ਪੰਜਾਬ

punjab

ETV Bharat / state

ਦਾਖਾ ਵਿੱਚ ਅਕਾਲੀਆਂ ਦੀ ਜਿੱਤ ਨੇ 2022 ਵਿੱਚ ਜਿੱਤ ਦਾ ਬੰਨ੍ਹਿਆ ਮੁੱਢ : ਸ਼ਰਨਜੀਤ ਸਿੰਘ ਢਿੱਲੋਂ - Akali dal latest news in ludhiana

ਦਾਖਾ ਦੀ ਜਿੱਤ ਤੋਂ ਅਕਾਲੀ ਦਲ ਦੀ ਲੁਧਿਆਣਾ ਲੀਡਰਸ਼ਿਪ ਨੇ ਪ੍ਰੈਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਦਾਖਾ ਦੀ ਜਿੱਤ ਨੇ ਅਕਾਲੀ ਦਲ ਦੀ 2022 ਵਿੱਚ ਜਿੱਤ ਦਾ ਮੁੱਢ ਬੰਨ੍ਹਿਆ ਹੈ। ਇਸ ਕਾਨਫਰੰਸ ਵਿੱਚ ਮਨਪ੍ਰੀਤ ਇਯਾਲੀ, ਮਹੇਸ਼ ਇੰਦਰ ਗਰੇਵਾਲ ਅਤੇ ਸ਼ਰਨਜੀਤ ਸਿੰਘ ਢਿੱਲੋਂ ਮੌਜੂਦ ਰਹੇ।

ਮਨਪ੍ਰੀਤ ਇਯਾਲੀ

By

Published : Oct 27, 2019, 9:41 AM IST

ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦਾਖਾ ਦੀ ਜਿੱਤ ਤੋਂ ਬਾਅਦ ਬਾਗੋਬਾਗ ਹੈ ਅਤੇ ਅਕਾਲੀ ਦਲ ਲੀਡਰਸ਼ਿਪ ਇਕਜੁੱਟ ਹੋ ਕੇ ਹੁਣ 2022 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਜੁੱਟ ਗਈ ਹੈ। ਸ਼ਨਿੱਚਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੁਧਿਆਣਾ ਲੀਡਰਸ਼ਿਪ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਹ ਪ੍ਰੈਸ ਕਾਨਫਰੰਸ ਲੁਧਿਆਣਾ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਜੇਤੂ ਉਮੀਦਵਾਰ ਮਨਪ੍ਰੀਤ ਇਯਾਲੀ ਵੱਲੋਂ ਕੀਤੀ ਗਈ।

ਵੇਖੋ ਵੀਡੀਓ

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਇਯਾਲੀ ਨੇ ਕਿਹਾ ਕਿ ਉਹ ਹਲਕਾ ਦਾਖਾ ਵਿੱਚ ਰਹਿੰਦਿਆਂ ਹੋਇਆਂ ਲੋਕਾਂ ਦੀ ਸੇਵਾ ਕਰਨਗੇ ਤੇ ਛੇਤੀ ਹੀ ਉਹ ਆਪਣੇ ਦਫਤਰ ਦੇ ਨੇੜੇ ਇਕ ਸੁਵਿਧਾ ਸੈਂਟਰ ਵੀ ਸਥਾਪਿਤ ਕਰਨਗੇ। ਉਨ੍ਹਾਂ ਕਿਹਾ ਕਿ ਵਿਕਾਸ ਦੇ ਵਿਚ ਕੋਈ ਕਮੀ ਛੱਡੀ ਨਹੀਂ ਜਾਵੇਗੀ

ਉੱਥੇ ਹੀ ਸੀਨੀਅਰ ਅਕਾਲੀ ਆਗੂ ਮਹੇਸ਼ ਇੰਦਰ ਗਰੇਵਾਲ ਨੇ ਵੀ ਕਿਹਾ ਕਿ ਲੋਕਾਂ ਨੇ ਕਾਂਗਰਸ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸਾਹਨੇਵਾਲ ਤੋਂ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਹ 2022 ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਜਿੱਤ 'ਤੇ ਮੋਹਰ ਹੈ।

ਇਹ ਵੀ ਪੜੋ: ਬੰਦੀ ਛੋੜ ਦਿਵਸ :ਵੇਖੋ ਗੁਰਦੁਆਰਾ ਚੋਲਾ ਸਾਹਿਬ ਘੁਡਾਣੀ ਕਲਾਂ ਦਾ ਇਤਿਹਾਸ

ਹਾਲਾਂਕਿ ਜ਼ਿਮਨੀ ਚੋਣਾਂ ਦੇ ਵਿੱਚ ਚਾਰ ਸੀਟਾਂ 'ਚੋਂ ਅਕਾਲੀ ਦਲ ਨੂੰ ਮਹਿਜ਼ ਇਕ ਸੀਟ 'ਤੇ ਹੀ ਜਿੱਤ ਹਾਸਲ ਹੋਈ ਹੈ। ਜਲਾਲਾਬਾਦ ਦੀ ਅਹਿਮ ਸੀਟ ਅਕਾਲੀ ਦਲ ਹਾਰ ਗਿਆ ਪਰ ਉਸ ਦੇ ਬਾਵਜੂਦ ਅਕਾਲੀ ਦਲ ਦੀ ਲੁਧਿਆਣਾ ਦੀ ਲੀਡਰਸ਼ਿਪ ਮੁੱਲਾਂਪੁਰ ਦਾਖਾ ਦੀ ਜਿੱਤ 'ਤੇ ਆਪਣੀ ਪਿੱਠ ਥਪਥਪਾ ਰਹੀ ਹੈ ਅਤੇ ਇਸ ਨੂੰ 2022 ਵਿਧਾਨ ਸਭਾ ਚੋਣਾਂ ਦਾ ਮੁੱਢ ਦੱਸ ਰਹੀ ਹੈ।

ABOUT THE AUTHOR

...view details