ਲੁਧਿਆਣਾ: ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਜਿਨ੍ਹਾਂ ਵੱਲੋਂ ਰੋਜ਼ੇ ਰੱਖੇ ਗਏ ਨੇ ਉਨ੍ਹਾਂ ਲਈ ਇਨ੍ਹੀ ਦਿਨੀਂ ਅੱਬਾਸ ਰਾਜਾ ਮਸੀਹਾ ਬਣੇ ਹੋਏ ਹਨ।
ਰਮਜ਼ਾਨ ਦੇ ਦਿਨਾਂ 'ਚ ਰੋਜ਼ੇ ਰੱਖਣ ਵਾਲਿਆਂ ਨੂੰ ਸਬਜ਼ੀਆਂ ਫਲ ਪਹੁੰਚਾ ਰਹੇ ਨੇ ਅੱਬਾਸ ਰਾਜਾ ਅੱਬਾਸ ਘੱਟ ਗਿਣਤੀ ਕਮਿਸ਼ਨ ਲੁਧਿਆਣਾ ਦੇ ਚੇਅਰਮੈਨ ਹਨ ਅਤੇ ਰਮਜ਼ਾਨ ਦੌਰਾਨ ਰੋਜ਼ੇ ਰੱਖਣ ਵਾਲਿਆਂ ਤੱਕ ਸਬਜ਼ੀਆਂ ਫਲ ਆਦਿ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਸਾਰੇ ਤਿਉਹਾਰਾਂ ਤੇ ਕਰੋਨਾ ਮਹਾਂਮਾਰੀ ਦੀ ਮਾਰ ਪਈ ਹੈ। ਭਾਵੇ ਉਹ ਨਵਰਾਤੇ ਹੋਣ ਜਾਂ ਰਮਜ਼ਾਨ।
ਅੱਬਾਸ ਵੱਲੋਂ ਦਿਨ ਰਾਤ ਆਪਣੀ ਟੀਮ ਨਾਲ ਮਿਹਨਤ ਕਰਕੇ ਹਜ਼ਾਰਾਂ ਰੋਜ਼ੇ ਰੱਖਣ ਵਾਲਿਆਂ ਤੱਕ ਸਬਜ਼ੀਆਂ ਫਲ ਆਦਿ ਪਹੁੰਚਾਏ ਜਾ ਰਹੇ ਹਨ। ਅੱਬਾਸ ਨੇ ਕਿਹਾ ਹੈ ਕਿ ਉਹ ਰੋਜ਼ੇ ਰੱਖਣ ਵਾਲਿਆਂ ਨੂੰ ਵੀ ਇਹ ਅਪੀਲ ਕਰਦੇ ਨੇ ਕਿ ਇਫ਼ਤਾਰ ਪਾਰਟੀ ਦੀ ਥਾਂ ਉਹ ਸਬਜੀ਼ਆਂ ਦੀ ਵਰਤੋਂ ਕਰਨ ਅਤੇ ਉਨ੍ਹਾਂ ਤੱਕ ਵੀ ਸਬਜ਼ੀਆਂ ਪਹੁੰਚਾਉਣ ਜੋ ਆਰਥਿਕ ਤੌਰ 'ਤੇ ਕਾਫ਼ੀ ਗ਼ਰੀਬ ਹਨ।
ਅੱਬਾਸ ਰਾਜਾ ਨੇ ਕਿਹਾ ਹੈ ਕਿ ਕੋਰੋਨਾ ਨਾਮੁਰਾਦ ਬੀਮਾਰੀ ਹੈ ਅਤੇ ਇਸ ਨਾਲ ਸਾਰਿਆਂ ਨੂੰ ਮਿਲ ਜੁਲ ਕੇ ਹੀ ਲੜਨਾ ਪਵੇਗਾ, ਉਨ੍ਹਾਂ ਕਿਹਾ ਕਿ ਜਦੋਂ ਤੱਕ ਰਮਜ਼ਾਨ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ ਉਦੋਂ ਤੱਕ ਉਹ ਇਹ ਸੇਵਾ ਨਿਭਾਉਂਦੇ ਰਹਿਣਗੇ।