ਪੰਜਾਬ

punjab

ETV Bharat / state

ਪੰਜਾਬ ਵਿੱਚ ਅਸੀਂ ਭਗਵਾ ਲਹਿਰਾਵਾਂਗੇ: ਮਨੋਜ ਤਿਵਾੜੀ - ਪੰਜਾਬ ਵਿੱਚ ਚੋਣਾਂ

ਅੱਜ ਭਾਜਪਾ ਦੇ ਭੋਜਪੁਰੀ ਅਦਾਕਾਰ ਅਤੇ ਸਾਂਸਦ ਮਨੋਜ ਤਿਵਾੜੀ ਲੁਧਿਆਣਾ 'ਚ ਪ੍ਰਚਾਰ ਕਰਨ ਪਹੁੰਚੇ ਜਿਨ੍ਹਾਂ ਨੂੰ ਸੁਣਨ ਲਈ ਵੱਡੀ ਤਾਦਾਦ ਵਿਚ ਪਰਵਾਸੀ ਭਾਈਚਾਰਾ ਇਕੱਠਾ ਹੋਇਆ।

ਪੰਜਾਬ ਵਿੱਚ ਅਸੀਂ ਭਗਵਾ ਲਹਿਰਾਵਾਗੇ:ਅਦਾਕਾਰ ਮਨੋਜ ਤਿਵਾੜੀ
ਪੰਜਾਬ ਵਿੱਚ ਅਸੀਂ ਭਗਵਾ ਲਹਿਰਾਵਾਗੇ:ਅਦਾਕਾਰ ਮਨੋਜ ਤਿਵਾੜੀ

By

Published : Feb 17, 2022, 9:29 PM IST

ਲੁਧਿਆਣਾ: ਕਾਂਗਰਸ ਦੇ ਮੁੱਖ ਮੰਤਰੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਲੋਂ ਬੀਤੇ ਦਿਨੀਂ ਯੂ.ਪੀ ਬਿਹਾਰ ਦੇ ਲੋਕਾਂ ਦੇ ਦਿੱਤੇ ਗਏ ਵਿਵਾਦਿਤ ਬਿਆਨ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਹਾਲਾਂਕਿ ਇਸ ਮਾਮਲੇ ਤੇ ਚਰਨਜੀਤ ਸਿੰਘ ਚੰਨੀ ਦਾ ਸਪੱਸ਼ਟੀਕਰਨ ਵੀ ਆ ਚੁੱਕਾ ਹੈ।

ਪਰ ਭਾਜਪਾ ਇਸ ਗੱਲ ਦਾ ਆਪਣੇ ਸਟਾਰ ਪ੍ਰਚਾਰਕਾਂ ਨੂੰ ਖਾਸ ਤੌਰ ਤੇ ਲੁਧਿਆਣਾ ਦੇ ਵਿੱਚ ਉਨ੍ਹਾਂ ਇਲਾਕਿਆਂ ਵਿੱਚ ਪ੍ਰਚਾਰ ਕਰਵਾ ਰਹੀ ਹੈ ਜਿਥੇ ਪਰਵਾਸੀ ਲੇਬਰ ਵੱਡੀ ਤਾਦਾਦ ਵਿਚ ਰਹਿੰਦੀ ਹੈ। ਅੱਜ ਭਾਜਪਾ ਦੇ ਭੋਜਪੁਰੀ ਅਦਾਕਾਰ ਅਤੇ ਸਾਂਸਦ ਮਨੋਜ ਤਿਵਾੜੀ ਲੁਧਿਆਣਾ 'ਚ ਪ੍ਰਚਾਰ ਕਰਨ ਪਹੁੰਚੇ ਜਿਨ੍ਹਾਂ ਨੂੰ ਸੁਣਨ ਲਈ ਵੱਡੀ ਤਾਦਾਦ ਵਿਚ ਪਰਵਾਸੀ ਭਾਈਚਾਰਾ ਇਕੱਠਾ ਹੋਇਆ।

ਪੰਜਾਬ ਵਿੱਚ ਅਸੀਂ ਭਗਵਾ ਲਹਿਰਾਵਾਗੇ:ਅਦਾਕਾਰ ਮਨੋਜ ਤਿਵਾੜੀ

ਇਸ ਦੌਰਾਨ ਮਨੋਜ ਤਿਵਾੜੀ ਨੇ ਪਰਵਾਸੀ ਭਾਈਚਾਰੇ ਨੂੰ ਆਪਣੇ ਵੱਲ ਕਰਨ ਲਈ ਉਨ੍ਹਾਂ ਨੂੰ ਭੋਜਪੁਰੀ ਦੇ ਨਾਲ ਕਈ ਹਿੰਦੀ ਗਾਣੇ ਵੀ ਸੁਣਾਏ, ਜਿਨ੍ਹਾਂ ਨੂੰ ਸੁਣਨ ਲਈ ਵੱਡੀ ਤਾਦਾਦ ਵਿਚ ਇਕੱਠ ਹੋ ਗਿਆ।

ਇਸ ਦੌਰਾਨ ਮਨੋਜ ਤਿਵਾੜੀ ਨੇ ਆਮ ਆਦਮੀ ਪਾਰਟੀ (AAP) ਅਤੇ ਕਾਂਗਰਸ 'ਤੇ ਜੰਮ ਕੇ ਨਿਸ਼ਾਨਾ ਵਿਨ੍ਹਦਿਆ ਕਿਹਾ ਕਿ ਜੇਕਰ ਪੰਜਾਬ ਨੂੰ ਵਿਕਾਸ ਦੀਆਂ ਨਵੀਆਂ ਲੀਹਾਂ ਤੇ ਲਿਜਾਣਾ ਹੈ ਤਾਂ ਮੋਦੀ ਜੀ ਨੂੰ ਵੀ ਪੰਜਾਬ ਦੇ ਅੰਦਰ ਲਿਆਉਣਾ ਜ਼ਰੂਰੀ ਹੈ। ਉਨ੍ਹਾਂ ਲੁਧਿਆਣਾ ਦੇ ਕੇਂਦਰੀ ਹਲਕੇ ਤੋਂ ਉਮੀਦਵਾਰ ਗੁਰਦੇਵ ਸ਼ਰਮਾ ਦੇਬੀ ਦੇ ਹੱਕ ਚ ਪ੍ਰਚਾਰ ਕੀਤਾ।

ਇਹ ਵੀ ਪੜ੍ਹੋ:-ਚਰਨਜੀਤ ਚੰਨੀ 'ਤੇ FIR ਦਰਜ ਹੋਣ ਤੋਂ ਬਾਅਦ ਸਾਹਮਣੇ ਆਇਆ ਵੱਡਾ ਬਿਆਨ

ABOUT THE AUTHOR

...view details