ਲੁਧਿਆਣਾ:ਪੰਜਾਬ ਦੇ ਵਿੱਚ ਧਰਤੀ ਹੇਠਲੇ ਪਾਣੀ ਖ਼ਤਮ ਹੁੰਦੇ ਜਾ ਰਹੇ ਹਨ, ਜਿਸ ਕਰਕੇ ਸਰਕਾਰਾਂ ਦੇ ਨਾਲ ਵਾਤਾਵਰਨ ਪ੍ਰੇਮੀ ਅਤੇ ਸਮਾਜ ਸੇਵੀ ਵੀ ਕਾਫੀ ਚਿੰਤਿਤ ਨੇ ਤੁਪਕਾ-ਤੁਪਕਾ ਸਿੰਜਾਈ ਮਾਧਿਅਮ ਇਕ ਅਜਿਹਾ ਬਦਲ ਹੈ। ਜਿਸ ਨਾਲ ਚਾਲੀ ਫੀਸਦੀ ਤੱਕ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ, ਅਤੇ ਹੁਣ ਸਿਰਫ ਫਲ ਅਤੇ ਸਬਜ਼ੀਆਂ ਨੂੰ ਹੀ ਨਹੀਂ ਸਗੋਂ ਰਵਾਇਤੀ ਫਸਲਾਂ ਨੂੰ ਵੀ ਡਰਿੱਪ ਇਰੀਗੇਸ਼ਨ ਮਾਧਿਅਮ ਰਾਹੀਂ ਪਾਣੀ ਦਿੱਤਾ ਜਾ ਸਕਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸੁਆਇਲ Punjab Agricultural University ਅਤੇ ਵਾਟਰ ਇੰਜਨੀਅਰਿੰਗ ਵਿਭਾਗ ਦੇ ਪ੍ਰਿੰਸੀਪਲ ਵਿਗਿਆਨੀ ਡਾ ਰਾਕੇਸ਼ ਸ਼ਾਰਦਾ ਨੇ ਦਾਅਵਾ ਕੀਤਾ ਹੈ ਕਿ ਹੁਣ ਤੁਪਕਾ-ਤੁਪਕਾ ਸਿੰਜਾਈ ਮਾਧਿਅਮ ਨਾਲ ਗੰਨੇ ਦੀ ਫਸਲ ਕਪਾਹ ਦੀ ਫਸਲ ਨੂੰ ਪਾਣੀ ਦਿੱਤਾ ਜਾ ਸਕਦਾ ਹੈ। ਇੱਥੋਂ ਤੱਕ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਝੋਨੇ ਉੱਤੇ ਵੀ ਇਸ ਮਾਧਿਅਮ ਨੂੰ ਵਰਤਿਆ ਜਾ paddy can be planted through drip irrigation ਰਿਹਾ ਹੈ ਅਤੇ ਇਹ ਕਾਮਯਾਬ ਵੀ ਹੋ ਗਿਆ ਹੈ ਡਾ ਸ਼ਾਰਧਾ ਨੇ ਕਿਹਾ ਕਿ ਜਲਦ ਹੀ ਕਣਕ ਅਤੇ ਝੋਨੇ ਨੂੰ ਵੀ ਤੁਪਕਾ-ਤੁਪਕਾ ਸਿੰਜਾਈ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਪਾਣੀ ਬਚਾਉਣ ਦਾ ਇਕ ਬਿਹਤਰ ਵਿਕਲਪ ਹੈ, ਜਿਸ ਸਬੰਧੀ ਸਰਕਾਰਾਂ ਵੀ ਕਿਸਾਨਾਂ ਦੀ ਮਦਦ ਕਰਦੀਆਂ ਹਨ।
ਧਰਤੀ ਹੇਠਲਾ ਡਿੱਗਦਾ ਪਾਣੀ :-ਪੰਜਾਬ ਦੇ ਵਿੱਚ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕੀਤੀ ਗਈ ਸੱਚ ਦੇ ਮੁਤਾਬਕ 1998 ਤੋਂ ਲੈ ਕੇ 2018 ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਤਿੰਨ ਲਿਟਰ ਤੋਂ ਲੈ ਕੇ ਦੱਸ ਮੀਟਰ ਤੱਕ ਘੱਟ ਚੁੱਕਾ ਹੈ ਅਤੇ ਪਿਛਲੇ 20 ਸਾਲਾਂ ਦੇ ਵਿੱਚ 30 ਲਿਟਰ ਦੇ ਕਰੀਬ ਪਾਣੀ ਹੇਠਾਂ ਚਲਾ ਗਿਆ ਹੈ। ਪੰਜਾਬ ਵਿੱਚ ਧਰਤੀ ਹੇਠਲਾ ਪਾਣੀ 23 ਜ਼ਿਲ੍ਹਿਆਂ ਵਿੱਚੋਂ 19 ਜ਼ਿਲ੍ਹਿਆਂ ਅੰਦਰ ਹਰ ਸਾਲ ਇੱਕ ਮੀਟਰ ਦੇ ਕਰੀਬ ਹੇਠਾਂ ਚਲਾ ਜਾਂਦਾ ਹੈ। ਹਾਲਾਂਕਿ ਬੀਤੇ ਕੁਝ ਸਾਲਾਂ ਵਿੱਚ ਲਗਾਤਾਰ ਖੇਤੀਬਾੜੀ ਯੂਨੀਵਰਸਿਟੀਆਂ ਖੇਤੀਬਾੜੀ ਵਿਭਾਗਾਂ ਅਤੇ ਸਰਕਾਰਾਂ ਦੇ ਸਹਿਯੋਗ ਦੇ ਨਾਲ ਧਰਤੀ ਹੇਠਲੇ ਇਸ ਨੂੰ ਘਟਾਇਆ ਗਿਆ ਹੈ। ਪਰ ਹੁਣ ਵੀ ਲਗਪਗ ਅੱਧਾ ਮੀਟਰ ਪਾਣੀ ਹਰ ਸਾਲ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚੋਂ ਹੇਠਾਂ ਜਾ ਰਿਹਾ ਹੈ।
