ਪੰਜਾਬ

punjab

By

Published : Mar 29, 2021, 4:43 PM IST

ETV Bharat / state

ਨਸ਼ੇ ਦੀ ਖਾਤਰ ਨਸ਼ੇੜੀ ਨੇ ਲਈ ਇੱਕ ਨੌਜਵਾਨ ਦੀ ਲਈ ਜਾਨ

ਜਸਵੀਰ ਸਿੰਘ ਯੋਗਾ ਦੇਰ ਰਾਤ ਆਪਣੇ ਜੀਜੇ ਨਾਲ ਦਵਾਈ ਲੈ ਕੇ ਪਿੰਡ ਜਾ ਰਿਹਾ ਸੀ ਤਾਂ ਰਸਤੇ ’ਚ ਇੱਕ ਨਸ਼ੇੜੀ ਨੇ ਉਹਨਾਂ ’ਤੇ ਅਚਾਨਕ ਹਮਲਾ ਕਰ ਦਿੱਤਾ। ਜਿਸ ਕਾਰਨ ਜਸਵੀਰ ਸਿੰਘ ਬੁਰ੍ਹੀ ਤਰ੍ਹਾਂ ਜਖਮੀ ਹੋ ਗਿਆ ਤੇ ਉਸ ਦੀ ਮੌਤ ਗਈ ਜਦਕਿ ਨਸ਼ੇੜੀ ਪੈਸੇ ਲੈ ਫਰਾਰ ਹੋ ਗਿਆ।

ਨਸ਼ੇੜੀ ਨੇ ਲੁੱਟ ਦੀ ਵਾਰਦਾਤ ਦੌਰਾਨ ਇੱਕ ਨੌਜਵਾਨ ਦੀ ਲਈ ਜਾਨ
ਨਸ਼ੇੜੀ ਨੇ ਲੁੱਟ ਦੀ ਵਾਰਦਾਤ ਦੌਰਾਨ ਇੱਕ ਨੌਜਵਾਨ ਦੀ ਲਈ ਜਾਨ

ਲੁਧਿਆਣਾ: ਹਲਕਾ ਸਮਰਾਲਾ ’ਚ ਦਿਨੋ-ਦਿਨ ਲੁੱਟ ਖੋਹਾ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ ਤੇ ਇਹ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਤਾਜਾ ਮਾਮਲਾ ਸਮਰਾਲਾ ਦੇ ਨਜ਼ਦੀਕ ਪੈਂਦੇ ਪਿੰਡ ਢਿੱਲਵਾਂ ਦਾ ਹੈ ਜਿਥੇ ਦੇਰ ਰਾਤ ਮੋਟਰਸਾਇਕਲ ’ਤੇ ਘਰ ਪਰਤ ਰਹੇ 2 ਨੌਜਵਾਨ ’ਤੇ ਲੁਟੇਰੇ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਇੱਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਜੋ ਕਿ ਘਟਨਾ ਸਮੇ ਆਪਣੇ ਇੱਕ ਰਿਸ਼ਤੇਦਾਰ ਨਾਲ ਦਵਾਈ ਲੈ ਕੇ ਆਪਣੇ ਪਿੰਡ ਢਿੱਲਵਾਂ ਵਾਪਸ ਪਰਤ ਰਿਹਾ ਸੀ।

ਨਸ਼ੇੜੀ ਨੇ ਲੁੱਟ ਦੀ ਵਾਰਦਾਤ ਦੌਰਾਨ ਇੱਕ ਨੌਜਵਾਨ ਦੀ ਲਈ ਜਾਨ

ਇਹ ਵੀ ਪੜੋਂ: ਮਾਨਸਾ ਚੋਂ ਉਡਾਏ ਗੁਲਾਲ, ਬਾਜ਼ਾਰਾਂ 'ਚ ਰੌਣਕਾਂ

ਜਾਣਕਾਰੀ ਅਨੁਸਾਰ ਜਸਵੀਰ ਸਿੰਘ ਯੋਗਾ ਦੇਰ ਰਾਤ ਆਪਣੇ ਜੀਜੇ ਨਾਲ ਦਵਾਈ ਲੈ ਕੇ ਪਿੰਡ ਜਾ ਰਿਹਾ ਸੀ ਤਾਂ ਰਸਤੇ ’ਚ ਇੱਕ ਨਸ਼ੇੜੀ ਨੇ ਉਹਨਾਂ ’ਤੇ ਅਚਾਨਕ ਹਮਲਾ ਕਰ ਦਿੱਤਾ। ਜਿਸ ਕਾਰਨ ਜਸਵੀਰ ਸਿੰਘ ਬੁਰ੍ਹੀ ਤਰ੍ਹਾਂ ਜਖਮੀ ਹੋ ਗਿਆ ਤੇ ਉਸ ਦੀ ਮੌਤ ਗਈ ਜਦਕਿ ਨਸ਼ੇੜੀ ਪੈਸੇ ਲੈ ਫਰਾਰ ਹੋ ਗਿਆ। ਮੌਕੇ ’ਤੇ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਕਬਜੇ ’ਚ ਲੈ ਲਿਆ ਹੈ ਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜੋਂ: ਮੋਹਾਲੀ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕੀਤੇ ਗ੍ਰਿਫ਼ਤਾਰ

ABOUT THE AUTHOR

...view details