ਲੁਧਿਆਣਾ : ਸੰਸਦ ਮੈਂਬਰ ਰਵਨੀਤ ਬਿੱਟੂ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਜੰਮ੍ਹ ਕੇ ਵਰਦਿਆਂ ਕਿਹਾ ਕਿ ਵੱਡੀਆਂ-ਵੱਡੀਆਂ ਬੱਸਾਂ ਅਤੇ ਵੱਡੇ-ਵੱਡੇ ਮਹਿਲਾਂ 'ਚ ਰਹਿਣ ਵਾਲੇ ਹੁਣ ਸੁੰਗੜ ਕੇ 2 ਪਹੀਆ ਵਾਹਨ ਤੱਕ ਹੀ ਸੀਮਿਤ ਰਹਿ ਗਏ ਹਨ ਅਤੇ ਸੁਖਬੀਰ ਬਾਦਲ ਹਰਸਿਮਰਤ ਨੂੰ ਪਿੱਛੇ ਬੈਠਾ ਕੇ ਸਕੂਟਰ ਚਲਾਇਆ ਕਰਨਗੇ।
ਸਕੂਟਰ ਦੀ ਸਵਾਰੀ ਬਣ ਕੇ ਰਹਿ ਗਏ ਬਾਦਲ: ਰਵਨੀਤ ਬਿੱਟੂ - sukhbir badal
ਲੁਧਿਆਣਾ ਤੋਂ ਮੁੜ ਸੰਸਦ ਮੈਂਬਰ ਚੁਣੇ ਗਏ ਰਵਨੀਤ ਬਿੱਟੂ ਨੇ ਸੁਖਬੀਰ ਬਾਦਲ 'ਤੇ ਤੰਜ ਕਸਿਆ। ਬਿੱਟੂ ਨੇ ਕਿਹਾ ਕਿ ਵੱਡੇ-ਵੱਡੇ ਮਹਿਲਾਂ ਵਿੱਚ ਰਹਿਣ ਵਾਲੇ ਸੁਖਬੀਰ ਬਾਦਲ ਸਕੂਟਰ ਪਿੱਛੇ ਹਰਸਿਮਰਤ ਬਾਦਲ ਨੂੰ ਬਿਠਾ ਕੇ ਸਵਾਰੀ ਕਰਿਆ ਕਰਨਗੇ।
ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਖ਼ਤਮ ਹੁੰਦੀ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਇਹ ਸਿਰਫ਼ ਬਾਦਲ ਪਰਿਵਾਰ ਹੀ ਰਹਿ ਗਿਆ ਹੈ ਅਤੇ ਉਹ ਬਾਦਲ ਮੀਆਂ-ਬੀਬੀ 2 ਪਹੀਆ ਵਾਹਨ 'ਤੇ ਬੈਠ ਕੇ ਸੰਸਦ 'ਚ ਜਾਇਆ ਕਰਨਗੇ। ਬਿੱਟੂ ਨੇ ਕਿਹਾ ਕਿ ਵੱਡੇ-ਵੱਡੇ ਮਹਿਲਾਂ ਅਤੇ ਵੱਡੀਆਂ-ਵੱਡੀਆਂ ਬੱਸਾਂ ਹੁਣ ਖ਼ਾਲੀ ਰਹਿ ਗਈਆਂ ਹਨ।
ਇਸ ਦੇ ਨਾਲ ਹੀ ਉਨ੍ਹਾਂ ਸੋਸ਼ਲ ਮੀਡੀਆ 'ਤੇ ਨਫ਼ਰਤ ਫੈਲਾਉਣ ਵਾਲੇ ਗਰਮ ਖਿਆਲੀਆਂ 'ਤੇ ਵੀ ਜੰਮ੍ਹ ਕੇ ਵਰਦਿਆਂ ਕਿਹਾ ਕਿ ਉਹ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਜੇ ਉਹ ਅਜਿਹਾ ਕੁਝ ਵੀ ਕਰਦੇ ਹਨ ਤਾਂ ਉਨ੍ਹਾਂ ਨਾਲ ਨਿਪਟਣ ਲਈ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ।