ਲੁਧਿਆਣਾ:ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵੱਲੋਂ ਪੰਜਾਬ ਪੁਲਿਸ ਦੇ 3 ਮੁਲਾਜ਼ਮਾਂ 'ਤੇ ਬੀਤੇ ਦਿਨ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਮਾਮਲੇ ਵਿੱਚ ਇੱਕ ਏਐਸਆਈ (ASI) ਅਤੇ ਮਹਿਲਾ ਪੁਲਿਸ ਮੁਲਾਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਜਦੋਂ ਕਿ 1 ਏਐਸਆਈ ਵਿਜੀਲੈਂਸ ਦੀ ਗ੍ਰਿਫਤ ਤੋਂ ਬਾਹਰ ਹੈ। ਇਸ ਪੂਰੇ ਮਾਮਲੇ 'ਚ ਵਿਜੀਲੈਂਸ ਨੂੰ ਸ਼ਿਕਾਇਤ ਦੇਣ ਵਾਲੇ ਪੀੜਤ ਨੇ ਦੱਸਿਆ ਕਿ ਸਿਰਫ ਉਹ ਇਕੱਲਾ ਨਹੀਂ ਸਗੋਂ ਉਸ ਦੇ ਨਾਲ ਦੇ ਕਈ ਅਜਿਹੇ ਹਨ ਜਿਨ੍ਹਾਂ ਦੇ ਜਾਅਲੀ ਦਸਤਾਵੇਜ਼ ਲਾਉਣ ਨੂੰ ਲੈ ਕੇ ਮਾਮਲਾ ਦਰਜ ਹੋਇਆ ਸੀ।
ਰਿਸ਼ਵਤ ਲੈ ਕੇ ਜਾਅਲੀ ਦਸ਼ਤਾਵੇਜ ਬਣਾਉਣ ਵਾਲੇ ਅਫ਼ਸਰਾਂ ਉਤੇ 3 ਸਾਲ ਬਾਅਦ ਕਾਰਵਾਈ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਇਕ ਏਜੰਟ ਨੂੰ ਮਿਲਿਆ ਸੀ। ਉਸ ਨੇ 4 ਲੱਖ ਰੁਪਏ ਦੀ ਮੰਗ ਕੀਤੀ ਸੀ ਉਨ੍ਹਾਂ ਕਿਹਾ ਕੇ ਪੁਲਿਸ ਪ੍ਰਸ਼ਸ਼ਨ ਵੱਲੋਂ ਹੀ ਉਸ ਨੂੰ ਸਾਰੇ ਜਾਲੀ ਕਾਗਜ਼ਾਤ ਬਣਾ ਕੇ ਦਿੱਤੇ ਗਏ ਸਨ ਜਿਸ ਤੋਂ ਬਾਅਦ ਉਸ ਨੇ ਰਿਸ਼ਵਤ ਲੈਂਦਿਆਂ ਦੀ ਪੂਰੀ ਵੀਡੀਓ ਬਣਾ ਕੇ ਸੀਐਮ ਪੰਜਾਬ ਵੱਲੋਂ ਚਲਾਈ ਗਈ ਹੈਲਪਲਾਈਨ ਨੰਬਰ ਤੇ ਪਾਈ। ਇਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਗਈ। ਇਸ ਮਾਮਲੇ ਵਿੱਚ ਦੋ ਏਐਸਆਈ (asi) ਅਤੇ ਇਕ ਮਹਿਲਾ ਹੋਮਗਾਰਡ ਕੇ ਇਲਜਾਮ ਲਗਾਏ ਗਏ ਸਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਜੀਤ ਸਿੰਘ ਨੇ ਦੱਸਿਆ ਕਿ ਸਾਢੇ 3 ਸਾਲ ਪਹਿਲਾਂ ਉਹ ਇਸ ਦਾ ਸ਼ਿਕਾਰ ਹੋਇਆ ਸੀ।
ਉਧਰ ਦੂਜੇ ਪਾਸੇ ਇਸ ਦੇ ਮਾਮਲੇ ਦੇ ਵਿਚ ਲੁਧਿਆਣਾ ਵਿਜੀਲੈਂਸ ਦੇ ਐਸਐਸਪੀ ਰਵਿੰਦਰ ਪਾਲ ਸਿੰਘ ਸੰਧੂ (SSP Ravinder Pal Singh Sandhu) ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਸੀਐਮਐਂਟੀ ਕਰਪਸ਼ਨ (CMNT Corruption) ਹੈਲਪਲਾਈਨ ਨੰਬਰ ਤੇ ਪੁਲਿਸ ਮੁਲਾਜ਼ਮਾਂ ਵੱਲੋਂ ਰਿਸ਼ਵਤ ਲੈਂਦਿਆਂ ਦੀ ਵੀਡੀਓ ਪਾ ਕੇ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ 2 ਏਐਸਆਈ (asi) ਅਤੇ ਇਕ ਮਹਿਲਾ ਹੋਮਗਾਰਡ ਤੇ ਮਾਮਲਾ ਦਰਜ ਕੀਤਾ ਗਿਆ ਹੈ 2 ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ 1 ਏਐਸਆਈ ਮਾਮਲੇ ਦੇ ਵਿਚ ਫਰਾਰ ਹੈ।
ਇਹ ਵੀ ਪੜ੍ਹੋ:-Gyanvapi Masjid case ਹਿੰਦੂ ਪੱਖ ਵਿੱਚ ਅਦਾਲਤ ਦਾ ਫੈਸਲਾ, ਮੁਸਲਿਮ ਪੱਖ ਦੀ ਪਟੀਸ਼ਨ ਖਾਰਿਜ਼