ਪੰਜਾਬ

punjab

ETV Bharat / state

1 ਕਰੋੜ ਦਾ ਨਸ਼ਾ ਕਰਨ ਵਾਲੇ ਨੌਜਵਾਨ ਨੇ ਦੱਸੀ ਹੱਡਬੀਤੀ, ਦੱਸੇ ਜੇਲ੍ਹ ਦੇ ਵੱਡੇ ਰਾਜ... - ਲੁਧਿਆਣਾ ਵਿੱਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ

ਪੰਜਾਬ 'ਚ ਨਸ਼ਿਆਂ ਨੂੰ ਲੈ ਕੇ ਜੇਲ੍ਹ ਦੀ ਹੈਰਾਨ ਕਰਦੀ ਰਿਪੋਰਟ, ਜਾਣੋ ਨਸ਼ਾ ਛੁਡਾਊ ਕੇਂਦਰਾਂ ਦੀ ਅਸਲੀਅਤ, ਪੰਜਾਬ ਵਿੱਚ ਪਹਿਲਾਂ ਬਜ਼ੁਰਗ ਤੇ ਹੁਣ ਨੌਜਵਾਨ ਨਸ਼ੇ ਦੀ ਗ੍ਰਿਫਤ ਵਿੱਚ, 2008 ਤੋਂ ਬਾਅਦ ਸਿੰਥੈਟਿਕ ਨਸ਼ਿਆਂ ਨੇ ਤਬਾਹ ਕੀਤੀ ਨੌਜਵਾਨਾਂ ਦੀ ਜ਼ਿੰਦਗੀ, ਸੁਣੋ ਇੱਕ ਕਰੋੜ ਦਾ ਨਸ਼ਾ ਕਰਨ ਵਾਲੇ ਨੌਜਵਾਨ ਦੀ ਹੱਡਬੀਤੀ ਦੀ ਪੂਰੀ ਕਹਾਣੀ...

1 ਕਰੋੜ ਦਾ ਨਸ਼ਾ ਕਰਨ ਵਾਲੇ ਨੌਜਵਾਨ ਨੇ ਦੱਸੀ ਹੱਡਬੀਤੀ
1 ਕਰੋੜ ਦਾ ਨਸ਼ਾ ਕਰਨ ਵਾਲੇ ਨੌਜਵਾਨ ਨੇ ਦੱਸੀ ਹੱਡਬੀਤੀ

By

Published : Apr 12, 2022, 7:00 PM IST

Updated : Apr 12, 2022, 10:20 PM IST

ਲੁਧਿਆਣਾ: ਪੰਜਾਬ ਵਿੱਚ ਨਸ਼ਾ ਇਸ ਕਦਰ ਨੌਜਵਾਨਾਂ ਦੇ ਭਾਰੀ ਹੋ ਚੁੱਕਾ ਹੈ, ਇਸ ਗੱਲ ਦੇ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਲਗਾਤਾਰ ਪੰਜਾਬ ਦੀ ਸਿਆਸੀ ਪਾਰਟੀਆਂ ਦੇ ਲੀਡਰ ਭੁੱਕੀ ਅਫ਼ੀਮ ਦੀ ਖੇਤੀ ਦੀ ਮੰਗ ਕਰਦੇ ਆਏ ਹਨ, ਇੱਥੋਂ ਤੱਕ ਕਿ ਕਈ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਸਿੰਥੈਟਿਕ ਨਸ਼ੇ ਚਿੱਟੇ ਤੋਂ ਬਚਣ ਲਈ ਭੁੱਕੀ ਅਫੀਮ ਇਕ ਚੰਗਾ ਬਦਲਾਅ ਹੈ।

