Woman from Moga Sold to Pakistan: ਮਸਕਟ ਗਈ ਮਹਿਲਾ 3 ਲੱਖ 'ਚ ਵੇਚੀ, ਮਹਿਲਾ ਦੇ ਸੁਣੋਂ ਬੇਗਾਨੇ ਮੁਲਕਾਂ 'ਚ ਕੁੜੀਆਂ ਦਾ ਹਾਲ ਲੁਧਿਆਣਾ :ਪੰਜਾਬ ਦੇ ਮੋਗਾ ਵਿੱਚ ਇੰਟਰਨੈਸ਼ਨਲ ਮਹਿਲਾ ਤਸਕਰ ਗੈਂਗ ਚੱਲਣ ਦੇ ਦਾਅਵੇ ਕੀਤੇ ਹਨ। ਇਸਦਾ ਦਾਅਵਾ ਕਰਨ ਵਾਲੀ ਮੋਗਾ ਦੀ ਇਕ ਮਹਿਲਾ ਮਸਕਟ ਤੋਂ ਅਪਣੀ ਜਾਨ ਬਚਾ ਕੇ ਪਹੁੰਚੀ ਹੈ। ਮਹਿਲਾ ਨੇ ਦਾਅਵਾ ਕੀਤਾ ਹੈ ਕਿ ਉਸਨੂੰ ਮੋਗਾ ਦੀ ਰਹਿਣ ਵਾਲੀ ਇਕ ਮਹਿਲਾ ਨੇ ਪਾਕਿਸਤਾਨ ਵਿੱਚ ਤਿੰਨ ਲੱਖ ਰੁਪਏ ਵਿੱਚ ਵੇਚ ਦਿੱਤਾ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਉਸਨੇ ਪੰਜਾਬ ਦੀ ਇਕ ਸਮਾਜ ਸੇਵੀ ਸੰਸਥਾ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਦੀ ਮਦਦ ਨਾਲ ਉਹ ਵਾਪਸ ਮੁੜੀ ਹੈ। ਸਮਾਜ ਸੇਵੀ ਸੰਸਥਾ ਨੇ ਮੋਗਾ ਵਿੱਚ ਰਹਿਣ ਵਾਲੀ ਤਸਕਰ ਮਹਿਲਾ ਦੇ ਘਰ ਵੀ ਛਾਪਾ ਵੀ ਮਾਰਿਆ ਹੈ।
ਮਹਿਲਾ ਨੇ ਕੀਤੇ ਖੁਲਾਸੇ:ਪੀੜਤ ਮਹਿਲਾ ਨੇ ਦੱਸਿਆ ਕਿ ਜਿਸ ਥਾਂ ਤੋਂ ਉਹ ਵਾਪਿਸ ਆਈ ਹੈ, ਉਥੇ ਪੰਜਾਬ ਦੀਆਂ ਹੋਰ ਵੀ ਚਾਰ ਪੰਜ ਲੜਕੀਆਂ ਸਨ। ਉਨ੍ਹਾਂ ਕਿਹਾ ਕਿ ਮਹਿਲਾ ਨੇ ਉਸਨੂੰ ਲਾਲਚ ਦਿੱਤਾ ਸੀ ਕਿ ਉਸਨੂੰ ਵਿਦੇਸ਼ ਭੇਜਿਆ ਜਾਵੇਗਾ ਅਤੇ ਉਸ ਤੋਂ ਬਾਅਦ ਉਸ ਨੂੰ 35 ਤੋਂ 40 ਹਜ਼ਾਰ ਰੁਪਏ ਹਰ ਮਹੀਨੇ ਆਮਦਨ ਹੋਵੇਗੀ। ਉਸਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਸਨੂੰ ਪਾਕਿਸਤਾਨ ਵਿੱਚ ਵੇਚ ਦਿੱਤਾ ਗਿਆ ਹੈ ਅਤੇ ਉਨ੍ਹਾਂ ਵੱਲੋਂ ਅੱਗੇ ਉਸ ਨੂੰ ਮਮਕਟ ਭੇਜਿਆ ਗਿਆ, ਜਿੱਥੇ ਉਸਨੂੰ ਇਹ ਕਹਿ ਕੇ ਭੇਜਿਆ ਗਿਆ ਕਿ ਉਸਨੇ ਘਰ ਦਾ ਕੰਮ ਕਰਨਾ ਹੈ। ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਦੇ ਭਵਿੱਖ ਲਈ ਉਸਨੇ ਬਾਹਰ ਜਾਣ ਲਈ ਹਾਂ ਕਰ ਦਿੱਤੀ ਪਰ ਉਸ ਨੂੰ ਪਤਾ ਨਹੀਂ ਸੀ ਕਿ ਉਸ ਨੂੰ ਅੱਗੇ ਵੇਚਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ:Cyber Crime in Amritsar : ਪਿਓ-ਪੁੱਤ ਦੀ ਲੜਾਈ ਦਾ ਫਾਇਦਾ ਚੁੱਕਦੇ ਹੋਏ ਗੁਆਂਢੀ ਨੇ ਮਾਰੀ 26 ਲੱਖ ਦੀ ਠੱਗੀ
