ਭਾਰਤ ਨਗਰ ਚੌਂਕ 'ਚ ਕੱਢੇ ਗਏ ਕੈਂਡਲ ਮਾਰਚ ਚ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਇਸਤਰੀ ਵਿੰਗ ਵੀ ਸ਼ਾਮਲ ਹੋਇਆ। ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਬਲਾਤਕਾਰ ਦੀ ਘਟਨਾ ਨੂੰ ਮੰਦਭਾਗੀ ਦੱਸਦੇ ਹੋਏ ਕੈਪਟਨ ਸਰਕਾਰ ਨੂੰ ਆੜੇ ਹੱਥੀ ਲਿਆ। ਉਨ੍ਹਾਂ ਕਿਹਾ ਕਿ ਇਹ ਕੈਂਡਲ ਮਾਰਚ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਲਈ ਕੱਢਿਆ ਗਿਆ ਹੈ।
ਲੁਧਿਆਣਾ ਗੈਂਗਰੇਪ ਨੂੰ ਲੈ ਕੇ ਸਿਆਸਤ ਗਰਮ, ਅਕਾਲੀ ਦਲ ਨੇ ਕੱਢਿਆ ਕੈਂਡਲ ਮਾਰਚ - candle march
ਲੁਧਿਆਣਾ: ਮੁੱਲਾਂਪੁਰ 'ਚ ਹੋਏ ਸਮੂਹਿਕ ਬਲਾਤਕਾਰ ਮਾਮਲੇ ਨੂੰ ਲੈ ਕੇ ਸੂਬੇ ਦੀ ਸਿਆਸਤ ਵੀ ਗਰਮ ਹੋ ਗਈ ਹੈ। ਲੁਧਿਆਣਾ ਚ ਅਕਾਲੀ ਦਲ ਨੇ ਕੈਂਡਲ ਮਾਰਚ ਕੱਢਿਆ ਤੇ ਪੰਜਾਬ 'ਚ ਖਰਾਬ ਕਾਨੂੰਨੀ ਵਿਵਸਥਾ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨੇ ਸਾਧੇ।
ਅਕਾਲੀ ਦਲ ਦਾ ਕੈਂਡਲ ਮਾਰਚ
ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਚ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਨਾਕਾਮ ਸਾਬਿਤ ਰਹੀ ਹੈ। ਇਸਤਰੀ ਵਿੰਗ ਦੀ ਆਗੂ ਨੇ ਆਖਿਆ ਕਿ ਹੁਣ ਸੂਬੇ 'ਚ ਔਰਤਾਂ ਦੀ ਸੁਰੱਖਿਆ ਰੱਬ ਆਸਰੇ ਹੀ ਹੈ।