ਲੁਧਿਆਣਾ :ਪੰਜਾਬੀ ਦੇ ਮਸ਼ਹੂਰ ਗਾਇਕ ਰਹੇ ਅਮਰ ਸਿੰਘ ਚਮਕੀਲਾ ਅਤੇ ਉਹਨਾਂ ਦੀ ਪਤਨੀ ਰਹੀ ਅਮਨਜੋਤ ਕੌਰ ਤੇ ਬਣੀ ਦਿਲਜੀਤ ਦੀ ਪੰਜਾਬੀ ਫਿਲਮ ਜੋੜੀ ਸਿਨੇਮਾ ਘਰਾਂ ਦੇ ਵਿੱਚ ਰਲੀਜ਼ ਹੋ ਚੁੱਕੀ ਹੈ। ਲੁਧਿਆਣਾ ਦੀ ਜ਼ਿਲਾ ਅਦਾਲਤ ਦੇ ਵਿਚ ਚਮਕੀਲਾ ਦੀ ਪਤਨੀ ਵੱਲੋਂ ਉਸ ਦੀ ਜੀਵਨ ਤੇ ਆਧਾਰਿਤ ਫ਼ਿਲਮ ਨੂੰ ਲੈ ਕੇ ਰਾਈਟ ਵੇਚ ਦਿੱਤੇ ਗਏ ਸਨ, 5 ਲੱਖ ਰੁਪਏ ਦੇ ਵੇਚ ਇਹ ਸਾਰੀ ਡੀਲ ਹੋਈ ਸੀ ਸਾਲ 2012 ਦੇ ਵਿਚ ਇਸ ਸਬੰਧੀ ਡੀਲ ਹੋਈ ਸੀ ਅਤੇ ਜਦੋਂ ਹੁਣ ਦਲਜੀਤ ਦੁਸਾਂਝ ਦੀ ਜੋੜੀ ਅਤੇ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਇਮਤਿਆਜ਼ ਅਲੀ ਦੀ ਹੋਣ ਵਾਲੀ ਫਿਲਮ ਦੇ ਬਾਰੇ ਪਤਾ ਲੱਗਾ ਤਾਂ ਇਸ ਤੇ ਲੁਧਿਆਣਾ ਦੀ ਜ਼ਿਲਾ ਅਦਾਲਤ ਵੱਲੋਂ ਸਟੇਅ ਲਗਾ ਦਿੱਤੀ ਗਈ ਸੀ ਪਰ ਹੁਣ ਇਨ੍ਹਾਂ ਦੋਵਾਂ ਹੀ ਫਿਲਮਾਂ ਦੀ ਰਿਲੀਜ਼ ਲਈ ਹਰੀ ਝੰਡੀ ਮਿਲ ਚੁੱਕੀ ਹੈ। ਹਾਲਾਂਕਿ ਦਿਲਜੀਤ ਦੁਸਾਂਝ ਅਤੇ ਨਿਮਰਤ ਖਹਿਰਾ ਦੀ ਫਿਲਮ ਪਹਿਲਾਂ ਹੀ ਸਿਨੇਮਾ ਘਰਾਂ ਦੇ ਵਿੱਚ ਪਰਦੇ ਤੇ ਉਤਰ ਚੁਕੀ ਹੈ।
ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ 'ਤੇ ਬਣੀਆਂ ਦੋਵੇਂ ਫਿਲਮਾਂ ਨੂੰ ਰਿਲੀਜ਼ ਕਰਨ ਲਈ ਮਿਲੀ ਕਲੀਨ ਚਿੱਟ, ਜਲਦ ਹੀ ਇਮਤਿਆਜ਼ ਅਲੀ ਵੀ ਬਣਾਉਣਗੇ ਚਮਕੀਲਾ 'ਤੇ ਬਇਓਪਿਕ
ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਉੱਤੇ ਬਣੀਆਂ ਦੋਵੇਂ ਫਿਲਮਾਂ ਦੀ ਰਿਲੀਜ਼ ਨੂੰ ਕੋਰਟ ਨੇ ਹਰੀ ਝੰਡੀ ਦੇ ਦਿੱਤੀ ਹੈ। ਇਮਤਿਆਜ਼ ਅਲੀ ਚਮਕੀਲਾ ਦੀ ਬਾਇਓਪਿਕ ਬਣਾ ਰਹੇ ਹਨ।
ਦਿਲਜੀਤ ਦੁਸਾਂਝ ਅਤੇ ਪਰਿਣੀਤੀ ਚੋਪੜਾ ਵੀ ਫ਼ਿਲਮ ਵਿੱਚ :ਦਰਅਸਲ ਇਮਤਿਆਜ਼ ਅਲੀ ਵੱਲੋਂ ਬਤੌਰ ਨਿਰਦੇਸ਼ਕ ਚਮਕੀਲਾ ਦੀ ਜਿੰਦਗੀ ਤੇ ਅਧਾਰਿਤ ਫਿਲਮ ਬਣਾਈ ਜਾ ਰਹੀ ਹੈ ਜਿਸ ਵਿਚ ਮੁੱਖ ਅਦਾਕਾਰ ਦਿਲਜੀਤ ਦੁਸਾਂਝ ਹਨ ਅਤੇ ਉਹਨਾਂ ਨਾਲ ਪਰਿਣੀਤੀ ਚੋਪੜਾ ਵੀ ਫ਼ਿਲਮ ਦੇ ਵਿੱਚ ਕੰਮ ਕਰ ਰਹੀ ਹੈ। ਇਸ ਫ਼ਿਲਮ ਦੀ ਆਨਲਾਈਨ ਇਸ ਸਟ੍ਰਿਮਿੰਗ ਤੇ ਪਹਿਲਾਂ ਰੋਕ ਲਗਾਈ ਗਈ ਸੀ। ਉਧਰ ਜੋੜੀ ਫਿਲਮ ਵੱਲੋਂ ਜਿਨਾਂ ਵੱਲੋਂ ਇਸ ਫ਼ਿਲਮ ਦੇ ਅਧਿਕਾਰ ਹੋਣ ਦਾ ਦਾਅਵਾ ਕੀਤਾ ਗਿਆ ਸੀ ਉਨ੍ਹਾਂ ਨਾਲ ਸੈਟਲਮੈਂਟ ਹੋਣ ਕਰਕੇ ਜੋੜੀ ਫਿਲਮ ਨੂੰ ਰਿਲੀਜ਼ ਕਰ ਦਿੱਤਾ ਗਿਆ। ਜਦੋਂ ਕਿ ਰਿਲਾਇੰਸ ਐਂਟਰਟੇਨਮੈਂਟ ਵੱਲੋਂ ਲੁਧਿਆਣਾ ਤੋਂ ਸੀਨੀਅਰ ਵਕੀਲ ਰਵਿੰਦਰ ਕੁਮਾਰ ਸ਼ਰਮਾ ਵੱਲੋਂ ਕੇਸ ਲੜਿਆ ਜਾ ਰਿਹਾ ਸੀ ਅਤੇ ਇਸ ਮਾਮਲੇ ਨੂੰ ਲੈ ਕੇ ਅਦਾਲਤ ਵੱਲੋਂ ਇਸ ਪੂਰੇ ਮਾਮਲੇ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਹ ਫੈਸਲਾ ਸੁਣਾ ਦਿੱਤਾ ਗਿਆ ਹੈ ਅਤੇ ਇਮਤਿਆਜ਼ ਅਲੀ ਦੀ ਫਿਲਮ ਨੂੰ ਵੀ ਲੁਧਿਆਣਾ ਦੀ ਅਦਾਲਤ ਨੇ ਰਿਲੀਜ਼ ਕਰਵਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ।
- ਬਰਨਾਲਾ 'ਚ ਆਪਰੇਸ਼ਨ ਵਿਜਲ ਤਹਿਤ ਪੁਲਿਸ ਵੱਲੋਂ ਚੈਕਿੰਗ, ਧਾਰਮਿਕ ਸਥਾਨਾਂ ਸਮੇਤ ਬੱਸ ਅੱਡਿਆ ਤੇ ਹੋਰ ਜਨਤਕ ਥਾਵਾਂ 'ਤੇ ਲਿਆ ਸੁਰੱਖਿਆ ਦਾ ਜਾਇਜ਼ਾ
- ਅੰਮ੍ਰਿਤਸਰ ਧਮਾਕੇ ਤੋਂ ਬਾਅਦ ਪੰਜਾਬ 'ਚ ਸ਼ੁਰੂ ਹੋਇਆ Operation Vigil, DGP ਨੇ ਖ਼ੁਦ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
- ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਆਜ਼ਾਦ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਪ੍ਰਬੰਧ ਮੁਕੰਮਲ, ਮੁੱਖ ਚੋਣ ਅਧਿਕਾਰੀ ਨੇ ਕੀਤਾ ਦਾਅਵਾ
ਵਕੀਲ ਨੇ ਦੱਸਿਆ ਕਾਨੂੰਨ ਨੇ ਕੀਤਾ ਰਾਹ ਪੱਧਰਾ :ਇਸ ਸਬੰਧੀ ਲੁਧਿਆਣਾ ਤੋਂ ਸੀਨੀਅਰ ਵਕੀਲ ਰਵਿੰਦਰ ਕੁਮਾਰ ਸ਼ਰਮਾ ਵੱਲੋਂ ਸਾਡੀ ਟੀਮ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਦੱਸਿਆ ਗਿਆ ਕਿ ਉਹਨਾਂ ਵੱਲੋਂ ਇਮਤਿਆਜ਼ ਅਲੀ ਦੀ ਆਉਣ ਵਾਲੀ ਫਿਲਮ ਚਮਕੀਲਾ ਦੇ ਸਬੰਧ ਵਿੱਚ ਰਿਲਾਇੰਸ ਵੱਲੋਂ ਕੇਸ ਲੜਿਆ ਜਾ ਰਿਹਾ ਸੀ ਜਿਸ ਵਿੱਚ ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਹਾਲਾਂ ਕਿ ਹਾਲੇ ਫ਼ੈਸਲਾ ਅਪਲੋਡ ਹੋਣਾ ਬਾਕੀ ਹੈ ਉਨ੍ਹਾਂ ਕਿਹਾ ਕਿ ਦੂਜੀ ਫ਼ਿਲਮ ਸਬੰਧੀ ਕੇਸ ਕੋਈ ਹੋਰ ਵਕੀਲ ਲੜ ਰਿਹਾ ਸੀ ਪਰ ਅਦਾਲਤ ਤੋਂ ਬਾਹਰ ਉਨ੍ਹਾਂ ਦਾ ਕਾਪੀਰਾਈਟ ਨੂੰ ਲੈ ਕੇ ਜਿਨ੍ਹਾਂ ਵੱਲੋਂ ਕੇਸ ਪਾਇਆ ਗਿਆ ਸੀ ਉਨ੍ਹਾਂ ਨਾਲ ਸੈਟਲਮੈਂਟ ਹੋਣ ਕਰਕੇ ਜੋੜੀ ਫਿਲਮ ਵੀ ਸਿਨੇਮਾ ਘਰਾਂ ਦੇ ਵਿੱਚ ਰਲੀਜ਼ ਕੀਤੀ ਜਾ ਚੁੱਕੀ ਹੈ।