ਲੁਧਿਆਣਾ:2022 ਦੀਆਂ ਪੰਜਾਬ ਵਿਧਾਨ ਸਭਾ ਚੋਣਾ (Punjab Assembly Election) ਨੂੰ ਲੈਕੇ ਪੰਜਾਬ ਵਿੱਚ ਸਿਆਸਤ ਆਪਣੇ ਸਿਖਰਾ ‘ਤੇ ਪਹੁੰਚ ਗਈ ਹੈ ਅਤੇ ਵੱਖ-ਵੱਖ ਪਾਰਟੀਆਂ ਵੱਲੋਂ ਆਪੋਂ-ਆਪਣੀ ਜਿੱਤੇ ਦੇ ਦਾਅਦੇ ਵੀ ਕੀਤੇ ਜਾ ਰਹੇ ਹਨ। ਇੱਕ ਪਾਸੇ ਜਿੱਥੇ ਪੰਜਾਬ ਨੂੰ ਜਿੱਤਣ ਦੇ ਲਈ ਆਮ ਆਦਮੀ ਪਾਰਟੀ (Aam Aadmi Party) ਪੰਜਾਬੀਆਂ ਨੂੰ ਮੁਫ਼ਤ ਬਿਜਲੀ, ਪਾਣੀ, ਸਿੱਖਿਆ ਤੇ ਇਲਾਜ ਦੇਣ ਦੇ ਵਾਅਦੇ ਕਰ ਰਹੀ ਹੈ। ਉੱਥੇ ਹੀ ਲੁਧਿਆਣਾ ਪਹੁੰਚੇ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah) ਵੀ ਪੰਜਾਬੀਆਂ ਤੋਂ ਵੋਟ ਲੈਣ ਲਈ ਸਿੱਖ ਧਰਮ ਅਤੇ ਸਿੱਖਾਂ ਦੀਆਂ ਕੁਰਬਾਨੀਆਂ ਦਾ ਸਹਾਰਾ ਲੈਂਦੇ ਨਜ਼ਰ ਆ ਰਹੇ ਹਨ।
ਇਸ ਮੌਕੇ ਸਟੇਜ ਤੋਂ ਸੰਬੋਧਨ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah) ਨੇ ਕਿਹਾ ਕਿ ਮੈਂ ਹਮੇਸ਼ਾ ਤੋਂ ਹੀ ਪੰਜਾਬੀਆਂ ਦੀ ਮਿਹਨਤ ਤੇ ਬਹਾਦਰੀ ਵੇਖ ਕੇ ਗਦ-ਗਦ ਜੋ ਜਾਂਦਾ ਸੀ, ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਹਰ ਘਰ ਵਿੱਚ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦਰ ਸਿੰਘ (Dasam Pita Sahib Sri Guru Gobinder Singh) ਜੀ ਦੀ ਤਸਵੀਰ ਹੋਈ ਹੈ।
ਅਮਿਤ ਸ਼ਾਹ ਨੂੰ ਯਾਦ ਆਏ ਸ਼ਹੀਦ ਸਰਾਭਾ
ਇਸ ਮੌਕੇ ਜਿੱਥੇ ਅਮਿਤ ਸ਼ਾਹ ਨੇ ਗੁਰੂਆਂ ਨੂੰ ਯਾਦ ਕੀਤਾ, ਉੱਥੇ ਹੀ ਉਨ੍ਹਾਂ ਵੱਲੋਂ ਭਾਰਤ ਦੀ ਆਜ਼ਾਦੀ ਵਿੱਚ ਸ਼ਹਾਦਤ ਪ੍ਰਾਪਤ ਕਰਨ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਲੋਕ ਭਾਰਤ ਦੀ ਆਜ਼ਾਦੀ ਲਈ ਨਾ ਲੜਦੇ ਤਾਂ ਅੱਜ ਵੀ ਭਾਰਤ ਗੁਲਾਮ ਹੋਣਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਭਾਰਤ ਦਾ ਇੱਕ ਅਜਿਹਾ ਸੂਬਾ ਹੈ ਜਿਸ ਨੂੰ ਹਿੰਦੁਸਤਾਨ ਦਾ ਜਿਗਰ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ।
ਸਿੱਖ ਧਰਮ ਅਤੇ ਗੁਰੂਆਂ ਦੀ ਗੱਲ
