ਲੁਧਿਆਣਾ: ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਵੱਲੋਂ ਬੀਤੇ ਦਿਨੀਂ ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਦਿੱਤੇ ਗਏ ਵਿਵਾਦਿਤ ਬਿਆਨ ਤੇ ਜਿੱਥੇ ਸਿਆਸਤ ਲਗਾਤਾਰ ਗਰਮਾਉਂਦੀ ਜਾ ਰਹੀ ਹੈ ਉਥੇ ਹੀ ਲੁਧਿਆਣਾ ਤੋਂ ਸਮਾਜ ਸੇਵੀ ਅਤੇ ਸੀਨੀਅਰ ਵਕੀਲ ਨਰਿੰਦਰ ਆਦਿਆ ਨੇ ਕੰਗਨਾ ਰਣੌਤ ਦੇ ਖ਼ਿਲਾਫ਼ ਅਦਾਲਤ ਚ ਕੇਸ ਫਾਈਲ ਕੀਤਾ ਹੈ ਜਿਸ ਦੀ ਕੱਲ ਸੁਣਵਾਈ ਹੋਣੀ ਹੈ। ਅਦਿਆ ਨੇ ਕਿਹਾ ਕਿ 124 ਆਈ ਪੀ ਸੀ, 153 ਅਤੇ 153 ਏ ਦੇ ਨਾਲ 499 ਤਹਿਤ ਕੇਸ ਫਾਈਲ ਕੀਤਾ ਗਿਆ ਹੈ।
ਲੁਧਿਆਣਾ ’ਚ ਕੰਗਨਾ ਰਣੌਤ ਦੇ ਖ਼ਿਲਾਫ਼ ਅਦਾਲਤ ’ਚ ਕੇਸ - ਲੁਧਿਆਣਾ ਦੇ ਇੱਕ ਵਕੀਲ ਨੇ ਅਦਾਲਤ ਵਿੱਚ ਕੇਸ ਦਾਖਲ
ਆਜਾਦੀ ਪ੍ਰਤੀ ਵਿਵਾਦਤ ਬਿਆਨ ਦੇ ਕੇ ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ (Kangna Ranaut) ਨੇ ਝੰਜਟ ਸਹੇੜ ਲਿਆ ਹੈ। ਕਿਸਾਨ ਆਗੂ ਤੇ ਹੋਰ ਦੇਸ਼ ਪ੍ਰੇਮੀਆਂ ਨੇ ਇਸ ਮੁੱਦੇ ’ਤੇ ਉਸ ਨੂੰ ਘੇਰਾ ਪਾ ਲਿਆ ਹੈ। ਹੁਣ ਲੁਧਿਆਣਾ ਦੇ ਇੱਕ ਵਕੀਲ ਨੇ ਅਦਾਲਤ ਵਿੱਚ ਕੇਸ ਦਾਖਲ (Case filed in Ludhiana Court) ਕਰ ਦਿੱਤਾ ਹੈ। ਇਸ ਦੀ ਸੁਣਵਾਈ ਛੇਤੀ ਹੋਵੇਗੀ।
ਲੁਧਿਆਣਾ ’ਚ ਕੰਗਨਾ ਰਣੌਤ ਦੇ ਖ਼ਿਲਾਫ਼ ਅਦਾਲਤ ’ਚ ਕੇਸ