ਲੁਧਿਆਣਾ:ਸਾਲ 2019 ਵਿੱਚ ਲੁਧਿਆਣਾ ਦੇ ਪਿੰਡ ਈਸੇਵਾਲ ਅੰਦਰ ਗੈਂਗਰੇਪ ਮਾਮਲੇ ( issewal gang rape case) ਵਿੱਚ ਲੁਧਿਆਣਾ ਅਦਾਲਤ ਵੱਲੋਂ ਸਾਰੇ ਹੀ ਦੋਸ਼ੀਆਂ ’ਤੇ ਦੋਸ਼ ਤੈਅ ਕਰ ਦਿੱਤੇ ਗਏ ਹਨ। ਹੁਣ ਇਸ ਮਾਮਲੇ ਵਿੱਚ ਅਦਾਲਤ ਨੇ 4 ਮਾਰਚ ਤੱਕ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਹੈ।
ਇਸ ਦਾ ਮਤਲਬ ਕਿ 4 ਮਾਰਚ ਨੂੰ ਲੁਧਿਆਣਾ ਦੀ ਅਦਾਲਤ ਵੱਲੋਂ ਸਾਰੇ ਹੀ ਦੋਸ਼ੀਆਂ ਨੂੰ ਸਜ਼ਾ ਦਾ ਐਲਾਨ ( issewal gang rape case will be sentenced on march 4) ਕਰੇਗੀ। ਇਸ ਸਬੰਧੀ ਜਾਣਕਾਰੀ ਸਰਕਾਰੀ ਵਕੀਲ ਅਤੇ ਐੱਸ. ਐੱਸ. ਪੀ ਜਗਰਾਓਂ ਵੱਲੋਂ ਦਿੱਤੀ ਗਈ ਹੈ।
ਈਸੇਵਾਲ ਗੈਂਗਰੇਪ ਮਾਮਲੇ ਚ 6 ਦੋਸ਼ੀ ਕਰਾਰ ਐੱਸ. ਐੱਸ .ਪੀ ਜਗਰਾਓਂ ਡਾਕਟਰ ਕੇਤਨ ਪਾਟਿਲ ਨੇ ਦੱਸਿਆ ਕਿ 2019 ਵਿੱਚ ਇਹ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ 6 ਮੁਲਜ਼ਮਾਂ ਨੂੰ ਤਿੰਨ ਦਿਨ ਦੇ ਅੰਦਰ ਗ੍ਰਿਫ਼ਤਾਰ ਕਰ ਕੇ ਅਦਾਲਤ ਅੱਗੇ ਪੇਸ਼ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮਜ਼ਬੂਤ ਚਲਾਨ ਵੀ ਪੇਸ਼ ਕੀਤਾ ਗਿਆ ਸੀ ਜਿਸ ਦੇ ਆਧਾਰ ’ਤੇ ਲੁਧਿਆਣਾ ਦੇ ਐਡੀਸ਼ਨਲ ਸੈਸ਼ਨ ਜੱਜ ਵੱਲੋਂ ਦੋਸ਼ੀਆਂ ’ਤੇ ਦੋਸ਼ ਤੈਅ ਕਰ ਦਿੱਤੇ ਗਏ ਹਨ ਅਤੇ ਚਾਰ ਮਾਰਚ ਨੂੰ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾਵੇਗੀ।
ਓਧਰ ਦੂਜੇ ਪਾਸੇ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਬੀ ਡੀ ਗੁਪਤਾ ਨੇ ਦੱਸਿਆ ਕਿ 4 ਮਾਰਚ ਨੂੰ ਜ਼ਿਲ੍ਹਾ ਅਦਾਲਤ ਵੱਲੋਂ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਉੱਤੇ ਗੈਂਗਰੇਪ ਦੇ ਇਲਜ਼ਾਮ ਸਾਬਿਤ ਹੋ ਚੁੱਕੇ ਹਨ। ਇਸਦੇ ਨਾਲ ਹੀ ਵਕੀਲ ਨੇ ਦੱਸਿਆ ਕਿ ਇੰਨ੍ਹਾਂ ਧਾਰਾਵਾਂ ਦੇ ਅਧੀਨ ਘੱਟੋ ਘੱਟ 20 ਸਾਲ ਦੀ ਸਜ਼ਾ ਦੀ ਤਜਵੀਜ਼ ਹੈ। ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ ਦੋਸ਼ੀਆਂ ਨੇ ਪੀੜਤਾਂ ਨੂੰ ਅਗਵਾ ਕੀਤਾ ਸੀ ਅਤੇ ਉਨ੍ਹਾਂ ਤੋਂ ਪੈਸੇ ਦੀ ਮੰਗ ਵੀ ਕੀਤੀ ਗਈ ਸੀ ਲੁੱਟ ਖਸੁੱਟ ਵੀ ਕੀਤੀ ਗਈ ਸੀ ਜਿਸਦੇ ਤਹਿਤ ਸਾਰੀਆਂ ਧਰਾਵਾਂ ਮਿਲਾ ਕੇ ਸਜ਼ਾ ਇਸ ਸਬੰਧੀ ਤਜਵੀਜ਼ ਵੇਖੀ ਜਾਵੇ ਤਾਂ ਉਮਰ ਕੈਦ ਬਣਦੀ ਹੈ। ਉਨ੍ਹਾਂ ਕਿਹਾ ਕਿ 5 ਦੋਸ਼ੀਆਂ ਵਿੱਚੋਂ ਇਕ ਦੋਸ਼ੀ ਨਾਬਾਲਿਗ ਹੈ ਪਰ ਇਸ ਦੇ ਬਾਵਜੂਦ ਉਸ ਨੂੰ ਵੀ ਵੱਡਿਆਂ ਵਰਗੀ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ:ਫਰਲੋ ਖ਼ਤਮ ਹੋਣ ਤੋਂ ਬਾਅਦ ਕੜੀ ਸੁਰੱਖਿਆ ਹੇਠ ਜੇਲ੍ਹ ਗਿਆ ਰਾਮ ਰਹੀਮ