ਪੰਜਾਬ

punjab

ETV Bharat / state

ਕਿਸਾਨਾਂ ਤੋਂ ਬਾਅਦ ਟੈਕਸੀ ਚਾਲਕ ਲਗਾਉਣਗੇ ਜੰਤਰ ਮੰਤਰ 'ਤੇ ਧਰਨਾ - Taxi UnionPeasant movement

ਕਿਸਾਨਾਂ ਤੋਂ ਬਾਅਦ ਹੁਣ 22 ਫ਼ਰਵਰੀ ਨੂੰ ਪੂਰੇ ਭਾਰਤ ਦੇ ਟੈਕਸੀ ਚਾਲਕ ਅਤੇ ਮਾਲਕ ਹੁਣ ਕੇਂਦਰ ਦੁਆਰਾ ਬਣਾਏ ਗਏ ਨਵੇਂ ਟੈਕਸ ਕਾਨੂੰਨਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਲਈ ਦਿੱਲੀ ਜੰਤਰ ਮੰਤਰ ਉੱਪਰ ਧਰਨਾ ਪ੍ਰਦਰਸ਼ਨ ਕਰਨ ਜਾ ਰਹੇ ਹਨ। ਟੈਕਸੀ ਯੂਨੀਅਨ ਲੁਧਿਆਣਾ ਦੇ ਬੁਲਾਰਿਆਂ ਨੇ ਕਿਹਾ ਕਿ ਕਿਹਾ ਕੇਂਦਰ ਦੀ ਸੁੱਤੀ ਪਈ ਸਰਕਾਰ ਨੂੰ ਜਗਾਉਣ ਵਾਸਤੇ ਇਹ ਧਰਨਾ ਲਾਇਆ ਜਾ ਰਿਹਾ ਹੈ।

dharna at Jantar Mantar
ਜੰਤਰ ਮੰਤਰ 'ਤੇ ਧਰਨਾ

By

Published : Feb 21, 2021, 4:01 PM IST

ਲੁਧਿਆਣਾ: ਕਿਸਾਨਾਂ ਤੋਂ ਬਾਅਦ ਹੁਣ 22 ਫ਼ਰਵਰੀ ਨੂੰ ਪੂਰੇ ਭਾਰਤ ਦੇ ਟੈਕਸੀ ਚਾਲਕ ਅਤੇ ਮਾਲਕ ਹੁਣ ਕੇਂਦਰ ਦੁਆਰਾ ਬਣਾਏ ਗਏ ਨਵੇਂ ਟੈਕਸ ਕਾਨੂੰਨਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਲਈ ਦਿੱਲੀ ਜੰਤਰ ਮੰਤਰ ਉੱਪਰ ਧਰਨਾ ਪ੍ਰਦਰਸ਼ਨ ਕਰਨ ਜਾ ਰਹੇ ਹਨ।

ਟੈਕਸੀ ਯੂਨੀਅਨ ਲੁਧਿਆਣਾ ਦੇ ਬੁਲਾਰਿਆਂ ਨੇ ਕਿਹਾ ਕਿ ਕਿਹਾ ਕੇਂਦਰ ਦੀ ਸੁੱਤੀ ਪਈ ਸਰਕਾਰ ਨੂੰ ਜਗਾਉਣ ਵਾਸਤੇ ਇਹ ਧਰਨਾ ਲਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਤਕਰੀਬਨ ਪਿਛਲੇ ਤਿੰਨ ਮਹੀਨਿਆਂ ਤੋਂ ਕਿਸਾਨ ਦਿੱਲੀ ਵਿੱਚ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਪਰ ਅਜੇ ਤੱਕ ਕੋਈ ਵੀ ਹੱਲ ਨਹੀਂ ਨਿਕਲਿਆ। ਅਸੀਂ ਕਿਸਾਨ ਅੰਦੋਲਨ ਵਿੱਚ ਵੀ ਸ਼ਿਰਕਤ ਕਰਾਂਗੇ।

ਕਿਸਾਨਾਂ ਤੋਂ ਬਾਅਦ ਟੈਕਸੀ ਚਾਲਕ ਲਗਾਉਣਗੇ ਜੰਤਰ ਮੰਤਰ 'ਤੇ ਧਰਨਾ

ਅਜ਼ਾਦ ਟੈਕਸੀ ਯੂਨੀਅਨ ਦੇ ਵਾਇਸ ਪ੍ਰਧਾਨ ਸ਼ਰਨਜੀਤ ਸਿੰਘ ਕਲਸੀ ਦਾ ਕਹਿਣਾ ਹੈ ਕਿ ਸਰਕਾਰ ਦੁਆਰਾ ਬਣਾਏ ਗਏ ਨਵੇਂ ਕਨੂੰਨ ਉਨ੍ਹਾਂ ਦੇ ਖਿਲਾਫ਼ ਹਨ ਅਤੇ ਨਵੇਂ ਕਾਨੂੰਨ ਕਿਤੇ ਨਾ ਕਿਤੇ ਕੋ-ਆਪ੍ਰੇਟਿਵ ਘਰਾਣਿਆਂ ਨੂੰ ਫਾਇਦਾ ਦੇਣ ਲਈ ਬਣਾਏ ਗਏ ਹਨ।

ਕਲਸੀ ਨੇ ਕਿਹਾ ਕਿ ਉਹ ਸੰਨ 2017 ਤੋਂ ਉਹ ਸਰਕਾਰ ਨੂੰ ਚਿੱਠੀਆਂ ਪਾ ਰਹੇ ਹਨ ਪਰ ਸਰਕਾਰ ਨੇ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ, ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਨੇ ਹੁਣ ਵੀ ਧਿਆਨ ਨਾ ਦਿੱਤਾ, ਤਾਂ ਕੋਈ ਵੱਡਾ ਫ਼ੈਸਲਾ ਲਿਆ ਜਾ ਸਕਦਾ ਹੈ ।

ਇਹ ਵੀ ਪੜ੍ਹੋ: ਕੈਪਟਨ ਨੇ ਕੇਂਦਰ ਤੋਂ ਕੋਵਿਡ ਟੀਕਾਕਰਣ ਸਬੰਧੀ ਸਲਾਹ-ਮਸ਼ਵਰਾ ਕਰਨ ਦੀ ਕੀਤੀ ਅਪੀਲ

ABOUT THE AUTHOR

...view details