ਕੁੱਟਮਾਰ ਨਾਲ ਕੀਤਾ ਗਿਆ ਸੋਸ਼ਣ:ਪੀੜਤ ਮਹਿਲਾ ਨੇ ਲੁਧਿਆਣਾ ਪਹੁੰਚਣ ਉੱਤੇ ਦੱਸਿਆ ਕਿ ਉਸ ਨਾਲ ਮਸਕਟ ਵਿੱਚ ਕੁੱਟਮਾਰ ਕੀਤੀ ਜਾਂਦੀ ਸੀ ਉਸਦਾ ਸਰੀਰਕ ਸ਼ੋਸ਼ਣ ਵੀ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਉਸਨੂੰ ਪਤਾ ਹੀ ਨਹੀਂ ਲੱਗਾ ਪਰ ਜਦੋਂ ਪਾਕਿਸਤਾਨ ਤੋਂ ਉਸਨੂੰ ਮੈਸ਼ਜ ਆਉਣ ਲੱਗੇ ਉਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਮਹਿਲਾ ਨੇ ਅੱਗੇ ਉਸ ਦਾ ਤਿੰਨ ਲੱਖ ਰੁਪਏ ਵਿੱਚ ਸੌਦਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਸਦੇ ਦੋ ਬੱਚੇ ਹਨ ਅਤੇ ਉਸਦਾ ਪਤੀ ਲੱਕੜੀ ਦਾ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਉਸਦਾ ਟੂਰਿਸਟ ਵੀਜ਼ਾ ਲਗਵਾ ਦਿੱਤਾ ਗਿਆ ਅਤੇ ਉਸਨੂੰ ਵਰਕ ਵੀਜ਼ਾ ਦੱਸਿਆ ਗਿਆ ਸੀ। ਉਨ੍ਹਾਂ ਕਿਹਾ ਕਿ ਮਸਕਟ ਵਿਚ ਉਸਨੂੰ ਇਕ ਕਮਰੇ ਵਿਚ ਬੰਦ ਕੀਤਾ ਹੋਇਆ ਸੀ ਅਤੇ ਉਸ ਦਾ ਸਿਮ ਵੀ ਮੋਬਾਈਲ ਵਿਚੋਂ ਕੱਢ ਲਿਆ ਗਿਆ ਸੀ ਅਤੇ ਉਸਨੇ ਬੜੀ ਮੁਸ਼ਕਿਲ ਨਾਲ ਵਾਈਫਾਈ ਆਪਣੇ ਮੋਬਾਈਲ ਉੱਤੇ ਚਲਾ ਕੇ ਭਾਰਤ ਵਿਚ ਸਮਾਜ ਸੇਵੀ ਸੰਸਥਾ ਨਾਲ ਸੰਪਰਕ ਕੀਤਾ।
ਵੀਡੀਓ ਹੋਈ ਵਾਇਰਲ :ਦੂਜੇ ਪਾਸੇ ਮੋਗਾ ਤੋਂ ਸੋਸ਼ਲ ਮੀਡੀਆ ਉਤੇ ਸਮਾਜ ਸੇਵੀ ਸੰਸਥਾ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਨ੍ਹਾਂ ਵੱਲੋਂ ਉਸ ਮਹਿਲਾ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਇਸ ਉੱਤੇ ਮਹਿਲਾ ਨੂੰ ਅੱਗੇ ਵੇਚਣ ਦੇ ਇਲਜ਼ਾਮ ਲੱਗੇ ਸਨ, ਜਿਸ ਤੋਂ ਬਾਅਦ ਉਸ ਦੇ ਘਰੋ ਕੁਝ ਦਸਤਾਵੇਜ਼ ਵੀ ਬਰਾਮਦ ਹੋਏ ਹਨ। ਪੁਲਿਸ ਨੂੰ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਮੋਗਾ ਪੁਲੀਸ ਲੈਕੇ ਅਗਲੇਰੀ ਕਾਰਵਾਈ ਕਰ ਰਹੀ ਹੈ।