ਦਰਅਸਲ ਪੰਜਾਬ ਵਿੱਚ ਭੁੱਕੀ ਅਫ਼ੀਮ ਰਵਾਇਤੀ ਨਸ਼ੇ ਰਿਹਾ ਹੈ, ਜਿਸ ਨੂੰ ਸਦੀਆਂ ਤੋਂ ਵਰਤਿਆ ਜਾਂਦਾ ਰਿਹਾ, ਪਰ ਭੁੱਕੀ ਅਫ਼ੀਮ ਦੀ ਕੋਈ ਖੇਤੀ ਨਾ ਹੋਣ ਕਰਕੇ ਪੰਜਾਬ ਦੇ ਅੰਦਰ ਨਸ਼ਾ ਮਹਿੰਗਾ ਹੁੰਦਾ ਗਿਆ ਕਿ ਮਹਿੰਗਾਈ ਦੇ ਸਾਧਨ ਘੱਟਦੀ ਰਹੀ। ਜਿਸ ਕਰਕੇ 1995 ਦੇ ਅੰਦਰ ਪੰਜਾਬ ਵਿੱਚ ਨਸ਼ਾ ਛੁਡਾਊ ਕੇਂਦਰਾਂ ਦੀ ਸ਼ੁਰੂਆਤ ਹੋਈ, ਉਸ ਵੇਲੇ ਬਜ਼ੁਰਗ ਨਸ਼ਾ ਛੱਡਣ ਆਉਂਦੇ ਸਨ ਪਰ ਹੁਣ 2008 ਇਸ ਤੋਂ ਬਾਅਦ ਨਸ਼ੇ ਨੇ ਨੌਜਵਾਨ ਪੀੜ੍ਹੀ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ।

1 ਕਰੋੜ ਦਾ ਨਸ਼ਾ ਕਰਨ ਵਾਲੇ ਨੌਜਵਾਨ ਨੇ ਦੱਸੀ ਹੱਡਬੀਤੀ

ਸਰਿੰਜਾਂ ਦੀ ਵਰਤੋਂ ਕਰ ਰਹੇ ਨੌਜਵਾਨ ਐਚ.ਆਈ.ਵੀ ਦੀ ਗ੍ਰਿਫਤ 'ਚ ਆ ਗਏ, ਰੰਗਲਾ ਪੰਜਾਬ ਉੱਡਦਾ ਪੰਜਾਬ ਕਦੋਂ ਬਣਿਆ, ਇਸ ਬਾਰੇ ਸਭ ਦੇ ਵੱਖਰੇ ਵੱਖਰੇ ਮੱਤ ਨੇ ਪਰ ਅਫ਼ੀਮ ਭੁੱਕੀ ਤੋਂ ਬਾਅਦ ਪੰਜਾਬ ਦੀ ਨੌਜਵਾਨ ਪੀੜ੍ਹੀ ਸਮੈਕ ਹੈਰੋਇਨ ਅਤੇ ਚਿੱਟੇ ਦੀ ਦਲਦਲ ਵਿੱਚ ਕਿਵੇਂ ਫਸੀ ਇਸ ਬਾਰੇ ਡਾ ਢੀਂਗਰਾ ਨੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਪੰਜਾਬ ਦੇ ਵਿੱਚ ਭੁੱਕੀ ਅਫੀਮ ਤੋਂ ਬਾਅਦ ਸਮੈਕ ਦੇ ਨਸ਼ੇ ਫਿਰ ਹੈਰੋਇਨ ਚਿੱਟੇ ਨੇ ਕਿਵੇਂ ਨੌਜਵਾਨ ਪੀੜ੍ਹੀ ਨੂੰ ਬਰਬਾਦ ਕੀਤਾ ਆਂਕੜਿਆਂ ਸਣੇ ਡਾ ਢੀਂਗਰਾ ਨੇ ਸਾਰੀ ਗੱਲ ਦੱਸੀ ਹੈ, ਇਸ ਦੇ ਨਾਲ ਹੀ ਨਸ਼ਿਆਂ ਵਿੱਚ ਪੈ ਕੇ ਆਪਣੀ ਜਾਇਦਾਦ ਗਵਾਉਣ ਵਾਲੇ ਪੀੜਤ ਨੇ ਤੇ ਉਸ ਦੇ ਪਿਤਾ ਨੇ ਪੂਰੀ ਹੱਡਬੀਤੀ ਵੀ ਸਾਡੀ ਟੀਮ ਨਾਲ ਸਾਂਝੀ ਕੀਤੀ।

