ਪੰਜਾਬ

punjab

ETV Bharat / state

ਨੂੰਹ ‘ਤੇ 24 ਲੱਖ ਦੀ ਠੱਗੀ ਦੇ ਇਲਜ਼ਾਮ - ਪਿੰਡ ਪੰਜੇਟਾ

ਪਿੰਡ ਪੰਜੇਟਾ ਦੇ ਰਹਿਣ ਵਾਲੇ ਨੌਜਵਾਨ ਸੁਖਵਿੰਦਰ ਸਿੰਘ ਵੱਲੋਂ ਆਪਣੀ ਹੀ ਪਤਨੀ ‘ਤੇ ਧੋਖਾ ਕਰਨ ਦੇ ਇਲਜ਼ਾਮ ਲਾਏ ਗਏ ਹਨ। ਜੋ ਇਸ ਪਰਿਵਾਰ ਨਾਲ 24 ਲੱਖ ਦੀ ਠੱਗੀ ਕਰਕੇ ਕੈਨੇਡਾ ਗਈ ਹੈ।

ਨੂੰਹ ‘ਤੇ 24 ਲੱਖ ਦੀ ਠੱਗੀ ਦੇ ਇਲਜ਼ਾਮ
ਨੂੰਹ ‘ਤੇ 24 ਲੱਖ ਦੀ ਠੱਗੀ ਦੇ ਇਲਜ਼ਾਮ

By

Published : Jul 12, 2021, 7:13 PM IST

ਮਾਛੀਵਾੜਾ:ਪੰਜਾਬੀਆਂ ਦੇ ਵਿਦੇਸ਼ ਜਾਣ ਵਾਲੇ ਸੁਪਨੇ ਜ਼ਿਆਦਾਤਰ ਨੌਜਵਾਨਾਂ ਨੂੰ ਬਹੁਤ ਭਾਰੇ ਪੈਂਦੇ ਹਨ। ਕਈ ਵਾਰ ਤਾਂ ਨੌਜਵਾਨਾਂ ਨੂੰ ਆਪਣੀ ਜਾਨ ਵੀ ਮਜ਼ਬੂਰ ਦੇਣੀ ਪੈ ਜਾਂਦੀ ਹੈ। ਪੰਜਾਬ ਵਿੱਚ ਕੁੜੀ ਦੇ ਜ਼ਰੀਏ ਵਿਦੇਸ਼ ਜਾਣ ਵਾਲਾ ਧੰਦਾ ਜੋਰਾਂ ‘ਤੇ ਚੱਲ ਰਿਹਾ ਹੈ। ਇਸ ਧੰਦੇ ਵਿੱਚ ਪਹਿਲਾਂ ਕੁੜੀ ਵਿਦੇਸ਼ ਜਾਂਦੀ ਹੈ। ਫਿਰ ਉਹ ਉਸ ਮੁੰਡੇ ਨੂੰ ਲੈਕੇ ਜਾਂਦੀ ਹੈ। ਜਿਸ ਨਾਲ ਉਸ ਦਾ ਵਿਆਹ ਜਾ ਸੌਦਾ ਹੋਇਆ ਹੋਵੇਗਾ। ਪਰ ਜ਼ਿਆਦਾਤਰ ਇਸ ਮਾਮਲੇ ਵਿੱਚ ਮੁੰਡਿਆ ਵੱਲੋਂ ਕੁੜੀਆਂ ‘ਤੇ ਬਾਹਰ ਜਾ ਕੇ ਧੋਖਾ ਕਰਨ ਦੇ ਇਲਜ਼ਾਮ ਲਾਏ ਜਾਦੇ ਹਨ।

ਨੂੰਹ ‘ਤੇ 24 ਲੱਖ ਦੀ ਠੱਗੀ ਦੇ ਇਲਜ਼ਾਮ


ਅਜਿਹਾ ਹੀ ਮਾਮਲਾ ਮਾਛੀਵਾੜਾ ਤੋਂ ਸਾਹਮਣੇ ਆਇਆ ਹੈ। ਪਿੰਡ ਪੰਜੇਟਾ ਦੇ ਰਹਿਣ ਵਾਲੇ ਨੌਜਵਾਨ ਸੁਖਵਿੰਦਰ ਸਿੰਘ ਵੱਲੋਂ ਆਪਣੀ ਹੀ ਪਤਨੀ ‘ਤੇ ਧੋਖਾ ਕਰਨ ਦੇ ਇਲਜ਼ਾਮ ਲਾਏ ਗਏ ਹਨ। ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਪਤਨੀ ‘ਤੇ 24 ਲੱਖ ਰੁਪਏ ਲਗਾਕੇ ਕੈਨੇਡਾ ਭੇਜਿਆ ਸੀ। ਜਿਸ ਦਾ ਸਾਰਾ ਖਰਚ ਸੁਖਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਕੀਤਾ ਗਿਆ ਸੀ। ਪਰ ਕੈਨੇਡਾ ਪਹੁੰਚ ਦੇ ਹੀ ਉਸ ਦੀ ਪਤਨੀ ਨੇ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ।

ਇੱਥੇ ਹੀ ਬੱਸ ਨਹੀਂ ਹੋਈ ਨੌਜਵਾਨ ਮੁਤਾਬਿਕ ਨੌਜਵਾਨ ਦੀ ਪਤਨੀ ਨੇ ਉਸ ਨੂੰ ਆਪਣੇ ਕੋਲ ਕੈਨੇਡਾ ਬੁਲਾਉਣ ਤੋਂ ਵੀ ਸਾਫ਼-ਸਾਫ਼ ਮਨਾ ਕਰ ਦਿੱਤਾ। ਨੌਜਵਾਨ ਆਪਣੀ ਪਤਨੀ ਦਾ ਨਾਮ ਸੰਦੀਪ ਕੌਰ ਦੱਸ ਰਿਹਾ ਹੈ।

ਪੀੜਤ ਨੌਜਵਾਨ ਦਾ 5 ਫਰਵਰੀ 2020 ਨੂੰ ਵਿਆਹ ਹੋਇਆ ਸੀ। ਨੌਜਵਾਨ ਮੁਤਾਬਿਕ ਉਸ ਦੇ ਪਰਿਵਾਰ ਨੇ ਇੱਕ ਪਲਾਂਟ ਵੇਚ ਕੇ ਅਤੇ ਆਪਣੇ ਧੀ ਦੇ ਵਿਆਹ ਲਈ ਇੱਕਠੇ ਕੀਤੇ ਪੈਸੇ ਵੀ ਆਪਣੀ ਨੂੰਹ ਨੂੰ ਕੈਨੇਡਾ ਭੇਜਣ ‘ਤੇ ਲਗਾ ਦਿੱਤੇ ਸਨ। ਹੁਣ ਇਸ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ।

ਇਹ ਵੀ ਪੜ੍ਹੋ:ਮੁਰਥਲ ਦੇ ਮਸ਼ਹੂਰ ਢਾਬਿਆਂ 'ਤੇ Sex Racket ਦਾ ਪਰਦਾਫਾਸ਼, 24 ਵਿਦੇਸ਼ੀ ਲੜਕੀਆਂ ਬਰਾਮਦ

ABOUT THE AUTHOR

...view details