ਕੀ ਹੈ ਤੁਪਕਾ ਤੁਪਕਾ ਸਿੰਚਾਈ:-ਦਰਅਸਲ ਤੁਪਕਾ-ਤੁਪਕਾ ਸਿੰਜਾਈ ਇੱਕ ਅਜਿਹਾ ਮਾਧਿਅਮ ਹੈ, ਜਿਸ ਨਾਲ ਫ਼ਸਲ ਦੀ ਜੜ੍ਹ ਦੇ ਵਿੱਚ ਤੁਪਕਾ-ਤੁਪਕਾ ਕਰਕੇ ਪਾਣੀ ਦਿੱਤਾ ਜਾਂਦਾ ਹੈ। ਇਸ ਨਾਲ ਬੂਟੇ ਨੂੰ ਜਿੰਨ੍ਹੇ ਪਾਣੀ ਦੀ ਲੋੜ ਹੁੰਦੀ ਹੈ, ਉਨ੍ਹਾਂ ਹੀ ਪਾਣੀ ਉਸ ਨੂੰ ਸਿੱਧਾ ਮਿਲਦਾ ਹੈ, ਇਸ ਮਾਧਿਅਮ ਦੇ ਵਿੱਚ ਨਵੀਂਆਂ ਤਕਨੀਕਾਂ ਨੂੰ ਵੀ ਜੋੜਿਆ ਗਿਆ ਹੈ, ਆਟੋਮੇਟਿਵ ਸਿਸਟਮ ਦੇ ਨਾਲ ਸਮੇਂ ਅਤੇ ਪਾਣੀ ਦੀ ਬੱਚਤ ਹੁੰਦੀ ਹੈ।
ਇਸ ਮਾਧਿਅਮ ਰਹੀ ਇਕ ਖੇਤ ਦੇ ਅੰਦਰ ਪਾਈਪਾਂ ਵਿਛਾਈਆਂ ਜਾਂਦੀਆਂ ਹਨ ਅਤੇ ਉਸ ਨੂੰ ਅੱਗੇ ਇਕ ਟੈਂਕ ਨਾਲ ਜੋੜ੍ਹਿਆ ਜਾਂਦਾ ਹੈ ਟੈਂਕ ਦੇ ਵਿੱਚ ਪਿਆ ਪਾਣੀ ਪੰਪ ਰਹੀ ਪਾਈਪਾਂ ਵਿੱਚ ਛੱਡਿਆ ਜਾਂਦਾ ਹੈ ਅਤੇ ਪਾਈਪਾਂ ਦੇ ਵਿੱਚ ਛੋਟੇ-ਛੋਟੇ ਸੁਰਾਖ ਕਰਕੇ ਉਨ੍ਹਾਂ ਦੇ ਵਿੱਚ ਡਰਿੱਪ ਜੁੜੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਸਿੱਧਾ ਬੂਟੇ ਦੀ ਜੜ੍ਹ ਵਿੱਚ ਲਾਇਆ ਜਾਂਦਾ ਹੈ। ਜਿਸ ਨਾਲ ਬੂਟੇ ਦੀ ਜੜ੍ਹ ਦੇ ਵਿੱਚ ਸਿੱਧਾ ਤੁਪਕਾ-ਤੁਪਕਾ ਕਰਕੇ ਪਾਣੀ ਡਿੱਗਦਾ ਹੈ, ਇਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਫ਼ਸਲ ਵੀ ਭਰਪੂਰ ਹੁੰਦੀ ਹੈ।
ਨਵੀਂ ਤਕਨੀਕ :-ਤੁਪਕਾ-ਤੁਪਕਾ ਸਿੰਚਾਈ ਮਾਧਿਅਮ ਵਿਚ ਨਵੀਂ ਤਕਨੀਕ ਵੀ ਆ ਚੁੱਕੀ ਹੈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾ ਦੱਸਦੇ ਨੇ ਕਿ ਪੂਰਾ ਸਿਸਟਮ ਆਟੋਮੇਟਿਵ ਹੋ ਚੁੱਕਾ ਹੈ। ਇਸ ਤੋਂ ਇਲਾਵਾ ਲੋਅ ਪ੍ਰੈਸ਼ਰ ਲੌਫ ਫਲੋ ਤਕਨੀਕ ਦੇ ਰਾਹੀਂ ਇਸ ਨੂੰ ਹੋਰ ਵੀ ਬਿਹਤਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸਿਰਫ ਦੋ ਫੁੱਟ ਹੈੱਡ ਦੇ ਨਾਲ ਹੀ ਹੁਣ ਡ੍ਰਿਪ ਇਰੀਗੇਸ਼ਨ ਰਾਹੀਂ ਪਾਣੀ ਦਿੱਤਾ ਜਾ ਸਕਦਾ ਹੈ, ਹਾਲਾਂਕਿ ਪਹਿਲਾਂ ਇਸ ਦੀ 30 ਫੁੱਟ ਹੈੱਡ ਦੀ ਲੋੜ ਪੈਂਦੀ ਸੀ। ਪਰ ਹੁਣ ਤਕਨੀਕ ਬਦਲ ਚੁੱਕੀ ਹੈ ਅਤੇ ਇਸ ਨਾਲ ਕਿਸਾਨਾਂ ਨੂੰ ਕਾਫ਼ੀ ਫ਼ਾਇਦਾ ਹੋ ਸਕਦਾ ਹੈ।