ਨਸ਼ਾ ਛੁਡਾਊ ਕੇਂਦਰਾਂ ਦੀ ਅਸਲੀਅਤ:-ਪੰਜਾਬ ਦੇ ਵਿੱਚ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਨਸ਼ਾ ਹਟਾਇਆ ਨਹੀਂ ਸਗੋਂ ਹੋਰ ਫੈਲਾਇਆ ਜਾ ਰਿਹਾ ਹੈ, ਚਿੱਟਾ ਜਾਂ ਹੈਰੋਇਨ ਵਰਗਾ ਨਸ਼ਾ ਕਰਨ ਵਾਲਿਆਂ ਨੂੰ ਗੋਲੀ ਬਦਲਦੇ ਰੂਪ ਵਿਚ ਦਿੱਤੀ ਜਾਂਦੀ ਹੈ ਜੋ ਬਹੁਤੀ ਕਾਰਗਰ ਨਹੀਂ ਨਸ਼ੇ ਛੁਡਾਊ ਕੇਂਦਰਾ ਨੂੰ ਲੈ ਕੇ ਪੀਜੀ ਵੱਲੋਂ ਬਕਾਇਦਾ ਇਕ ਰਿਪੋਰਟ ਬੀਤੇ ਦਿਨੀਂ ਜਾਰੀ ਕੀਤੀ ਗਈ ਹੈ। ਜਿਸ ਵਿੱਚ ਸਾਫ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਜ਼ੋਰ ਡੀ ਅਡਿਕਸ਼ਨ ਯਾਨੀ ਨਸ਼ਾ ਛੁਡਾਊ ਕੇਂਦਰ ਚੱਲ ਰਹੇ ਹਨ, ਉਹ ਨੌਜਵਾਨਾਂ ਦੇ ਵਿੱਚੋਂ ਨਸ਼ੇ ਦੀ ਲੱਤ ਨੂੰ ਦੂਰ ਕਰਨ ਵਿੱਚ ਨਾਕਾਮ ਸਾਬਿਤ ਹੋ ਰਹੇ ਹਨ, ਇਸ ਗੱਲ ਦੀ ਹਾਮੀ ਡਾ ਇੰਦਰਜੀਤ ਢੀਂਗਰਾ ਨੇ ਵੀ ਭਰੀ ਹੈ। ਉਨ੍ਹਾਂ ਨੇ ਦੱਸਿਆ ਕਿ ਸਾਲਾਨਾ ਮਸ਼ਕ ਕਰਨ ਵਾਲੇ ਨੌਜਵਾਨਾਂ ਦੀ ਤਾਦਾਦ ਵੱਧਦੀ ਜਾ ਰਹੀ ਹੈ, ਪਹਿਲਾਂ ਇਹ ਬਜ਼ੁਰਗ ਸਨ ਤੇ ਹੁਣ ਉਮਰ ਵੀ ਲਗਾਤਾਰ ਘੱਟਦੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਤਕ ਇਸ ਦਾ ਬਦਲ ਨਹੀਂ ਹੋਵੇਗਾ, ਉਦੋਂ ਤੱਕ ਨਸ਼ਾ ਵੱਧਦਾ ਰਹੇਗਾ।

