ਲੁਧਿਆਣਾ: ਜਨਤਾ ਕਰਫ਼ਿਊ ਤੋਂ ਬਾਅਦ ਪੂਰੇ ਪੰਜਾਬ ਨੂੰ ਸੂਬਾ ਸਰਕਾਰ ਵੱਲੋਂ 31 ਮਾਰਚ ਤੱਕ ਲੌਕ ਡਾਉਨ ਕੀਤਾ ਗਿਆ ਹੈ ਜਿਸ 'ਚ ਲੋਕਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ, ਆਵਾਜਈ ਤੇ ਫੈਕਟਰੀਆਂ ਆਦਿ ਨੂੰ ਬੰਦ ਕਰ ਦਿੱਤਾ ਗਿਆ ਹੈ। ਫੈਕਟਰੀਆਂ ਤੇ ਆਵਾਜਾਈ ਦੇ ਬੰਦ ਹੋਣ ਨਾਲ ਹਵਾ 'ਚ ਇਸ ਦਾ ਚੰਗਾ ਅਸਰ ਦੇਖਣ ਨੂੰ ਮਿਲਿਆ ਹੈ। ਹਵਾ ਪ੍ਰਦੂਸ਼ਣ ਘਟਿਆ ਹੈ ਤੇ ਹਵਾ ਦੀ ਕੁਆਲਿਟੀ 'ਚ ਵਾਧਾ ਹੋਇਆ ਹੈ।
ਲੁਧਿਆਣਾ ਸ਼ਹਿਰ ਵੱਧ ਪ੍ਰਦੂਸ਼ਣ ਕਾਰਨ ਹਮੇਸ਼ਾ ਸੁਰਖੀਆਂ 'ਚ ਰਹਿੰਦਾ ਸੀ ਜਿਥੇ ਪ੍ਰਦੂਸ਼ਣ ਦੀ ਮਾਤਰਾ ਸਾਰੇ ਸ਼ਹਿਰਾਂ ਨਾਲੋਂ ਵੱਧ ਹੁੰਦੀ ਹੈ ਪਰ ਲੋਕ ਡਾਉਨ ਮਗਰੋਂ ਹੁਣ ਇਥੇ ਪ੍ਰਦੂਸ਼ਣ ਬਹੁਤ ਘੱਟ ਹੋ ਗਿਆ ਹੈ। ਲੋਕਾਂ ਨੂੰ ਹੁਣ ਪ੍ਰਦੂਸ਼ਣ ਮੁਕਤ ਹਵਾ 'ਚ ਸਾਹ ਲੈ ਰਹੇ ਹਨ।
ਲੌਕਡਾਉਨ ਨਾਲ ਆਵਾਜਾਈ ਫੈਕਟਰੀਆਂ ਆਦਿ ਸਭ ਕੁਝ ਬੰਦ ਕਰ ਦਿੱਤੇ ਗਏ ਹਨ ਹੈ ਜਿਸ ਕਾਰਨ ਫੈਕਟਰੀਆਂ ਦਾ ਧੂੰਆ ਨਹੀਂ ਉਡ ਰਿਹਾ। ਇਸ ਲਈ ਹਵਾ ਪ੍ਰਦੂਸ਼ਣ ਘੱਟ ਹੋਇਆ ਹੈ। ਹਮੇਸ਼ਾ ਹੀ ਲੁਧਿਆਣਾ ਦੀ ਏਅਰ ਕੁਆਲਟੀ ਇੰਡੈਕਸ 100 ਤੋਂ ਵੱਧ ਹੁੰਦਾ ਸੀ ਜੋ ਕਿ ਹੁਣ 31 ਤੱਕ ਪਹੁੰਚ ਗਿਆ ਹੈ।