ਪੰਜਾਬ

punjab

ETV Bharat / state

ਸਿਮਰਜੀਤ ਬੈਂਸ ਨੂੰ ਅਕਾਲੀ ਦਲ ਝੂਠਾ ਬਦਨਾਮ ਕਰ ਰਿਹਾ ਹੈ: ਸੰਨੀ ਕੈਂਥ - Akali Dal

ਲੋਕ ਇਨਸਾਫ਼ ਪਾਰਟੀ ਦੇ ਆਗੂ ਸੰਨੀ ਕੈਂਥ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸ਼੍ਰੋਮਣੀ ਅਕਾਲੀ ਦਲ ‘ਤੇ ਨਿਸ਼ਾਨੇ ਸਾਧੇ ਗਏ। ਕਿਹਾ ਅਕਾਲੀ ਦਲ ਸਿਮਰਜੀਤ ਬੈਂਸ ‘ਤੇ ਝੂਠੇ ਇਲਜ਼ਾਮ ਲਗਾ ਰਹੇ ਹਨ।

ਸਿਮਰਜੀਤ ਬੈਂਸ ਨੂੰ ਅਕਾਲੀ ਦਲ ਝੂਠਾ ਬਦਨਾਮ ਕਰ ਰਿਹਾ ਹੈ: ਸੰਨੀ ਕੈਂਥ
ਸਿਮਰਜੀਤ ਬੈਂਸ ਨੂੰ ਅਕਾਲੀ ਦਲ ਝੂਠਾ ਬਦਨਾਮ ਕਰ ਰਿਹਾ ਹੈ: ਸੰਨੀ ਕੈਂਥ

By

Published : Jul 14, 2021, 6:45 PM IST

ਲੁਧਿਆਣਾ:ਲੋਕ ਇਨਸਾਫ਼ ਪਾਰਟੀ ਦੇ ਆਗੂ ਸੰਨੀ ਕੈਂਥ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸ਼੍ਰੋਮਣੀ ਅਕਾਲੀ ਦਲ ‘ਤੇ ਨਿਸ਼ਾਨੇ ਸਾਧੇ ਗਏ। ਕਿਹਾ ਕਿ ਇੱਕ ਮਹਿਲਾ ਲੰਬੇ ਸਮੇਂ ਤੋਂ ਜੰਤਰ ਮੰਤਰ ਵਿੱਚ ਇਨਸਾਫ਼ ਦੀ ਮੰਗ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਉਸ ਨੂੰ ਇਨਸਾਫ਼ ਕਿਉਂ ਨਹੀਂ ਦਵਾ ਰਿਹਾ। ਉਨ੍ਹਾਂ ਕਿਹਾ ਕਿ ਇਸ ਮਹਿਲਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਬਲਾਤਕਾਰ ਦੇ ਇਲਜ਼ਾਮ ਲਾਏ ਗਏ ਹਨ।

ਸਿਮਰਜੀਤ ਬੈਂਸ ਨੂੰ ਅਕਾਲੀ ਦਲ ਝੂਠਾ ਬਦਨਾਮ ਕਰ ਰਿਹਾ ਹੈ: ਸੰਨੀ ਕੈਂਥ


ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਮਰਜੀਤ ਬੈਂਸ ਦੀ ਗ੍ਰਿਫ਼ਤਾਰੀ ਨੂੰ ਲੈਕੇ ਕੈਬਨਿਟ ਮੰਤਰੀ ਆਸ਼ੂ ਦੇ ਘਰ ਦਾ ਘਿਰਾਓ ਕੀਤਾ ਗਿਆ ਸੀ। ਅਕਾਲੀ ਦਲ ਦਾ ਇਲਜ਼ਾਮ ਹੈ, ਕਿ ਕੈਬਨਿਟ ਮੰਤਰੀ ਆਸ਼ੂ ਸਿਮਰਜੀਤ ਬੈਂਸ ਨੂੰ ਬਚਾ ਰਹੇ ਹਨ। ਅਕਾਲੀ ਦਲ ਦੇ ਇਸ ਘਿਰਾਓ ਤੋਂ ਬਾਅਦ ਸੰਨੀ ਕੈਂਥ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਸੀ।

ਇਸ ਮੌਕੇ ਸੰਨੀ ਕੈਂਥ ਨੇ ਕਿਹਾ, ਕਿ ਹੈਰਾਨੀ ਵਾਲੀ ਗੱਲ ਹੈ, ਕਿ ਜਿੰਨੀਆਂ ਵੀ ਮਹਿਲਾਵਾਂ ਸਿਮਰਜੀਤ ਬੈਂਸ ‘ਤੇ ਇਲਜ਼ਾਮ ਲਗਾ ਰਹੀਆਂ ਹਨ। ਉਹ ਸਾਰੀਆਂ ਮਹਿਲਾਵਾਂ ਨੂੰ ਅਕਾਲੀ ਦਲ ਹੀ ਲੈ ਕੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੇ ਹੋਰ ਵੀ ਕਈ ਔਰਤਾਂ ਅਕਾਲੀ ਦਲ ਦੇ ਕਹਿਣ ‘ਤੇ ਸਿਮਰਜੀਤ ਬੈਂਸ ‘ਤੇ ਇਲਜ਼ਾਮ ਲਗਾਉਣ ਲਈ ਸਾਹਮਣੇ ਆਉਣਗੀਆਂ।

ਉਨ੍ਹਾਂ ਕਿਹਾ ਕਿ ਇਲਜ਼ਾਮਾਂ ਵਿੱਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਨੂੰ ਅਦਾਲਤ ‘ਤੇ ਪੂਰਾ ਭਰੋਸਾ ਹੈ। ਉਨ੍ਹਾਂ ਕਿਹਾ ਕਿ ਸਿਮਰਜੀਤ ਬੈਂਸ ਇੱਕ ਚਮਕਦਾ ਸਿਤਾਰਾ ਹਨ, ਅਤੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਅਕਾਲੀ ਦਲ ਵੱਲੋਂ ਇਹ ਕੋਝੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ:SIT ਦੀ ਪੁੱਛ-ਗਿੱਛ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ

ABOUT THE AUTHOR

...view details