1 ਕਰੋੜ ਦਾ ਨਸ਼ਾ ਕਰਨ ਵਾਲੇ ਨੌਜਵਾਨ ਨੇ ਦੱਸੀ ਹੱਡਬੀਤੀ

ਇੰਜੈਕਸ਼ਨ ਦੀ ਵਰਤੋਂ 2008 ਵਿੱਚ ਸ਼ੁਰੂ ਹੋਈ:-ਡਾ ਢੀਂਗਰਾ ਨੇ ਦੱਸਿਆ ਕਿ 1995 ਤੂੰ ਉਹ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਨੇ ਪਹਿਲਾਂ ਬਜ਼ੁਰਗ ਜਾਂ ਅਧੇੜ ਹੀ ਉਨ੍ਹਾਂ ਕੋਲ ਨਸ਼ਾ ਛੱਡਣ ਲਈ ਆਉਂਦੇ ਸਨ, ਪਰ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਸਿੰਥੈਟਿਕ ਨਸ਼ੇ ਨੌਜਵਾਨਾਂ ਦੇ ਭਾਰੀ ਹੁੰਦੇ ਗਏ 2008 ਦੇ ਵਿਚ ਇੰਜੈਕਸ਼ਨ ਨਾਲ ਨਸ਼ਾ ਕੀਤਾ ਜਾਣ ਲੱਗਾ, ਜਿਸ ਕਰਕੇ ਤੇਜ਼ੀ ਨਾਲ ਏਡਜ਼ ਦੀ ਬੀਮਾਰੀ ਨੌਜਵਾਨਾਂ ਵਿੱਚ ਫੈਲਣ ਲੱਗੀ। ਜਦੋਂ ਉਨ੍ਹਾਂ ਨੇ ਸਰਵੇ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲਾਂ ਪੰਜਾਬ ਦੇ 5 ਸ਼ਹਿਰਾਂ ਵਿੱਚ ਸਰਵੇ ਲਏ ਗਏ, ਜਿਨ੍ਹਾਂ ਵਿਚ ਲੁਧਿਆਣਾ ਅੰਮ੍ਰਿਤਸਰ ਤਰਨਤਾਰਨ ਬਠਿੰਡਾ ਅਤੇ ਜਲੰਧਰ ਸੀ।

ਉਨ੍ਹਾਂ ਕਿਹਾ ਕਿ ਸਭ ਤੋਂ ਜ਼ਿਆਦਾ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਨਸ਼ਾ ਲੈਣ ਵਾਲੇ ਨੌਜਵਾਨਾਂ ਵਿੱਚੋਂ 55 ਫ਼ੀਸਦੀ ਨੌਜਵਾਨ ਐੱਚ.ਆਈ.ਵੀ ਪੌਜ਼ਿਟਿਵ ਸਨ, ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ 26 ਫ਼ੀਸਦੀ ਨੌਜਵਾਨ ਐਚ.ਆਈ.ਵੀ ਪੌਜ਼ੀਟਿਵ ਸਨ। ਉਨ੍ਹਾਂ ਨੇ ਕਿਹਾ ਕਿ ਇਸ ਨਾਮੁਰਾਦ ਬਿਮਾਰੀ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਪਰ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ, ਪ੍ਰੋਗਰਾਮ ਦੇ ਤਹਿਤ ਮੁਫ਼ਤ ਵਿੱਚ ਸਰਿੰਜਾਂ ਵੰਡਣੀਆਂ ਸ਼ੁਰੂ ਕੀਤੀਆਂ ਗਈਆਂ, ਬਹੁਤ ਸਾਰੇ ਨੌਜਵਾਨ ਨਸ਼ੇ ਲੈ ਰਹੇ ਨੇ, ਉਹ ਇੱਕ ਦੂਜੇ ਤੋਂ ਸਰਿੰਜ ਵਰਤ ਕੇ ਬਿਮਾਰੀਆਂ ਨਾਲ ਨਾ ਲਗਵਾਉਣ।

