ਲੁਧਿਆਣਾ: ਪੂਰੇ ਪੰਜਾਬ ਵਿੱਚ ਇਸ ਸਮੇਂ ਪੰਜਾਬ ਸਰਕਾਰ ਖ਼ਿਲਾਫ਼ ਧਰਨੇ ਚੱਲ ਰਹੇ ਹਨ ਪਰ ਇਸ ਦੇ ਵਿਚਾਲੇ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਉੱਤੇ ਚੱਲ ਰਹੇ108 ਐਂਬੂਲੈਂਸ ਚਾਲਕ ਦੇ ਧਰਨੇ ਵਿੱਚ ਮੌਜੂਦ ਆਗੂਆਂ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ। 108 ਐਂਬੂਲੈਂਸ ਚਾਲਕ ਐਸੋਸੀਏਸ਼ਨ ਦੇ ਆਗੂਆਂ ਨੇ ਐਲਾਨ ਕਰ ਦਿੱਤਾ ਹੈ ਕਿ ਜੇਕਰ ਆਉਂਦੇ ਦਿਨਾਂ ਵਿੱਚ ਸਰਕਾਰ ਨੇ ਸਾਡੇ ਨਾਲ ਬੈਠਕ ਕਰਕੇ ਮਸਲਾ ਹੱਲ ਨਾ ਕੀਤਾ ਤਾਂ ਅਸੀਂ ਸਰਕਾਰੀ ਐਂਬੂਲੈਂਸਾਂ ਦੇ ਨਾਲ ਪ੍ਰਾਈਵੇਟ ਐਂਬੂਲੈਸ ਵੀ ਬੰਦ ਕਰ ਦੇਵਾਂਗੇ।
ਸਿਹਤ ਮੰਤਰੀ ਨਾਲ ਮੀਟਿੰਗ ਬੇਸਿੱਟਾ:ਲੁਧਿਆਣਾ ਦੇ ਲਾਡੋਵਾਲ ਟੌਲ ਪਲਾਜ਼ਾ ਤੇ ਐਂਬੂਲੈਂਸ ਚਾਲਕ ਵੱਲੋਂ ਪੱਕਾ ਧਰਨਾ ਲਗਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਕੱਚੇ ਕਾਮਿਆਂ ਨੂੰ ਪੱਕਾ ਕਰ ਦਿੱਤਾ ਜਾਵੇਗਾ, ਪਰ ਇਹ ਵਾਅਦੇ ਪੂਰੇ ਨਹੀਂ ਕੀਤੇ ਉਨ੍ਹਾਂ ਨੇ ਕਿਹਾ ਕਿ ਸਾਡੀ ਪੰਜਾਬ ਦੇ ਸਿਹਤ ਮੰਤਰੀ ਦੇ ਨਾਲ ਵੀ ਬੀਤੇ ਦਿਨੀਂ ਮੁਲਾਕਾਤ ਹੋਈ ਸੀ, ਪਰ ਪਹਿਲਾਂ ਉਹਨਾਂ ਨੇ ਸਾਨੂੰ ਇਹ ਕਹਿ ਦਿੱਤਾ ਕਿ ਉਹ ਉਹਨਾਂ ਦੇ ਮੁਲਾਜ਼ਮ ਹੀ ਨਹੀਂ ਹਨ ਅਤੇ ਫਿਰ ਇਹ ਕਹਿ ਕੇ ਆਪਣੀ ਗੱਲ ਟਾਲ ਰਹੇ ਕਿ ਉਹਨਾਂ ਨੇ ਹਾਲੇ ਕੁਝ ਦਿਨ ਪਹਿਲਾਂ ਹੀ ਇਹ ਮਹਿਕਮਾ ਜੁਆਇਨ ਕੀਤਾ ਹੈ। ਇਸ ਕਰਕੇ ਉਹਨਾਂ ਇਸ ਬਾਰੇ ਕੁਝ ਪਤਾ ਨਹੀਂ ਹੈ।