ਅਮਿਤ ਸ਼ਾਹ ਨੇ ਸਪੀਚ ਦੇਣ ਤੋਂ ਪਹਿਲਾਂ ਆਪਣੇ ਸਿਰ 'ਤੇ ਪੱਗ ਰਖਵਾਈ ਅਤੇ ਹੱਥ ਵਿੱਚ ਕਿਰਪਾਨ ਫੜੀ। ਉਨ੍ਹਾਂ ਆਪਣੀ ਸਪੀਚ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਸਾਰੇ ਗੁਰੂਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਮਨ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਕੋਈ ਘਰ ਹੋਵੇਗਾ ਜਿੱਥੇ ਦਸਮ ਪਿਤਾ ਦੀ ਤਸਵੀਰ ਨਾ ਲੱਗੀ ਹੋਵੇ। ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨ ਸਰਹੱਦਾਂ 'ਤੇ ਸ਼ਹੀਦ ਹੋਏ ਹਨ। ਅਮਿਤ ਸ਼ਾਹ ਨੇ ਆਪਣੀ ਸਪੀਚ ਵਿੱਚ ਕਿਹਾ ਕਿ ਸਿੱਖ ਗੁਰੂਆਂ ਦੀ ਪਰੰਪਰਾ ਨੂੰ ਜਾਰੀ ਰੱਖਣ ਦੀ ਬੇਹੱਦ ਲੋੜ ਹੈ ਅਤੇ ਭਾਜਪਾ ਜੋ ਕਹਿੰਦੀ ਹੈ ਕਰਕੇ ਵਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਫੌਜੀ ਭਰਾਵਾਂ ਦਾ ਲੰਮੇਂ ਸਮੇਂ ਤੋਂ ਚੱਲ ਰਿਹਾ ਵਨ ਰੈਂਕ ਵਨ ਪੈਨਸ਼ਨ ਦਾ ਮੁੱਦਾ ਵੀ ਭਾਜਪਾ ਨੇ ਹੀ ਖਤਮ ਕੀਤਾ।
ਰੁਜ਼ਗਾਰ ‘ਤੇ ਬੋਲੇ ਸ਼ਾਹ
ਇਸ ਮੌਕੇ ਉਨ੍ਹਾਂ ਨੇ ਪੰਜਾਬ ਵਿੱਚ ਨੌਜਵਾਨਾਂ ਨੂੰ ਰੁਜਗਾਰ ਦੇਣ ‘ਤੇ ਕਿਹਾ ਕਿ ਪੰਜਾਬ ਵਿੱਚ ਇਸ ਕਦਰ ਵੱਡੀ-ਵੱਡੀ ਕੰਪਨੀਆਂ ਵਿਕਸਿਤ ਕੀਤੀਆਂ ਜਾਣਗੀਆਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਲਈ ਪੰਜਾਬ ਤੋਂ ਬਾਹਰ ਨਹੀਂ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਤਿਆਰ ਹੋਣ ਵਾਲਾ ਸਾਈਕਲ ਅਸੀਂ ਪੂਰੇ ਵਿਸ਼ਵ ਵਿੱਚ ਪਹਚਾ ਦੇਵਾਗੇ ਅਤੇ ਐੱਮ.ਐੱਸ.ਐੱਮ.ਏ. ਨੂੰ 4 ਰੁਪਏ ਪ੍ਰਤੀ ਯੂਨੀਟ ਬਿਜਲੀ ਦੇਣ ਦਾ ਵੀ ਵਾਅਦਾ ਕੀਤਾ ਹੈ।
ਕਿਸਾਨਾਂ ਦੇ ਕਰਜ਼ ਸ਼ਾਹ ਦਾ ਬਿਆਨ
ਪੰਜਾਬ ਦੇ ਕਿਸਾਨਾਂ ਨੂੰ ਘੂਣ ਵਾਂਗ ਖਾ ਰਹੇ ਕਰਜ਼ ‘ਤੇ ਬੋਲਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਪੰਜਾਬ ਦੇ ਲੋਕਾਂ 2022 ਵਿੱਚ ਬੀਜੇਪੀ ਨੂੰ ਪੰਜਾਬ ਦੀ ਸਰਕਾਰ ਵਜੋਂ ਚੁਣਦੇ ਹਨ ਤਾਂ ਪੰਜਾਬ ਦੇ 50 ਹਜ਼ਾਰ ਤੱਕ ਦੇ ਸਾਰੇ ਕਿਸਾਨਾਂ ਦਾ ਕਰਜ਼ ਅਸੀਂ ਮੁਆਫ਼ ਕਰ ਦੇਵਾਗੇ।
ਕੌਮੀ ਸੁਰੱਖਿਆ ਦਾ ਮੁੱਦਾ