ਲੁਧਿਆਣਾ: ਪੰਜਾਬ ਵਿੱਚ ਬੀਤੇ ਦਿਨਾਂ ਤੋਂ ਸੁਧੀਰ ਸੂਰੀ ਦੀ ਮੌਤ ਤੋਂ ਬਾਅਦ ਜੋ ਹਾਲਾਤ ਬਣੇ ਨੇ ਉਸ ਨੂੰ ਲੈ ਕੇ ਲਗਾਤਾਰ ਕਨੂੰਨ ਵਿਵਸਥਾ ਤੇ ਸਵਾਲ ਖੜੇ ਹੋ ਰਹੇ ਨੇ ਨਾਲ ਹੀ ਕੁਝ ਸ਼ਿਵ ਸੈਨਾ ਦੇ ਆਗੂਆਂ ਵੱਲੋਂ ਭੜਕਾਊ ਬਿਆਨਬਾਜ਼ੀ ਵੀ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਹੁਣ ਸ਼ਿਵ ਸੈਨਾ ਬਾਲਠਾਕਰੇ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ।
All leaders of Shiv Sena Bal Thackeray will return security in punjab ਪੰਜਾਬ ਭਰ ਦੇ ਆਗੂਆਂ ਵੱਲੋਂ ਸੁਰੱਖਿਆ ਕੀਤੀ ਵਾਪਸ:ਦੱਸ ਦਈਏ ਕਿ ਸ਼ਿਵ ਸੈਨਾ ਬਾਲਠਾਕਰੇ ਦੇ ਆਗੂਆਂ ਨੇ ਐਲਾਨ ਕਰਦੇ ਹੋਏ ਕਿਹਾ ਕਿ ਉਹ ਅੱਜ ਪੰਜਾਬ ਭਰ ਦੇ ਆਗੂਆਂ ਕੋਲ ਅਜਿਹੀ ਸੁਰੱਖਿਆ ਹੈ ਉਹ ਵਾਪਸ ਕਰ ਦਿੱਤੀ। ਇਸ ਸਬੰਧੀ ਜਾਣਕਾਰੀ ਲੁਧਿਆਣਾ ਤੋਂ ਸ਼ਿਵ ਸੈਨਾ ਬਾਲਠਾਕਰੇ ਦੇ ਬੁਲਾਰੇ ਚੰਦਰਕਾਂਤ ਚੱਢਾ ਨੇ ਦਿੱਤੀ ਹੈ।
ਭੜਕਾਊ ਬਿਆਨਬਾਜ਼ੀ ਕੀਤੀ ਜਾ ਰਹੀ: ਚੰਦਰਕਾਂਤ ਚੱਢਾ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਨੂੰ ਕਿਸੇ ਵੀ ਤਰ੍ਹਾਂ ਦਾ ਖਤਰਾ ਨਹੀਂ ਬਣਨ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਕੁਝ ਦੂਜੀਆਂ ਸ਼ਿਵ ਸੈਨਾ ਦੇ ਨਾਂ ਦੀਆਂ ਪਾਰਟੀਆਂ ਬਣਾ ਕੇ ਸੋਸ਼ਲ ਮੀਡੀਆ ਤੇ ਭੜਕਾਊ ਬਿਆਨਬਾਜ਼ੀ ਕੀਤੀ ਜਾ ਰਹੀ ਹੈ।
ਆਗੂਆਂ ਨੇ ਸੁਰੱਖਿਆ ਵਾਪਸ ਕਰਨ ਦਾ ਲਿਆ ਫੈਸਲਾ: ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਪ੍ਰਸ਼ਾਸਨ ਸੁਰੱਖਿਆ ਦੇ ਨਾਲ ਜੋੜ ਕੇ ਵੇਖਦਾ ਹੈ ਅਤੇ ਇਲਜਾਮ ਲੱਗਦੇ ਹਨ ਕਿ ਸੁਰੱਖਿਆ ਦੇ ਲਈ ਹੀ ਇਹ ਸਭ ਕੀਤਾ ਜਾ ਰਿਹਾ ਹੈ ਪਰ ਹੁਣ ਉਹਨਾਂ ਨੇ ਫ਼ੈਸਲਾ ਲਿਆ ਹੈ ਕਿ ਸੁਰੱਖਿਆ ਨੂੰ ਲੈ ਕੇ ਅਜਿਹਾ ਕੁਝ ਨਹੀਂ ਕੀਤਾ ਜਾਵੇਗਾ ਜਿੰਨੇ ਵੀ ਸਾਡੇ ਆਗੂ ਹਨ ਜਿੰਨੇ ਵੀ ਉਨ੍ਹਾਂ ਕੋਲ ਸੁਰੱਖਿਆ ਹੈ ਉਹ ਸਾਰੀ ਅੱਜ ਪ੍ਰਸ਼ਾਸ਼ਨ ਨੂੰ ਵਾਪਸ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਬਾਲ ਠਾਕਰੇ ਦੇ ਵੱਲੋਂ ਸਾਰੇ ਹੀ ਆਗੂਆਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਹੀ ਇਹ ਫੈਸਲਾ ਲਿਆ ਗਿਆ ਹੈ
ਇਹ ਵੀ ਪੜੋ:ਮੂਸੇਵਾਲਾ ਦੇ ਮਾਤਾ-ਪਿਤਾ ਯੂਕੇ ਲਈ ਰਵਾਨਾ, ਇਨਸਾਫ਼ ਦਿਵਾਉਣ ਲਈ ਹੋ ਰਹੇ ਪ੍ਰਦਰਸ਼ਨ ਵਿੱਚ ਹੋਣਗੇ ਸ਼ਾਮਿਲ