ਲੁਧਿਆਣਾ : ਪੰਜਾਬ ਵਿੱਚ ਬੀਤੇ ਦਿਨੀਂ ਆਏ ਹੜ੍ਹ ਕਾਰਨ 14 ਜ਼ਿਲ੍ਹਿਆਂ ਦੇ 1422 ਪਿੰਡ ਪ੍ਰਭਾਵਿਤ ਹੋਏ ਹਨ। ਹੜ੍ਹ ਕਾਰਨ 35 ਲੋਕਾਂ ਦੀ ਮੌਤ ਦੀ ਸਰਕਾਰ ਨੇ ਪੁਸ਼ਟੀ ਕੀਤੀ ਹੈ, ਜਦਕਿ 15 ਲੋਕ ਜ਼ਖਮੀ ਅਤੇ 3 ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਹਨ। ਹੜ੍ਹਾਂ ਤੋਂ ਬਾਅਦ ਹੁਣ ਸਿਹਤ ਮਹਿਕਮੇ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ, ਕਿਉਂਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਖਾਸ ਕਰਕੇ ਡੇਂਗੂ, ਮਲੇਰੀਆ ਦੇ ਨਾਲ ਡਾਇਰੀਆ ਦੀ ਲਪੇਟ ਵਿੱਚ ਲੋਕ ਆ ਰਹੇ ਹਨ। ਇਕੱਲੇ ਮੁਹਾਲੀ ਵਿੱਚ 65 ਮਾਮਲੇ ਸਾਹਮਣੇ ਆਏ ਹਨ, ਜਦਕਿ ਪਟਿਆਲਾ ਵਿੱਚ ਇੱਕ ਬੱਚੇ ਦੀ ਮੌਤ ਇਨਫ਼ੈਕਸ਼ਨ ਵਾਲਾ ਪਾਣੀ ਪੀਣ ਦੇ ਨਾਲ ਹੋ ਗਈ ਹੈ, ਜਿਸ ਨੂੰ ਲੈਕੇ ਸਿਹਤ ਮਹਿਕਮੇ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਹਨ।
ਲਗਾਤਾਰ ਫੈਲ ਰਿਹਾ ਡਾਇਰੀਆ:ਸੂਬੇ ਵਿੱਚ ਡਾਇਰੀਆ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਦਰਅਸਲ ਇਹ ਬਿਮਾਰੀ ਜਿਨ੍ਹਾਂ ਲੋਕਾਂ ਦੀ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ, ਉਨ੍ਹਾਂ ਨੂੰ ਤੇਜ਼ੀ ਨਾਲ ਲਗਦੀ ਹੈ। ਬਿਮਾਰੀ ਵਿੱਚ ਉਲਟੀਆਂ, ਦਸਤ ਦੇ ਨਾਲ ਤੇਜ਼ ਬੁਖਾਰ ਆਉਣਾ ਸੰਭਾਵਿਕ ਹੈ। ਕਿਸੇ ਵੀ ਤਰ੍ਹਾਂ ਦੇ ਬੈਕਟੀਰੀਆ ਇਨਫੈਕਸ਼ਨ ਦੇ ਨਾਲ ਇਹ ਬਿਮਾਰੀ ਫੈਲਦੀ ਹੈ। ਜ਼ਿਆਦਾਤਰ ਬਰਸਾਤਾਂ ਦੇ ਦਿਨਾਂ ਦੇ ਵਿੱਚ ਇਹ ਬਿਮਾਰੀ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਪਰ ਹੁਣ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹ ਦੀ ਮਾਰ ਪੈਣ ਕਰਕੇ ਇਸ ਬਿਮਾਰੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਿਹਤ ਮਹਿਕਮੇ ਵੱਲੋਂ ਲੋਕਾਂ ਨੂੰ ਸਾਫ ਸੁਥਰਾ ਪਾਣੀ ਉਬਾਲ ਕੇ ਪੀਣ, ਬਰਸਾਤਾਂ ਦੇ ਦੌਰਾਨ ਬਾਜ਼ਾਰੀ ਖਾਣਾ ਨਾ ਖਾਣ, ਆਪਣਾ ਆਲਾ-ਦੁਆਲਾ ਸਾਫ਼ ਰੱਖਣ ਸਬੰਧੀ ਹਦਾਇਤ ਜਾਰੀ ਕੀਤੀ ਗਈ ਹੈ।
- ਅਧਿਆਪਕਾਂ 'ਤੇ ਦਰਜ ਪੰਜ ਸਾਲ ਪੁਰਾਣੇ ਕੇਸ ਮੁੜ ਖੋਲ੍ਹੇ, ਅਧਿਆਪਕਾਂ 'ਤੇ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ
- Ujh River level increased: ਇਕ ਵਾਰ ਫਿਰ ਵਧਿਆ ਉਝ ਦਰਿਆ ਦਾ ਪੱਧਰ, ਪ੍ਰਸ਼ਾਸਨ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਤੇ ਜਾਣ ਦੇ ਨਿਰਦੇਸ਼
- Chamomile: ਨਮਾਮੀ ਗੰਗੇ ਪ੍ਰੋਜੈਕਟ ਦੇ ਸੀਵਰ ਟ੍ਰੀਟਮੈਂਟ ਪਲਾਂਟ 'ਚ ਵੱਡਾ ਹਾਦਸਾ, ਕਰੰਟ ਲੱਗਣ ਨਾਲ 15 ਲੋਕਾਂ ਦੀ ਮੌਤ