ਰਾਏਕੋਟ: ਸਥਾਨਕ ਸ਼ਹਿਰ ਦੇ ਪਿੰਡ ਗੋਂਦਵਾਲ ਵਿਖੇ ਗ੍ਰਾਮ ਪੰਚਾਇਤ ਵੱਲੋਂ ਮਨਰੇਗਾ ਸਕੀਮ ਤਹਿਤ ਕਰਵਾਏ ਗਏ ਵਿਕਾਸ ਕਾਰਜਾਂ ਦਾ ਏਡੀਸੀ ਸੰਦੀਪ ਕੁਮਾਰ ਨੇ ਜ਼ਾਇਜਾ ਲਿਆ। ਗੋਂਦਵਾਲ ਪਿੰਡ ਦੇ ਸਰਪੰਚ ਸੁਖਪਾਲ ਸਿੰਘ ਸਿੱਧੂ ਨੇ ਕਿਹਾ ਕਿ ਪ੍ਰੋਜੈਕਟ ਐਸਟੀਮੇਟ ਵਿੱਚ ਮਨਰੇਗਾ ਸਕੀਮ ਤਹਿਤ 9 ਲੱਖ 44 ਹਜ਼ਾਰ ਦੀ ਕੁੱਲ ਰਾਸ਼ੀ ਮੁਹੱਈਆ ਹੋਈ ਸੀ, ਜਿਸ ਵਿੱਚ ਇੱਕ ਲੱਖ ਪੰਚਾਇਤ ਫੰਡ ਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਰਾਸ਼ੀ ਨਾਲ ਪਿੰਡ ਵਿੱਚ ਦੋ ਇੰਟਰਲੌਕ ਟਾਈਲਾਂ ਦੀਆਂ ਗਲੀਆਂ ਬਣਾਈਆਂ ਹਨ ਅਤੇ ਇੱਕ ਇੱਟਾਂ ਵਾਲੀ ਗਲੀ ਨੂੰ ਉੱਚਾ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਹੋਰ ਵੀ 40 ਦੇ ਕਰੀਬ ਗਲੀਆਂ ਹਨ, ਜਿਨ੍ਹਾਂ ਨੂੰ ਇੰਟਰਲੌਕ ਟਾਈਲਾਂ ਨਾਲ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪਿੰਡ ਵਿੱਚ ਛੱਪੜ ਦੇ ਪਾਣੀ ਦਾ ਨਿਕਾਸ ਕੀਤਾ ਹੈ।
ਰਾਏਕੋਟ ਦੇ ਪਿੰਡ ਗੋਂਦਵਾਲ 'ਚ ਏਡੀਸੀ ਨੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ
ਰਾਏਕੋਟ ਦੇ ਪਿੰਡ ਗੋਂਦਵਾਲ ਵਿਖੇ ਗ੍ਰਾਮ ਪੰਚਾਇਤ ਵੱਲੋਂ ਮਨਰੇਗਾ ਸਕੀਮ ਤਹਿਤ ਕਰਵਾਏ ਗਏ ਵਿਕਾਸ ਕਾਰਜਾਂ ਦਾ ਏਡੀਸੀ ਸੰਦੀਪ ਕੁਮਾਰ ਨੇ ਜ਼ਾਇਜਾ ਲਿਆ।
ਫ਼ੋਟੋ
ਇਸ ਦੌਰਾਨ ਏਡੀਸੀ ਸੰਦੀਪ ਕੁਮਾਰ ਨੇ ਕਿਹਾ ਕਿ ਮਨਰੇਗਾ ਦੇ ਕੰਮ ਦੀ ਜਾਂਚ ਕਰਨ ਤੇ ਮਨਰੇਗਾ ਦੀ ਮਜ਼ਦੂਰਾਂ ਦੀ ਸਮਸਿਆਵਾਂ ਨੂੰ ਸੁਣਨ ਦੇ ਲਈ ਇਹ ਦੌਰਾ ਕੀਤਾ ਗਿਆ ਹੈ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮਜ਼ਦੂਰ ਦੀ ਇੱਕ ਸਮਸਿਆਵਾ ਦਾ ਪਤਾ ਲੱਗਾ ਹੈ, ਜਿਸ ਨੂੰ ਜਲਦ ਹੀ ਹੱਲ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਣ ਦੀ ਅਪੀਲ ਕੀਤੀ ਤੇ ਸਰਕਾਰ ਵੱਲੋਂ ਜਾਰੀ ਹੋਈਆਂ ਹਿਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਹੈ।