ਅਕਾਲੀ ਆਗੂਆਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ - ਅਕਾਲੀ ਆਗੂਆਂ
ਲੁਧਿਆਣਾ ਦੇ ਜਗਰਾਓਂ ਪੁੱਲ 'ਤੇ ਬਣੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦਾਂ ਦੇ ਬੁੱਤਾਂ 'ਤੇ ਅਕਾਲੀ ਆਗੂ ਹੋਏ ਨਤਮਸਤਕ। ਨਾਲ ਹੀ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ। ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਗਰੇਵਾਲ ਨੇ ਵੀ ਕੀਤੀ ਸ਼ਿਰਕਤ।
ਸ਼ਹੀਦਾਂ ਦੇ ਬੁੱਤ
ਲੁਧਿਆਣਾ: ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਜਗਰਾਓਂ ਪੁੱਲ 'ਤੇ ਸ਼ਹੀਦੀ ਬੁੱਤਾਂ 'ਤੇ ਅਕਾਲੀ ਆਗੂਆਂ ਨੇ ਨਤਮਸਤਕ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਗਰੇਵਾਲ ਨੇ ਵੀ ਸ਼ਿਰਕਤ ਕੀਤੀ।
ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਸਾਡੇ ਦੇਸ਼ ਦੀਆਂ ਸਰਕਾਰਾਂ ਨੇ ਅੱਜ ਤੱਕ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਤੱਕ ਨਹੀਂ ਦਿੱਤਾ ਤੇ ਨਾਂ ਹੀ ਭਗਤ ਸਿੰਘ ਦੀ ਪਾਰਟੀ ਨੂੰ ਮਾਨਤਾ ਦਿੱਤੀ ਗਈ ਹੈ।
ਗਰੇਵਾਲ ਨੇ ਕਾਂਗਰਸ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਨੇ ਕਦੀ ਨਹੀਂ ਚਾਹੁੰਦੀ ਕਿ ਮਹਾਤਮਾ ਗਾਂਧੀ ਤੋਂ ਇਲਾਵਾ ਆਜ਼ਾਦੀ ਵਿੱਚ ਕਿਸੇ ਦਾ ਯੋਗਦਾਨ ਵਿਖਾਇਆ ਜਾਵੇ। ਗਰੇਵਾਲ ਨੇ ਕਿਹਾ ਕਿ ਸਾਡੇ ਸ਼ਹੀਦਾਂ ਨੂੰ ਅੱਜ ਤੱਕ ਸ਼ਹੀਦ ਹੋਣ ਦਾ ਮਾਣ ਤੱਕ ਨਹੀਂ ਦਿੱਤਾ ਗਿਆ ਜੋ ਕੀ ਬੇਹਦ ਮੰਦਭਾਗੀ ਵਾਲੀ ਗੱਲ ਹੈ।