ਰਵਾਇਤੀ ਨਸ਼ੇ ਹੋ ਸਕਦੇ ਨੇ ਬਦਲ ? :-ਪੰਜਾਬ ਦੇ ਵਿੱਚ ਸ਼ੁਰੂ ਤੋਂ ਹੀ ਲੋਕ ਭੁੱਕੀ ਅਤੇ ਅਫ਼ੀਮ ਦਾ ਨਸ਼ਾ ਕਰਦੇ ਆਏ ਹਨ, ਡਾ ਇੰਦਰਜੀਤ ਢੀਂਗਰਾ ਨੇ ਦੱਸਿਆ ਕਿ ਨਸ਼ਾ ਛੁਡਾਊ ਕੇਂਦਰਾਂ ਵਿੱਚ ਗੋਲੀ ਦਿੱਤੀ ਜਾਂਦੀ ਹੈ। ਉਸ ਨਾਲ ਨੌਜਵਾਨ ਕੁਝ ਸਮੇਂ ਲਈ ਨਸ਼ੇ ਤੋਂ ਦੂਰ ਤਾਂ ਹੋ ਜਾਂਦੇ ਨੇ, ਪਰ ਫਿਰ ਉਨ੍ਹਾਂ ਨੂੰ ਉਸ ਗੋਲੀ ਦੀ ਲਤ ਲੱਗ ਜਾਂਦੀ ਹੈ ਅਤੇ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ 1500 ਦੇ ਕਰੀਬ ਨੌਜਵਾਨ ਰੋਜ਼ਾਨਾ ਲੁਧਿਆਣਾ ਸਿਵਲ ਹਸਪਤਾਲ ਨਸ਼ਾ ਛੁਡਾਊ ਕੇਂਦਰ ਤੋਂ ਉਹ ਗੋਲੀ ਲੈਂਦੇ ਹਨ।

ਉਨ੍ਹਾਂ ਨੇ ਕਿਹਾ ਕਿ ਕੋਈ ਵੀ ਨੌਜਵਾਨ ਨਸ਼ਾ ਉਦੋਂ ਤੱਕ ਨਹੀਂ ਛੱਡ ਸਕਦਾ, ਜਦੋਂ ਤੱਕ ਉਨ੍ਹਾਂ ਨੂੰ ਉਸ ਦਾ ਕੋਈ ਬਦਲ ਨਹੀਂ ਮਿਲਦਾ, ਉਹ ਵੀ ਪੂਰੀ ਤਰ੍ਹਾਂ ਮੁਫ਼ਤ ਉਨ੍ਹਾਂ ਕਿਹਾ ਕਿ ਪਹਿਲਾਂ ਭੁੱਕੀ ਅਫੀਮ ਖਾਣ ਵਾਲਿਆਂ ਦੇ ਕਾਰਡ ਬਣਾਏ ਜਾਂਦੇ ਸਨ, ਉਨ੍ਹਾਂ ਨੂੰ ਪੈਸੇ ਤੱਕ ਵੀ ਮਿਲਦੇ ਸਨ ਤਾਂ ਜੋ ਉਹ ਨਸ਼ਾ ਲੈ ਸਕਣ। ਉਨ੍ਹਾਂ ਨੇ ਕਿਹਾ ਕਿ ਜੇਕਰ ਨੌਜਵਾਨ ਪੀੜੀ ਨੂੰ ਚਿੱਟੇ ਦੇ ਨਸ਼ੇ ਤੋਂ ਦੂਰ ਕਰਨਾ ਹੈ, ਇਸ ਦਲਦਲ ਚੋਂ ਕੱਢਣਾ ਹੈ ਤਾਂ ਨਸ਼ੇ ਦਾ ਬਦਲ ਦੇਣਾ ਪਵੇਗਾ, ਜੋ ਭੁੱਕੀ ਅਫੀਮ ਹੋ ਸਕਦਾ ਹੈ, ਜਿਸ ਨਾਲ ਨੌਜਵਾਨ ਚਿੱਟੇ ਦੇ ਨਸ਼ੇ ਤੋਂ ਘੱਟੋ ਘੱਟ ਦੂਰ ਹੋਣਗੇ। ਉਨ੍ਹਾਂ ਦੱਸਿਆ ਕਿ ਇਹ ਆਂਕੜੇ ਦੱਸਦੇ ਨੇ ਕਿ ਭੁੱਕੀ ਅਫੀਮ ਖਾਣ ਵਾਲੇ ਕਦੀ ਕਮਜ਼ੋਰ ਨਹੀਂ ਹੁੰਦੇ, ਪਰ ਚਿੱਟੇ ਦਾ ਨਸ਼ਾ ਕਰਨ ਵਾਲੇ ਨੌਜਵਾਨ ਲਗਾਤਾਰ ਨਾਮਰਦ ਹੁੰਦੇ ਜਾ ਰਹੇ ਹਨ।

1 ਕਰੋੜ ਦਾ ਨਸ਼ਾ ਕਰਨ ਵਾਲੇ ਨੌਜਵਾਨ ਨੇ ਦੱਸੀ ਹੱਡਬੀਤੀ

ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨ:- ਲੁਧਿਆਣਾ ਵਿੱਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਦੇ ਅੰਦਰ ਨਵਾਂ ਸ਼ਹਿਰ ਤੋਂ ਨੌਜਵਾਨ ਆਪਣੇ ਇਲਾਜ ਲਈ ਪਹੁੰਚਿਆ ਤਾਂ ਸਾਡੀ ਟੀਮ ਬਲੂ ਉਸ ਨਾਲ ਗੱਲਬਾਤ ਕੀਤੀ ਗਈ ਇਸ ਦੌਰਾਨ ਨੌਜਵਾਨ ਨੇ ਦੱਸਿਆ ਕਿ ਉਸ ਦੀ ਉਮਰ ਮਹਿਜ਼ 21 ਸਾਲ ਦੀ ਹੈ ਅਤੇ ਪਿਛਲੇ 4 ਤੋਂ 5 ਸਾਲ ਤੋਂ ਉਹ ਨਸ਼ੇ ਦਾ ਆਦੀ ਹੈ। ਉਸ ਨੇ ਇੱਕ ਵਾਰ ਨਸ਼ਾ ਛੱਡ ਵੀ ਦਿੱਤਾ ਸੀ, ਪਰ ਮੁੜ ਤੋਂ ਜਦੋਂ ਦੋਸਤ ਫੋਨ ਕਰਨ ਲੱਗੇ ਤਾਂ ਉਹ ਇਸ ਦਲਦਲ ਵਿੱਚ ਫਸ ਗਿਆ। ਜਿਸ ਤੋਂ ਬਾਅਦ 1 ਸਾਲ ਪਹਿਲਾਂ ਉਸ ਨੂੰ ਪਤਾ ਲੱਗਾ ਕੀ ਉਹ ਐਚ.ਆਈ.ਵੀ ਪੌਜ਼ੇਟਿਵ ਹੈ।

ਇਸ ਦੌਰਾਨ ਨੌਜਵਾਨ ਨੇ ਦੱਸਿਆ ਕਿ ਉਹ ਹੁਣ ਤੱਕ ਕਰੋੜ ਤੋਂ ਵੱਧ ਨਸ਼ਾ ਖਾ ਚੁੱਕਾ ਹੈ, ਘਰਦਿਆਂ ਦੀ ਜ਼ਮੀਨ ਵਿਕਵਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ ਜੇਲ੍ਹ ਗਿਆ ਸੀ ਤਾਂ ਉਸਦੇ ਪਿਤਾ ਨੇ ਜ਼ਮੀਨ ਵੇਚ ਕੇ ਉਸ ਦੀ ਜ਼ਮਾਨਤ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਜੇਲ੍ਹ ਵਿੱਚ ਵੀ ਆਸਾਨੀ ਨਾਲ ਨਸ਼ਾ ਮਿਲ ਜਾਂਦਾ ਹੈ, ਬੱਸ ਫਰਕ ਏਨਾ ਹੈ ਕਿ ਜੋ ਬਾਹਰ ਨਸ਼ਾ 500 ਰੁਪਏ ਦਾ ਮਿਲਦਾ ਹੈ, ਉਹ ਜੇਲ੍ਹ ਅੰਦਰ 2000 ਦਾ ਹੋ ਜਾਂਦਾ ਹੈ। ਉਨ੍ਹਾਂ ਆਪਣੀ ਹੱਡਬੀਤੀ ਦੱਸਿਆ ਅਤੇ ਕਿਹਾ ਕਿ ਕਿਵੇਂ ਉਸ ਨੇ ਆਪਣੀ ਜਵਾਨੀ ਨਸ਼ੇ ਚਲਾਕੀ ਬਰਬਾਦ ਕਰ ਲਈ, ਜਦਕਿ ਉਸ ਦੇ ਮਾਪਿਆਂ ਨੇ ਉਸ ਲਈ ਵੱਡੇ ਸੁਪਨੇ ਸਜਾਏ ਸਨ।

ਮਜਬੂਰ ਮਾਪਿਆਂ ਦੀ ਅਪੀਲ:-ਪੰਜਾਬ ਦੀ ਨੌਜਵਾਨ ਪੀੜ੍ਹੀ ਲਗਾਤਾਰ ਨਸ਼ੇ ਦੀ ਦਲਦਲ ਵਿੱਚ ਧੱਸਦੀ ਜਾ ਰਹੀ ਹੈ, ਜਦਕਿ ਉਨ੍ਹਾਂ ਦੇ ਬਜ਼ੁਰਗ ਮਾਪੇ ਸਰਕਾਰਾਂ ਵੱਲ ਅਤੇ ਪ੍ਰੋਸੈਸਿੰਗ ਵੱਲ ਇਕ ਆਸ ਦੀ ਕਿਰਨ ਨਾਲ ਦੇਖ ਰਹੇ ਹਨ। ਨਵਾਂਸ਼ਹਿਰ ਤੋਂ ਐਚ.ਆਈ.ਵੀ ਪੌਜ਼ੀਟਿਵ ਹੋਏ ਪੀੜਤ ਦੇ ਪਿਤਾ ਨੇ ਦੱਸਿਆ ਕਿ ਉਹ ਸੁਰੱਖਿਆ ਕਰਮੀ ਦੀ ਨੌਕਰੀ ਕਰਦੇ ਨੇ ਤੇ ਉਨ੍ਹਾਂ ਦੀ ਤਨਖਾਹ 7 ਤੋਂ 8 ਹਜ਼ਾਰ ਹੈ ਅਤੇ ਬੇਟਾ ਨਸ਼ੇ ਦਾ ਆਦੀ ਹੋਣ ਕਰਕੇ ਉਹ ਇੰਨੀ ਪ੍ਰੇਸ਼ਾਨ ਨੇ ਕਿ ਦੱਸ ਨਹੀਂ ਸਕਦੇ।

ਉਨ੍ਹਾਂ ਨੇ ਕਿਹਾ ਕਿ ਅਸੀ ਅਰਦਾਸਾਂ ਕਰ-ਕਰ ਕੇ ਪੁੱਤਰ ਦੀ ਦਾਤ ਲਈ ਸੀ, ਪਰ ਪੁੱਤਰ ਕਦੋਂ ਨਸ਼ਿਆਂ ਦੀ ਦਲਦਲ ਵਿੱਚ ਫਸ ਗਿਆ, ਇਸ ਬਾਰੇ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਿਆ। ਉਨ੍ਹਾਂ ਨੇ ਬਾਕੀ ਮਾਪਿਆਂ ਨੂੰ ਜ਼ਰੂਰ ਅਪੀਲ ਕੀਤੀ ਕਿ ਆਪਣੇ ਬੱਚਿਆਂ ਵੱਲ ਜ਼ਰੂਰ ਧਿਆਨ ਦੇਣ ਅਤੇ ਉਨ੍ਹਾਂ ਨੂੰ ਨਸ਼ੇ ਦੀ ਦਲਦਲ ਵਿੱਚ ਨਾ ਫਸਣ ਦੇਣ।

ਇਹ ਵੀ ਪੜੋ:- ਨਿੱਜੀ ਸਕੂਲਾਂ ਖਿਲਾਫ਼ ਮਾਨ ਸਰਕਾਰ ਨੇ ਜਾਰੀ ਕੀਤੇ ਇਹ ਸਖ਼ਤ ਹੁਕਮ

Last Updated : Apr 12, 2022, 10:20 PM IST

ABOUT THE AUTHOR

...view details