ਪੰਜਾਬ

punjab

ETV Bharat / state

ਰਾਏਕੋਟ ’ਚ ਨਗਰ ਕੌਂਸਲ ਚੋਣਾਂ ਲਈ ਆਪ ਵੱਲੋਂ ਉਮੀਦਵਾਰਾਂ ਦਾ ਐਲਾਨ - ਪਹਿਲੀ ਲਿਸਟ

ਆਮ ਆਦਮੀ ਪਾਰਟੀ ਹਲਕਾ ਰਾਏਕੋਟ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ।

ਤਸਵੀਰ
ਤਸਵੀਰ

By

Published : Feb 5, 2021, 1:37 PM IST

ਲੂਧਿਆਣਾ:ਸੂਬਾ ਚੋਣ ਕਮਿਸ਼ਨ ਵੱਲੋਂ ਕੀਤੇ ਐਲਾਨ ਤੋਂ ਬਾਅਦ ਰਾਏਕੋਟ 'ਚ ਨਗਰ ਕੌਂਸਲ ਚੋਣਾਂ ਲਈ ਸਿਆਸੀ ਸਰਗਰਮੀਆਂ ਪੂਰੀ ਤਰ੍ਹਾਂ ਤੇਜ਼ ਹੋ ਗਈਆਂ ਹਨ। ਜਿਸ ਤਹਿਤ ਆਮ ਆਦਮੀ ਪਾਰਟੀ ਹਲਕਾ ਰਾਏਕੋਟ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ। ਦੱਸ ਦਈਏ ਕਿ ਪ੍ਰੈੱਸ ਕਾਨਫਰੰਸ ਦੌਰਾਨ ਆਪ ਆਗੂਆਂ ਨੇ ਨਗਰ ਕੌਂਸਲ ਰਾਏਕੋਟ ਲਈ ਜਾਰੀ ਕੀਤੀ ਪਹਿਲੀ ਲਿਸਟ ਵਿੱਚ 8 ਉਮੀਦਵਾਰ ਐਲਾਨੇ ਹਨ। ਇਸ ਵਿੱਚ ਵਾਰਡ ਨੰਬਰ-1 ਤੋਂ ਸਤਵਿੰਦਰ ਕੌਰ, ਵਾਰਡ ਨੰਬਰ-4 ਤੋਂ ਰਿਸ਼ੀ ਸ਼ਰਮਾ, ਵਾਰਡ ਨੰਬਰ-7 ਤੋਂ ਕਿਰਨਜੀਤ ਕੌਰ, ਵਾਰਡ ਨੰਬਰ-8 ਤੋਂ ਗੁਰਦੀਪ ਸਿੰਘ, ਵਾਰਡ ਨੰਬਰ-8 ਤੋਂ ਹਰਬੰਸ ਕੌਰ, ਵਾਰਡ ਨੰਬਰ-12 ਤੋਂ ਜੀਤ ਰਾਮ, ਵਾਰਡ ਨੰਬਰ-14 ਤੋਂ ਗੁਰਮਿੰਦਰ ਸਿੰਘ ਤੂਰ ਅਤੇ ਵਾਰਡ ਨੰਬਰ-15 ਤੋਂ ਵਿਪਨ ਕੁਮਾਰ ਸ਼ਾਮਲ ਹਨ।

15 ਵਾਰਡਾਂ ਤੋਂ ਆਮ ਆਦਮੀ ਪਾਰਟੀ ਲੜੇਗੀ ਚੋਣ

ਇਸ ਮੌਕੇ ਗੱਲਬਾਤ ਕਰਦਿਆਂ ਆਪ ਆਗੂ ਗੁਰਪਾਲ ਸਿੰਘ ਨੇ ਦੱਸਿਆ ਕਿ ਰਾਏਕੋਟ ਨਗਰ ਕੌਂਸਲ ਦੇ 15 ਵਾਰਡਾਂ ਤੋਂ ਆਮ ਆਦਮੀ ਪਾਰਟੀ ਚੋਣਾਂ ਲੜੇਗੀ ਤੇ ਉਨ੍ਹਾਂ ਦਾ ਮੁੱਦਾ ਬਿਹਤਰੀਨ ਵਿਕਾਸ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ।

ABOUT THE AUTHOR

...view details