ਪੰਜਾਬ

punjab

ETV Bharat / state

ਟਿੱਡੀ ਦਲ ਨਾਲ ਨਜਿੱਠਣ ਲਈ ਪੰਜਾਬ ਖੇਤੀਬਾੜੀ ਵਿਭਾਗ ਤਿਆਰ - ਟਿੱਡੀ ਦਲ

ਰਾਜਸਥਾਨ 'ਚ ਕਹਿਰ ਮਚਾ ਰਹੇ ਟਿੱਡੀ ਦਲ ਤੋਂ ਬਚਣ ਲਈ ਪੰਜਾਬ ਦਾ ਖੇਤੀਬਾੜੀ ਵਿਭਾਗ ਤਿਆਰ ਹੈ। ਇਸ ਦੇ ਲਈ ਖੇਤੀਬਾੜੀ ਵਿਭਾਗ ਵੱਲੋਂ ਟੀਮਾਂ ਦਾ ਗਠਨ ਕੀਤਾ ਗਿਆ ਹੈ। ਖੇਤੀਬਾੜੀ ਅਧਿਕਾਰੀ ਬਲਦੇਵ ਸਿੰਘ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

tiddi dal
ਫ਼ੋਟੋ

By

Published : Jan 19, 2020, 3:12 PM IST

ਲੁਧਿਆਣਾ: ਪੰਜਾਬ ਦੇ ਨਾਲ ਲੱਗਦੇ ਸੂਬੇ ਰਾਜਸਥਾਨ ਦੇ ਵਿੱਚ ਸੈਂਕੜੇ ਏਕੜ ਫਸਲ ਤਬਾਹ ਕਰ ਚੁੱਕੇ ਟਿੱਡੀ ਦਲ ਤੋਂ ਪੰਜਾਬ ਦੇ ਕਿਸਾਨ ਵੀ ਸਹਿਮੇ ਹੋਏ ਹਨ ਪਰ ਪੰਜਾਬ ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਫਿਲਹਾਲ ਪੰਜਾਬ ਦੇ ਵਿੱਚ ਇਸ ਦਾ ਕੋਈ ਖਤਰਾ ਨਹੀਂ ਅਤੇ ਨਾ ਹੀ ਪੰਜਾਬ ਦੇ ਵਿੱਚ ਇਸ ਦਾ ਕਿਤੇ ਵੀ ਅਸਰ ਵੇਖਣ ਨੂੰ ਮਿਲਿਆ ਹੈ। ਲੁਧਿਆਣਾ ਪੰਜਾਬ ਖੇਤੀਬਾੜੀ ਅਫ਼ਸਰ ਬਲਦੇਵ ਸਿੰਘ ਨੇ ਦੱਸਿਆ ਕਿ ਜੇ ਟਿੱਡੀ ਦਲ ਦਾ ਪੰਜਾਬ 'ਚ ਕੋਈ ਖ਼ਤਰਾ ਹੁੰਦਾ ਵੀ ਹੈ ਤਾਂ ਖੇਤੀਬਾੜੀ ਵਿਭਾਗ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਵਿਸ਼ੇਸ਼ ਟੀਮਾਂ ਬਣਾਈਆਂ ਹਨ।

ਵੀਡੀਓ
ਜ਼ਿਲ੍ਹਾ ਖੇਤੀਬਾੜੀ ਅਫ਼ਸਰ ਬਲਦੇਵ ਸਿੰਘ ਨੇ ਦੱਸਿਆ ਹੈ ਕਿ ਟਿੱਡੀ ਦਲ ਦਾ ਕਹਿਰ ਇੰਨਾ ਜ਼ਿਆਦਾ ਹੈ ਕਿ ਉਹ ਰਾਤੋ-ਰਾਤ ਪੂਰੀ ਫਸਲ ਨੂੰ ਚੱਟ ਕਰ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਝੁੰਡ ਦੇ ਵਿੱਚ ਇਹ ਦਲ ਆਉਂਦਾ ਹੈ ਅਤੇ ਜੋ ਵੀ ਫ਼ਸਲ ਮਿਲੇ ਉਸ ਨੂੰ ਤਬਾਹ ਕਰ ਦਿੰਦਾ ਹੈ।ਉਨ੍ਹਾਂ ਦੱਸਿਆ ਕਿ 24 ਘੰਟੇ ਦੇ ਵਿੱਚ ਇਹ 150 ਕਿਲੋਮੀਟਰ ਦਾ ਸਫਰ ਤੈਅ ਕਰ ਲੈਂਦਾ ਹੈ ਪਰ ਇਸ ਦਾ ਖਤਰਾ ਜ਼ਿਆਦਾਤਰ ਰਾਜਸਥਾਨ ਦੇ ਨਾਲ ਲੱਗਦੇ ਪੰਜਾਬ ਦੇ ਜ਼ਿਲਿਆਂ ਜਿਵੇਂ ਬਠਿੰਡਾ, ਫਰੀਦਕੋਟ, ਮੁਕਤਸਰ ਆਦਿ ਵਿੱਚ ਜ਼ਰੂਰ ਸੀ ਪਰ ਹਾਲੇ ਤੱਕ ਇਸ ਦਾ ਅਸਰ ਪੰਜਾਬ ਦੇ ਵਿੱਚ ਨਹੀਂ ਹੈ।

ਉਨ੍ਹਾਂ ਕਿਹਾ ਕਿ ਟਿੱਡੀ ਦਲ ਜ਼ਿਆਦਾਤਰ ਰੇਤਲੀ ਥਾਵਾਂ 'ਤੇ ਆਪਣੇ ਡੇਰੇ ਲਾਉਂਦਾ ਹੈ। ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਟਿੱਡੀ ਦਲ 'ਤੇ ਠੱਲ੍ਹ ਪਾਉਣ ਲਈ ਵਿਸ਼ੇਸ਼ ਟੀਮਾਂ ਦਾ ਵੀ ਗਠਨ ਕੀਤਾ ਗਿਆ ਹੈ ਅਤੇ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਵੀ ਟਿੱਡੀ ਦਲ ਨਾਲ ਨਜਿੱਠਣ ਲਈ ਰਿਸਰਚ 'ਤੇ ਲੱਗੇ ਹੋਏ ਹਨ।

ABOUT THE AUTHOR

...view details