ ਨਾਲ ਮਾਰ-ਕੁੱਟ ਦਾ, ਜੇਰੇ ਇਲਾਜ ਹੋਈ ਮੌਤ

ਇਸ ਸਬੰਧ ਵਿੱਚ ਥਾਣਾ ਸੰਦੋੜ ਵਿੱਚ ਧਾਰਾ 308 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇੱਕ ਵਿਅਕਤੀ ਮਨੋਹਰ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਪੰਪ ਆਪ੍ਰੇਟਰ ਲਾਭ ਸਿੰਘ ਪਾਣੀ ਦਾ ਬਿੱਲ ਲੈਣ ਲਈ ਮਨੋਹਰ ਸਿੰਘ ਦੇ ਘਰ ਗਿਆ ਸੀ ਜਿਸ ਤੋਂ ਬਾਅਦ ਉਸ ਦੇ 2 ਲੜਕਿਆਂ ਵਿਪਨ ਕੁਮਾਰ ਤੇ ਗੌਰਵ ਕੁਮਾਰ ਨੇ ਉਸ ਨਾਲ ਮਾਰ-ਕੁੱਟ ਕਰਨੀ ਸ਼ੁਰੂ ਕਰ ਦਿੱਤੀ।

ਲੜਕਿਆਂ ਨੇ ਦੋਸ਼ ਲਾਏ ਹਨ ਕਿ ਲਾਭ ਸਿੰਘ ਉਨ੍ਹਾਂ ਦੇ ਘਰ ਗ਼ਲਤ ਇਰਾਦੇ ਨਾਲ ਆਇਆ ਸੀ।

ਐੱਸਪੀ ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਕਤ ਵਿਅਕਤੀ ਜਿਸ ਦੀ ਮਾਰ-ਕੁੱਟ ਕੀਤੀ ਗਈ ਸੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਅਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details