ਲੁਧਿਆਣਾ: ਸਥਾਨਕ ਡਿਪਟੀ ਕਮਿਸ਼ਨਰ ਵੱਲੋਂ 20 ਅਪ੍ਰੈਲ ਤੋਂ ਦਿੱਤੀ ਜਾਣ ਵਾਲੀਆਂ ਛੋਟਾਂ ਸਬੰਧੀ ਲਿਸਟ ਜਾਰੀ ਕੀਤੀ ਗਈ ਹੈ। ਲਿਸਟ ਦੇ ਮੁਤਾਬਕ, ਕਿਸੇ ਵੀ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਦੇਣ ਵਾਲਿਆਂ ਨੂੰ ਛੋਟ, ਪੋਲਟਰੀ ਫਾਰਮ ਜਾਂ ਹੋਰ ਜਾਨਵਰ ਪਾਲਣ ਵਾਲੇ ਸੰਸਥਾਵਾਂ ਨੂੰ ਛੋਟ ਹੋਵੇਗੀ, ਜਾਨਵਰਾਂ ਲਈ ਖਾਣਾ ਬਣਾਉਣ ਵਾਲੇ ਜਾਂ ਵੇਚਣ ਵਾਲਿਆਂ ਨੂੰ ਹੋਵੇਗੀ ਕਰਫਿਊ ਦੌਰਾਨ ਛੋਟ, ਬੈਂਕ ਮੁਲਾਜ਼ਮਾਂ ਨੂੰ ਤੈਅ ਸਮੇਂ ਦੌਰਾਨ ਕੰਮ ਕਰਨ ਦੀ ਪਰਮਿਸ਼ਨ, ਆਂਗਨਵਾੜੀਆਂ ਰਾਹੀਂ 15 ਦਿਨ ਵਿੱਚ ਇੱਕ ਵਾਰ ਪਹੁੰਚਾਇਆ ਜਾਵੇਗਾ ਰਾਸ਼ਨ, ਬੱਚਿਆਂ ਦੇ ਘਰ ਤੱਕ ਵੀ ਪਹੁੰਚਾਇਆ ਜਾਵੇਗਾ।
ਖਾਣਾ, ਬੱਚਿਆਂ ਨੂੰ ਆਂਗਨਵਾੜੀ ਆਉਣ ਦੀ ਨਹੀਂ ਹੋਵੇਗੀ ਆਗਿਆ, ਮਨਰੇਗਾ ਅਧੀਨ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਕੰਮ ਕਰਨ ਦੀ ਹੋਵੇਗੀ ਛੋਟ ਪਰ ਨਿਯਮਾਂ ਦੀ ਕਰਨੀ ਹੋਵੇਗੀ ਪਾਲਣਾ, ਸਾਮਾਨ ਦੀ ਢੋਆ-ਢੁਆਈ ਕਰਨ ਵਾਲੀ ਪਬਲਿਕ ਟਰਾਂਸਪੋਰਟ ਨੂੰ ਵੀ ਮਿਲੀ ਆਗਿਆ, ਕੌਮੀ ਸ਼ਾਹ ਰਾਹ ਤੇ ਬਣੇ ਢਾਬਿਆਂ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਪਰ ਸਿਰਫ ਖਾਣਾ ਪੈਕ ਕਰਵਾ ਕੇ ਲਿਜਾਇਆ ਜਾਵੇਗਾ ਉੱਥੇ ਬੈਠ ਕੇ ਖਾਣ ਦੀ ਇਜਾਜ਼ਤ ਨਹੀਂ ਮਿਲੇਗੀ।