ਪੰਜਾਬ

punjab

ETV Bharat / state

ਸ਼ਰਾਬ ਪੀਣ ਤੋਂ ਰੋਕਣ 'ਤੇ ਪੁੱਤ ਨੇ ਕੀਤਾ ਮਾਂ ਦਾ ਕਤਲ - ludhiana crime news

ਲੁਧਿਆਣਾ ਦੇ ਵਰਿਆਲ ਡੇਰੇ ਦੇ ਕੁਵਾਟਰ 'ਚ ਰਹਿਣ ਵਾਲੀ ਸਵਿੱਤਰੀ ਦੇਵੀ ਨਾਂਅ ਦੀ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਔਰਤ ਨੂੰ ਉਸ ਦੇ ਬੇਟੇ ਨੇ ਹੀ ਮੌਚ ਦੇ ਘਾਟ ਉਤਾਰ ਦਿੱਤਾ ਕਿਉਂਕਿ ਉਹ ਉਸ ਨੂੰ ਸ਼ਰਾਬ ਪੀਣ ਤੋਂ ਰੋਕ ਰਹੀ ਸੀ।

Son kills mother
ਫ਼ੋਟੋ

By

Published : Dec 15, 2019, 8:51 PM IST

ਲੁਧਿਆਣਾ: ਵਰਿਆਲ ਡੇਰੇ ਦੇ ਕਵਾਟਰ 'ਚ ਰਹਿਣ ਵਾਲੇ ਪਰਿਵਾਰ ਚੋਂ ਔਰਤ (ਸਵਿੱਤਰੀ ਦੇਵੀ) ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਨੂੰ ਬੀਤੀ ਸ਼ਾਮ ਥਾਣਾ ਮਿਹਰਬਾਨ ਦੀ ਪੁਲਿਸ ਨੇ ਜਾਂਚ ਪੜਤਾਲ ਕਰ ਹਲ ਕੀਤਾ ਹੈ।

ਵੀਡੀਓ

ਇਸ ਵਿਸ਼ੇ 'ਤੇ ਏਸੀਪੀ ਦਵਿੰਦਰ ਸਿੰਘ ਨੇ ਦੱਸਿਆ ਕਿ ਵਰਿਆਲ ਦੇ ਡੇਰੇ ਦੇ ਕਵਾਟਰ 'ਚ ਰਹਿਣ ਵਾਲੇ ਪਰਿਵਾਰ 'ਚ ਪਿਉ ਪੁੱਤ ਸ਼ਰਾਬ ਪੀ ਰਹੇ ਸੀ ਜਿਸ ਦੌਰਾਨ ਮ੍ਰਿਤਕ ਔਰਤ ਦੇ ਮੁੰਡੇ (ਦਿਲਪ੍ਰੀਤ) ਨੇ ਹੋਰ ਸ਼ਰਾਬ ਪੀਣ ਲਈ ਮਾਂ ਤੋਂ ਪੈਸੇ ਮੰਗੇ ਤਾਂ ਮਾਂ ਨੇ ਪੈਸੇ ਦੇਣ ਤੋਂ ਮਨਾਂ ਕਰ ਦਿੱਤਾ। ਇਸ ਤੋਂ ਬਾਅਦ ਉਸ ਦੇ ਮੰਡੇ (ਦਿਲਪ੍ਰੀਤ) ਨੇ ਮ੍ਰਿਤਕ ਔਰਤ ਦੇ ਸਿਰ 'ਤੇ ਪਤੀਲਾ ਮਾਰੀਆ, ਫਿਰ ਦੋ ਤਿੰਨ ਵਾਰ ਡਾਂਗਾਂ ਉਸ ਦੇ ਸਿਰ 'ਤੇ ਮਾਰਿਆ, ਜਿਸ ਨਾਲ ਉਸ ਦੀ ਮੌਤ ਹੋ ਗਈ।

ਉਨ੍ਹਾਂ ਨੇ ਦੱਸਿਆ ਮ੍ਰਿਤਕ ਔਰਤ ਦੇ ਪਤੀ ਨੂੰ ਇਸ ਘਟਨਾ ਦਾ ਕੁੱਝ ਪਤਾ ਨਹੀਂ ਸੀ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਆਪਣੇ ਕੁਆਟਰ ਦੇ ਸੁਪਰੀਡੈਂਟ ਨੂੰ ਸੁਚਿਤ ਕੀਤਾ। ਇਸ ਨਾਲ ਪੁਲਿਸ ਨੇ ਮੌਕੇ ਪੁਹੰਚੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਿਸ 'ਚ ਉਸ ਦੇ ਪਤੀ ਦਾ ਕਹਿਣਾ ਸੀ ਕਿ ਕੋਈ ਬਾਹਰੋ ਆ ਕੇ ਉਸ ਦੀ ਪਤਨੀ ਨੂੰ ਮਾਰ ਗਿਆ। ਜਦੋਂ ਪੁਲਿਸ ਨੇ ਇਸ ਦੀ ਜਾਂਚ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਇਹ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੇ ਮੁੰਡੇ ਨੇ ਸ਼ਰਾਬ ਹੋਰ ਪੀਣ ਦੇ ਚੱਕਰ 'ਚ ਕਰ ਦਿੱਤਾ ਸੀ।

ABOUT THE AUTHOR

...view details