ਲੁਧਿਆਣਾ:ਤਾਜਪੁਰ ਰੋਡ ਸਥਿਤ ਡੇਅਰੀ ਐਸੋਸੀਏਸ਼ਨ (Dairy Association) ਨੇ ਮੀਟਿੰਗ ਕਰਕੇ ਦੁੱਧ ਦਾ ਰੇਟ 2 ਰੁਪਏ ਪ੍ਰਤੀ ਲੀਟਰ ਵਧਾ ਦਿੱਤਾ ਹੈ।ਇਹ ਰੇਟ (Rate) 1 ਜੁਲਾਈ ਤੋਂ ਲਾਗੂ ਹੋਵੇਗਾ। AMUL ਵੱਲੋਂ ਦੁੱਧ ਦਾ 2 ਰੁਪਏ ਰੇਟ ਵਧਾਉਣ ਦੇ ਫੈਸਲੇ ਤੋਂ ਬਾਅਦ ਲੁਧਿਆਣਾ ਦੀ ਡੇਅਰੀ ਐਸੋਸੀਏਸ਼ਨ ਨੇ ਰੇਟ ਵਧਾਉਣ ਦਾ ਫੈਸਲਾ ਲਿਆ ਹੈ।ਇਸ ਬਾਰੇ ਡੇਅਰੀ ਐਸੋਸੀਏਸ਼ਨ ਦੇ ਪ੍ਰਧਾਨ ਡੀ.ਐਸ ਓਬਰਾਏ ਦਾ ਕਹਿਣਾ ਹੈ ਕਿ ਬਾਜ਼ਾਰ ਵਿਚ ਦਾਣਾ, ਹਰਾ, ਤੂੜੀ ਅਤੇ ਖਲ ਦੇ ਰੇਟ ਦਿਨੋਂ ਦਿਨ ਵੱਧ ਗਏ ਹਨ।ਉਨ੍ਹਾਂ ਨੇ ਕਿਹਾ ਹੈ ਕਿ ਵੱਧਦੀ ਮਹਿੰਗਾਈ ਨੂੰ ਮੱਦੇਨਜ਼ਰ ਰੱਖਦੇ ਹੋਏ ਡੇਅਰੀ ਐਸੋਸੀਏਸ਼ਨ ਨੇ ਮੀਟਿੰਗ ਕੀਤੀ ਅਤੇ 1 ਜੁਲਾਈ ਤੋਂ ਦੁੱਧ ਦਾ ਰੇਟ 2 ਰੁਪਏ ਵਧਾ ਦਿੱਤਾ ਗਿਆ ਹੈ।ਉਨ੍ਹਾਂ ਨੇ ਕਿਹਾ ਹੈ ਕਿ ਹੋਰ ਪ੍ਰਾ੍ਈਵੇਟ ਕੰਪਨੀ ਜਿਵੇ AMUL ਅਤੇ Nanda ਕੰਪਨੀ ਨੇ ਵੀ ਦੁੱਧ ਦਾ ਰੇਟ 2 ਰੁਪਏ ਪ੍ਰਤੀ ਕਿਲੋ ਵਧਾ ਦਿੱਤਾ ਹੈ।ਇਸ ਨੂੰ ਮੱਦੇਨਜ਼ਰ ਰੱਖਦੇ ਹੋਏ 2 ਰੁਪਏ ਕਿਲੋ ਦੁੱਧ ਦਾ ਰੇਟ ਵਧਾਇਆ ਗਿਆ ਹੈ।
ਡੇਅਰੀ ਉਤਪਾਦਕਾਂ ਦਾ ਕਹਿਣਾ ਹੈ ਕਿ ਮਹਿੰਗਾਈ ਇੰਨੀ ਕੁ ਵੱਧ ਗਈ ਹੈ ਕਿ ਗੁਜ਼ਾਰਾ ਹੋਣਾ ਮੁਸ਼ਕਿਲ ਹੋਇਆ ਪਿਆ ਹੈ ਕਿਉਕਿ ਦੁੱਧ ਦਾ ਰੇਟ ਘੱਟ ਹੋਣ ਕਰਕੇ ਘਾਟਾ ਪੈ ਰਿਹਾ ਸੀ ਪਰ ਡੇਅਰੀ ਐਸੋਸੀਏਸ਼ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ।