ਲੁਧਿਆਣਾ: ਸੂਬੇ ਭਰ ’ਚ ਅੰਮ੍ਰਿਤਸਰ ਚ ਪਹਿਲਾ ਟਿਫਨ ਬੰਬ ਮਿਲਣ ਤੋਂ ਬਾਅਦ ਅਤੇ ਫਿਰ ਹੈੱਡ ਗ੍ਰਨੇਡ ਮਿਲਣ ਤੋਂ ਬਾਅਦ ਅਲਰਟ ਜਾਰੀ ਹੈ। ਹੁਣ ਐਨਆਈਏ ਵੱਲੋਂ ਜਲੰਧਰ ਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸਿੱਖ ਪ੍ਰਚਾਰਕ ਜਸਵੀਰ ਸਿੰਘ ਰੋਡੇ ਦੇ ਮੁੰਡੇ ਦੇ ਘਰ ਚ ਛਾਪਾਮਾਰੀ ਕੀਤੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਖੁਫੀਆ ਏਜੰਸੀਆਂ ਨੂੰ ਛਾਪੇਮਾਰੀ ਦੌਰਾਨ ਆਰਡੀਐਕਸ, ਡਰੋਨ ਅਤੇ ਕੁਝ ਹੋਰ ਸਾਮਾਨ ਬਰਾਮਦ ਹੋਇਆ ਹੈ। ਸੂਤਰਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਅਧਿਕਾਰੀ ਸਾਬਕਾ ਜਥੇਦਾਰ ਅਤੇ ਅਤੇ ਸਿੱਖ ਪ੍ਰਚਾਰਕ ਦੇ ਮੁੰਡੇ ਨੂੰ ਆਪਣੇ ਨਾਲ ਲੈ ਗਈ ਹੈ।
ਇਸ ਪੂਰੇ ਮਾਮਲੇ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਕਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਜੋ ਅਕਸਰ ਹੀ ਰਵਾਇਤੀ ਪਾਰਟੀਆਂ ਹਰ ਚੋਣਾਂ ਸਮੇਂ ਕਰਦੀਆਂ ਹਨ।
ਸਾਬਕਾ ਜਥੇਦਾਰ ਦੇ ਘਰ ਐਨਆਈਏ ਦੀ ਛਾਪੇਮਾਰੀ ਤੋਂ ਬਾਅਦ ਭਖੀ ਸਿਆਸਤ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਬੁਲਾਰੇ ਅਹਿਬਾਬ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਾਢੇ ਚਾਰ ਸਾਲ ਤਾਂ ਸੁੱਤੇ ਰਹੇ ਪਰ ਜਦੋਂ ਚੋਣਾਂ ਨੇੜੇ ਆ ਗਈਆਂ ਉਨ੍ਹਾਂ ਨੂੰ ਪੰਜਾਬ ਦੀ ਫ਼ਿਕਰ ਹੋਣ ਲੱਗ ਪਈ ਅਤੇ ਕੇਂਦਰ ’ਚ ਜਾ ਕੇ ਵਾਧੂ ਫੋਰਸਾਂ ਦੀ ਮੰਗ ਕਰਨ ਲੱਗ ਗਏ ਅਤੇ ਪੰਜਾਬ ਦੇ ਵਿਚ ਦਹਿਸ਼ਤਗਰਦੀ ਹਮਲੇ ਦਾ ਮਾਹੌਲ ਬਣਾਉਣ ਲੱਗ ਪਏ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਪੁਲਿਸ ਅਜਿਹੇ ਮਸਲਿਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਪੰਜਾਬ ਪੁਲੀਸ ਇਸ ’ਤੇ ਕਾਬੂ ਪਾ ਸਕਦੀ ਹੈ।
ਆਪ ਬੁਲਾਰੇ ਨੇ ਇਹ ਵੀ ਕਿਹਾ ਕਿ ਸਿਆਸੀ ਪਾਰਟੀਆਂ ਚੋਣਾਂ ਤੋਂ ਪਹਿਲਾਂ ਅਜਿਹਾ ਮਾਹੌਲ ਬਣਾਉਣਾ ਸ਼ੁਰੂ ਕਰ ਦਿੰਦੀਆਂ ਹਨ ਤਾਂ ਜੋ ਲੋਕ ਡਰ ਜਾਣ। ਉਨ੍ਹਾਂ ਕਿਹਾ ਪਰ ਉਹ ਚਾਹੁੰਦੇ ਹਨ ਕਿ ਇਸ ਪੂਰੇ ਮਾਮਲੇ ਦੇ ਵਿੱਚ ਲੋਕ ਜ਼ਰੂਰ ਸੁਚੇਤ ਰਹਿਣ।
ਇਹ ਵੀ ਪੜੋ: ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਦਾ ਪੁੱਤਰ ਗ੍ਰਿਫਤਾਰ !