ਲੁਧਿਆਣਾ:ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਲਈ ਵੋਟਿੰਗ ਪ੍ਰਕਿਰਿਆ ਬੇਸ਼ੱਕ ਖ਼ਤਮ ਹੋ ਚੁੱਕੀ ਹੈ ਪਰ ਉਮੀਦਵਾਰ ਅਜੇ ਵੀ ਸ਼ਾਂਤ ਨਹੀਂ ਹਨ, ਕਿਉਂਕਿ ਉਮੀਦਵਾਰ ਉਸ ਸੈਂਟਰ ’ਤੇ ਚੱਕਰ ਲਗਾ ਰਹੇ ਹਨ ਜਿੱਥੇ ਈਵੀਐਮ ਮਸ਼ੀਨਾਂ ਨੂੰ ਰੱਖਿਆ ਗਿਆ ਹੈ। ਦੱਸ ਦਈਏ ਕਿ ਉਮੀਦਵਾਰਾਂ ਵੱਲੋਂ ਸੈਂਟਰ ਦੇ ਬਾਹਰ ਸੁਰੱਖਿਆ ਦੇ ਪ੍ਰਬੰਧਾਂ ਲਈ ਪੱਕੇ ਟੈਂਟ ਲਗਾਉਣ ਦੀ ਵੀ ਗੱਲ ਆਖੀ ਜਾ ਰਹੀ ਹੈ।
ਇਸੇ ਤਰ੍ਹਾਂ ਹੀ ਲੁਧਿਆਣਾ ਹਲਕਾ ਪੱਛਮੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗੋਗੀ ਵੱਲੋਂ ਈਵੀਐਮ ਮਸ਼ੀਨਾਂ ਦੀ ਸੁਰੱਖਿਆ ਦਾ ਜਾਇਜਾ ਲੈਣ ਲਈ ਸੈਂਟਰ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਵੋਟਾਂ ਦੇ ਅਖੀਰਲੇ ਸਮੇਂ ਘਪਲਾ ਹੋਣ ਦਾ ਖਦਸ਼ਾ ਜਤਾਇਆ ਹੈ। ਉਮੀਦਵਾਰ ਗੁਰਪ੍ਰੀਤ ਸਿੰਘ ਗੋਗੀ ਨੇ ਕਿਹਾ ਕਿ ਉਹ ਈਵੀਐਮ ਮਸ਼ੀਨਾਂ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਪਹੁੰਚੇ ਸੀ। ਇਸ ਦੌਰਾਨ ਉਨ੍ਹਾਂ ਨੇ ਸੁਰੱਖਿਆ ਤੇ ਪੂਰਾ ਭਰੋਸਾ ਜਤਾਇਆ। ਨਾਲ ਹੀ ਕਿਹਾ ਕਿ ਉਹ ਟੈਂਟ ਲਗਾ ਕੇ ਇੱਥੇ ਈਵੀਐਮ ਮਸ਼ੀਨਾ ਦੀ ਨਿਗਰਾਨੀ ਰੱਖਣਗੇ।
ਇਸ ਤੋਂ ਇਲਾਵਾ ਉਨ੍ਹਾਂ ਨੇ ਆਖਿਰੀ ਸਮੇਂ ਚ ਹੋਈ ਵੋਟਿੰਗ ’ਤੇ ਸਵਾਲ ਖੜੇ ਕੀਤੇ। ਉਨ੍ਹਾਂ ਨੇ ਕਿਹਾ ਕਿ ਵੋਟਿੰਗ ਦੇ ਆਖਿਰੀ ਸਮੇਂ ਚ ਘਪਲਾ ਹੋਇਆ ਹੈ ਜਿਸ ਕਾਰਨ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਵੀਡੀਓਗ੍ਰਾਫੀ ਦਿਖਾਉਣ ਦੀ ਮੰਗ ਕੀਤੀ ਹੈ।