ਲੁਧਿਆਣਾ:ਕੋਰੋਨਾ ਮਹਾਂਮਾਰੀ ਦੇ ਕਾਰਨ ਜਿਲ੍ਹੇ ’ਚ ਲੱਗਣ ਵਾਲੇ ਸਾਰਸ ਮੇਲੇ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਸਾਰਸ ਮੇਲਾ 15 ਤੋਂ ਲੈ ਕੇ 26 ਮਾਰਚ ਤੱਕ ਲੱਗਣਾ ਸੀ। ਇਸ ਸਬੰਧ ’ਚ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਲਗਾਤਾਰ ਕੋਰੋਨਾ ਮਹਾਂਮਾਰੀ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਮਾਰਚ ਮਹੀਨੇ ’ਚ ਜਿਲ੍ਹੇ ’ਚ ਲੱਗਣ ਵਾਲੇ ਸਾਰਸ ਮੇਲੇ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਵਿੱਚ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸ ਵਿਚ ਇਨਡੋਰ ਪ੍ਰੋਗਰਾਮਾਂ ਦੇ ਵਿੱਚ 100 ਤੋਂ ਵੱਧ ਲੋਕਾਂ ਦੇ ਇਕੱਠ ਨੂੰ ਮਨਾਹੀ ਹੈ। ਜਦਕਿ ਬਾਹਰ ਦੇ ਪ੍ਰੋਗਰਾਮਾਂ ਦੇ ਵਿੱਚ 200 ਤੋਂ ਵੱਧ ਲੋਕਾਂ ਦੇ ਇਕੱਠ ਦੀ ਮਨਾਹੀ ਹੈ, ਜਿਸ ਕਰਕੇ ਸਾਰਸ ਮੇਲੇ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਹੈ।
22 ਸੂਬਿਆਂ ਵੱਲੋਂ ਲਿਆ ਜਾਣਾ ਸੀ ਹਿੱਸਾ